ਪੜਚੋਲ ਕਰੋ
Advertisement
ਟ੍ਰੈਕਟਰ ਪਰੇਡ ਮਗਰੋਂ ਸਰਕਾਰ ਦੀ ਸਖਤੀ, ਸੰਸਦ ਮੈਂਬਰ ਸ਼ਸ਼ੀ ਥਰੂਰ ਤੇ 6 ਪੱਤਰਕਾਰਾਂ ਖਿਲਾਫ ਦੇਸ਼ਧ੍ਰੋਹ ਦਾ ਮੁੱਕਦਮਾ
ਐਫਆਈਆਰ ਮੁਤਾਬਕ ਇਨ੍ਹਾਂ ਲੋਕਾਂ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਸੀ ਕਿ ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਦੀ ਘੇਰਾਬੰਦੀ ਦੌਰਾਨ ਤੇ ਟਰੈਕਟਰ ਰੈਲੀ ਦੌਰਾਨ ਹਿੰਸਾ ਵਿੱਚ ਇੱਕ ਕਿਸਾਨ ਨੂੰ ਗੋਲੀ ਮਾਰ ਦਿੱਤੀ ਸੀ।
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਤੇ ਸਾਂਸਦ ਸ਼ਸ਼ੀ ਥਰੂਰ (Shashi Tharoor) ਤੇ ਛੇ ਹੋਰ ਪੱਤਰਕਾਰਾਂ (Six journalists) ‘ਤੇ ਯੂਪੀ ‘ਚ ਦੇਸ਼ ਧ੍ਰੋਹ (sedition) ਦਾ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਤੇ ਗਣਤੰਤਰ ਦਿਹਾੜੇ (Republic Day) ‘ਤੇ ਹੋਈ ਹਿੰਸਾ ਨਾਲ ਜੁੜੀ ਗਲਤ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਇਨ੍ਹਾਂ ‘ਤੇ ਸਮਾਜਿਕ ਅਸ਼ਾਤੀ ਫੈਲਾਉਣ ਦਾ ਇਲਜ਼ਾਮ ਹੈ। ਇਸ ਕਰਕੇ ਇਨ੍ਹਾਂ ‘ਤੇ ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ।
ਦੱਸ ਦਈਏ ਕਿ ਐਫਆਈਆਰ ਵਿੱਚ ਥਰੂਰ ਤੇ ਪੱਤਰਕਾਰਾਂ ‘ਤੇ "ਡਿਜੀਟਲ ਪ੍ਰਸਾਰਣ" ਤੇ "ਸੋਸ਼ਲ ਮੀਡੀਆ ਪੋਸਟਾਂ" ਲਈ ਦੋਸ਼ ਲਾਇਆ ਗਿਆ ਹੈ। ਐਫਆਈਆਰ ਮੁਤਾਬਕ ਇਨ੍ਹਾਂ ਲੋਕਾਂ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਸੀ ਕਿ ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਦੀ ਘੇਰਾਬੰਦੀ ਦੌਰਾਨ ਤੇ ਟਰੈਕਟਰ ਰੈਲੀ ਦੌਰਾਨ ਹਿੰਸਾ (violent in Delhi) ਵਿੱਚ ਇੱਕ ਕਿਸਾਨ ਨੂੰ ਗੋਲੀ ਮਾਰ ਦਿੱਤੀ ਸੀ। ਨਿਊਜ਼ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਂ FIR ਦਰਜ ਕੀਤੀ ਗਈ ਹੈ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹਜ਼ਾਰਾਂ ਪ੍ਰਦਰਸ਼ਨਕਾਰੀ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਟਰੈਕਟਰ ਰੈਲੀ ਦੌਰਾਨ ਪੁਲਿਸ ਨਾਲ ਭਿੜ ਗਏ ਸੀ। ਦਿੱਲੀ ਪੁਲਿਸ ਪਹਿਲਾਂ ਹੀ ਲਾਲ ਕਿਲ੍ਹੇ ਦੀ ਹਿੰਸਾ ਲਈ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਨਾ 'ਤੇ ਐਫਆਈਆਰ ਕਰ ਚੁੱਕੀ ਹੈ।
ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਨੇ ਦਿੱਲੀ-ਯੂਪੀ ਦੀ ਗਾਜ਼ੀਪੁਰ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧਰਨਾ ਸਥਲ ਖਾਲੀ ਕਰਨ ਲਈ ਕਿਹਾ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਉਹ ਗੋਲੀ ਖਾਣ ਲਈ ਤਿਆਰ ਹੈ ਪਰ ਅੰਦੋਲਨ ਖ਼ਤਮ ਨਹੀਂ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ 'ਚ 50 ਥਾਵਾਂ 'ਤੇ ਸੀਬੀਆਈ ਦੇ ਛਾਪੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement