ਪੜਚੋਲ ਕਰੋ

ਹਜ਼ਾਰਾਂ ਕਿਸਾਨਾਂ ਨੇ ਪਾਏ ਸਿੰਘੂ, ਗ਼ਾਜ਼ੀਪੁਰ ਤੇ ਟਿੱਕਰੀ ਬਾਰਡਰਾਂ ਵੱਲ ਚਾਲੇ, ਸਰਕਾਰ ਦੀ ਸਖਤੀ ਮਗਰੋਂ ਭੜਕ ਉੱਠੇ ਕਿਸਾਨ

ਹਜ਼ਾਰਾਂ ਦੀ ਗਿਣਤੀ ਵਿੱਚ ਹਰਿਆਣਾ ਦੇ ਹਿਸਾਰ, ਭਿਵਾਨੀ, ਕੈਥਲ, ਜੀਂਦ, ਸੋਨੀਪਤ ਤੇ ਪਾਨੀਪਤ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਆਪਣੇ ਘਰਾਂ ਤੋਂ ਰਵਾਨਗੀਆਂ ਪਾ ਦਿੱਤੀਆਂ ਹਨ।

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (BKU) ਦੇ ਲੀਡਰ ਰਾਕੇਸ਼ ਟਿਕੈਤ (Rakesh Tikait) ਦੀ ਜਜ਼ਬਾਤੀ ਅਪੀਲ ਤੋਂ ਬਾਅਦ ਕਿਸਾਨ ਅੰਦੋਲਨ (farmer Protest) ਇੱਕ ਵਾਰ ਮੁੜ ਭਖ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ (Delhi Borders) ਦੇ ਸਿੰਘੂ, ਗ਼ਾਜ਼ੀਪੁਰ ਤੇ ਟਿਕਰੀ ਬਾਰਡਰਾਂ ਵੱਲ ਚਾਲੇ ਪਾ ਦਿੱਤੇ ਹਨ। ਦੱਸ ਦੇਈਏ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ’ਚ, ਖ਼ਾਸ ਕਰਕੇ ਲਾਲ ਕਿਲੇ ’ਤੇ ਵੱਡੇ ਪੱਧਰ ਉੱਤੇ ਹੰਗਾਮਾ ਹੋਣ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਉੱਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਕੱਲ੍ਹ ਦੇਰ ਰਾਤੀਂ ਰਾਕੇਸ਼ ਟਿਕੈਤ ਵੱਲੋਂ ‘ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਨਾ ਲੈਣ ’ਤੇ ਖ਼ੁਦਕੁਸ਼ੀ ਕਰਨ’ ਦੀ ਧਮਕੀ ਤੋਂ ਬਾਅਦ ਹਾਲਾਤ ਬਦਲਣੇ ਸ਼ੁਰੂ ਹੋ ਗਏ। ਇਹ ਵੀ ਪੜ੍ਹੋਟ੍ਰੈਕਟਰ ਪਰੇਡ ਮਗਰੋਂ ਸਰਕਾਰ ਦੀ ਸਖਤੀ, ਸੰਸਦ ਮੈਂਬਰ ਸ਼ਸ਼ੀ ਥਰੂਰ ਤੇ 6 ਪੱਤਰਕਾਰਾਂ ਖਿਲਾਫ ਦੇਸ਼ਧ੍ਰੋਹ ਦਾ ਮੁੱਕਦਮਾ ਹਜ਼ਾਰਾਂ ਦੀ ਗਿਣਤੀ ਵਿੱਚ ਹਰਿਆਣਾ ਦੇ ਹਿਸਾਰ, ਭਿਵਾਨੀ, ਕੈਥਲ, ਜੀਂਦ, ਸੋਨੀਪਤ ਤੇ ਪਾਨੀਪਤ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਆਪਣੇ ਘਰਾਂ ਤੋਂ ਰਵਾਨਗੀਆਂ ਪਾ ਦਿੱਤੀਆਂ ਹਨ। ਹੁਣ ਉਨ੍ਹਾਂ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਲੱਗੇ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਇੱਕ ਨਵਾਂ ਜੋਸ਼ ਵੇਖਿਆ ਜਾ ਰਿਹਾ ਹੈ। ਰਾਸ਼ਟਰੀ ਰਾਜ ਮਾਰਗ-44 ਉੱਤੇ ਅਨੇਕਾਂ ਕਿਸਾਨਾਂ ਆਪਣੇ ਟ੍ਰੈਕਟਰਾਂ ਉੱਤੇ ਦਿੱਲੀ ਵੱਲ ਵਧਦੇ ਜਾ ਰਹੇ ਹਨ। ਉਹ ਰਾਤ ਨੂੰ ਹੀ ਰਵਾਨਾ ਹੋ ਗਏ ਸਨ। ਟਿੱਕਰੀ ਬਾਰਡਰ ਉੱਤੇ ਕਿਸਾਨ ਆਗੂ ਵੀਰੇਂਦਰ ਹੁੱਡਾ ਨੇ ਕਿਹਾ ਕਿ ‘ਭਾਜਪਾ ਦੇ ਸਮਰਥਕਾਂ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਕੂੜ-ਪ੍ਰਚਾਰ ਕਰਨੇ ਤੇ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।’ ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਸ਼ਾਮ ਤੱਕ ਵੱਡੀ ਗਿਣਤੀ ’ਚ ਕਿਸਾਨ ਟਿਕਰੀ ਬਾਰਡਰ ’ਤੇ ਪੁੱਜ ਜਾਣਗੇ। ਇਹ ਵੀ ਪੜ੍ਹੋ:  26 ਜਨਵਰੀ ਨੂੰ ਦਿੱਲੀ ‘ਚ ਹੋਈ ਹਿੰਸਾ ਬਾਰੇ ਵੱਡਾ ਖੁਲਾਸਾ, ਖਾਲਿਸਤਾਨੀ ਟਵਿੱਟਰ ਹੈਂਡਲ ਤੋਂ ਹੋਈ ਸਾਜ਼ਿਸ਼ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ

ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ

ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !

Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ

ABP Premium

ਵੀਡੀਓਜ਼

Sukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp SanjhaPension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjhaਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂਮਾਸੀ ਬਣੀ ਨੀਰੂ ਬਾਜਵਾ , ਰੁਬੀਨਾ ਬਾਜਵਾ ਦੇ ਹੋਇਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ
ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ

ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ

ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼

Embed widget