Indian Airports: ਹਵਾਈ ਅੱਡਿਆਂ 'ਤੇ ਪੱਸਰਿਆ ਸੰਨਾਟਾ , 19 ਹਵਾਈ ਅੱਡਿਆਂ 'ਤੇ ਕਈ ਮਹੀਨਿਆਂ ਤੋਂ ਇੱਕ ਵੀ ਯਾਤਰੀ ਨਹੀਂ ਆਇਆ
ਦੇਸ਼ ਵਿੱਚ 19 ਅਜਿਹੇ ਹਵਾਈ ਅੱਡੇ ਹਨ, ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਵੀ ਯਾਤਰੀ ਨਹੀਂ ਪਹੁੰਚਿਆ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਬਿਹਾਰ, ਮਣੀਪੁਰ, ਮੱਧ ਪ੍ਰਦੇਸ਼ ਤੇ ਜੰਮੂ ਅਤੇ ਕਸ਼ਮੀਰ ਦੇ ਕਈ ਹਵਾਈ ਅੱਡੇ ਸ਼ਾਮਲ
Indian Airports: ਦੇਸ਼ ਵਿੱਚ 19 ਅਜਿਹੇ ਹਵਾਈ ਅੱਡੇ ਹਨ, ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਵੀ ਯਾਤਰੀ ਨਹੀਂ ਪਹੁੰਚਿਆ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਬਿਹਾਰ, ਮਣੀਪੁਰ, ਮੱਧ ਪ੍ਰਦੇਸ਼ ਤੇ ਜੰਮੂ ਅਤੇ ਕਸ਼ਮੀਰ ਦੇ ਕਈ ਹਵਾਈ ਅੱਡੇ ਸ਼ਾਮਲ ਹਨ। ਇਨ੍ਹਾਂ ਹਵਾਈ ਅੱਡਿਆਂ ਦੀ ਸੂਚੀ ਵਿੱਚ ਭੋਪਾਲ, ਪਟਨਾ, ਸ੍ਰੀਨਗਰ ਵਰਗੇ ਪ੍ਰਮੁੱਖ ਹਵਾਈ ਅੱਡਿਆਂ ਦੇ ਨਾਂ ਵੀ ਸ਼ਾਮਲ ਹਨ, ਜੋ ਹੁਣ ਤੱਕ ਸਰਗਰਮ ਹਵਾਈ ਅੱਡਿਆਂ ਵਿੱਚ ਗਿਣੇ ਜਾਂਦੇ ਸਨ।
ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ, ਪਰ ਕੋਈ ਉਡਾਣਾਂ ਨਹੀਂ
ਦੇਸ਼ ਦੇ ਲਗਪਗ 52 ਹਵਾਈ ਅੱਡਿਆਂ ਨੂੰ ਅੰਤਰਰਾਸ਼ਟਰੀ ਹਵਾਈ ਅੱਡਿਆਂ ਦਾ ਦਰਜਾ ਪ੍ਰਾਪਤ ਹੈ, ਜਿਨ੍ਹਾਂ ਵਿੱਚੋਂ 15 ਅਜਿਹੇ ਹਵਾਈ ਅੱਡੇ ਹਨ ਜਿੱਥੋਂ ਨਾ ਤਾਂ ਕੋਈ ਅੰਤਰਰਾਸ਼ਟਰੀ ਉਡਾਣ ਚਲਦੀ ਹੈ ਤੇ ਨਾ ਹੀ ਕੋਈ ਅੰਤਰਰਾਸ਼ਟਰੀ ਯਾਤਰੀ ਇੱਥੇ ਆਉਂਦਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਵਿੱਚ ਇਨ੍ਹਾਂ 15 ਹਵਾਈ ਅੱਡਿਆਂ ਤੋਂ ਇੱਕ ਵੀ ਅੰਤਰਰਾਸ਼ਟਰੀ ਉਡਾਣ ਨਹੀਂ ਚੱਲੀ। ਇਸ ਸੂਚੀ ਵਿੱਚ ਇੰਫਾਲ, ਕੁਸ਼ੀਨਗਰ, ਪੋਰਟ ਬਲੇਅਰ, ਰਾਜਕੋਟ, ਤਿਰੂਪਤੀ, ਸ਼ਿਰਡੀ, ਅਗਰਤਲਾ, ਔਰੰਗਾਬਾਦ, ਗਯਾ, ਵਡੋਦਰਾ, ਭਾਵਨਗਰ ਤੇ ਜਾਮਨਗਰ ਸ਼ਾਮਲ ਹਨ।
ਘਰੇਲੂ ਯਾਤਰੀ ਵੀ ਨਹੀਂ ਆ ਰਹੇ
ਕੁਝ ਹਵਾਈ ਅੱਡਿਆਂ 'ਤੇ ਘਰੇਲੂ ਯਾਤਰੀਆਂ ਦੀ ਵੀ ਘਾਟ ਹੈ ਤੇ ਲੰਬੇ ਸਮੇਂ ਤੋਂ ਇਨ੍ਹਾਂ ਥਾਵਾਂ 'ਤੇ ਬਿਨਾਂ ਕਿਸੇ ਯਾਤਰੀ ਜਾਂ ਉਡਾਣ ਦੇ ਸਿਰਫ ਇਮਾਰਤਾਂ ਹੀ ਖੜ੍ਹੀਆਂ ਹਨ। ਏਅਰਪੋਰਟ ਅਥਾਰਟੀ ਦੇ ਅੰਕੜਿਆਂ ਅਨੁਸਾਰ, 'ਦੇਸ਼ ਵਿੱਚ ਪੰਜ ਘਰੇਲੂ ਹਵਾਈ ਅੱਡੇ ਅਜਿਹੇ ਹਨ ਜਿੱਥੇ ਸਤੰਬਰ ਵਿੱਚ ਇੱਕ ਵੀ ਘਰੇਲੂ ਉਡਾਣ ਨਹੀਂ ਚੱਲੀ। ਇਨ੍ਹਾਂ ਵਿੱਚ ਸਿੱਕਮ ਦਾ ਪੋਕਯੋਂਗ, ਅਸਾਮ ਦਾ ਰੂਪਸੀ, ਮਹਾਰਾਸ਼ਟਰ ਦਾ ਸੋਲਾਪੁਰ, ਹਰਿਆਣਾ ਦਾ ਹਿਸਾਰ ਤੇ ਕੁਸ਼ੀਨਗਰ ਹਵਾਈ ਅੱਡਾ ਸ਼ਾਮਲ ਹਨ। ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਪ੍ਰਾਪਤ ਹੈ, ਪਰ ਹੁਣ ਤੱਕ ਇੱਥੋਂ ਨਾ ਤਾਂ ਅੰਤਰਰਾਸ਼ਟਰੀ ਤੇ ਨਾ ਹੀ ਘਰੇਲੂ ਉਡਾਣਾਂ ਚਲਦੀਆਂ ਹਨ।
ਸਮੱਸਿਆ ਕੀ ਹੈ?
ਇਨ੍ਹਾਂ ਹਵਾਈ ਅੱਡਿਆਂ ਦੀ ਹਾਲਤ ਦੇਸ਼ ਵਿੱਚ ਹਵਾਈ ਯਾਤਰਾ ਦੀ ਅਸਮਾਨਤਾ ਤੇ ਬੁਨਿਆਦੀ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਦਰਸਾਉਂਦੀ ਹੈ। ਸਰਕਾਰ ਤੇ ਸਬੰਧਤ ਏਜੰਸੀਆਂ ਲਈ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਹਵਾਈ ਅੱਡਿਆਂ 'ਤੇ ਆਵਾਜਾਈ ਵਧਾਉਣ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ ਤੇ ਕੀ ਕੁਝ ਨਵੇਂ ਰੂਟਾਂ ਤੇ ਸਕੀਮਾਂ ਤਹਿਤ ਇਨ੍ਹਾਂ ਹਵਾਈ ਅੱਡਿਆਂ ਦੀ ਵਰਤੋਂ ਵਧਾਈ ਜਾ ਸਕਦੀ ਹੈ?