Earthquake: ਤੜਕ ਸਵੇਰੇ ਭੂਚਾਲ ਕਾਰਨ ਕੰਬੀ ਧਰਤੀ, ਘਰਾਂ 'ਚ ਸੌ ਰਹੇ ਲੋਕ ਡਰ ਦੇ ਮਾਰੇ ਬਾਹਰ ਭੱਜੇ
ਤਿੱਬਤ ਵਿੱਚ ਅੱਧੀ ਰਾਤ ਦੇ ਸੰਨਾਟੇ 'ਚ ਧਰਤੀ ਅਚਾਨਕ ਕੰਬ ਉਠੀ। ਸੋਮਵਾਰ ਸਵੇਰੇ 2:41 ਵਜੇ ਆਏ ਤੇਜ਼ ਝਟਕਿਆਂ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.7 ਦਰਜ ਕੀਤੀ ਗਈ।

Earthquake News: ਤਿੱਬਤ ਵਿੱਚ ਅੱਧੀ ਰਾਤ ਦੇ ਸੰਨਾਟੇ 'ਚ ਧਰਤੀ ਅਚਾਨਕ ਕੰਬ ਉਠੀ। ਸੋਮਵਾਰ ਸਵੇਰੇ 2:41 ਵਜੇ ਆਏ ਤੇਜ਼ ਝਟਕਿਆਂ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.7 ਦਰਜ ਕੀਤੀ ਗਈ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ, ਪਰ ਲੋਕਾਂ ਵਿੱਚ ਹਲਚਲ ਅਤੇ ਚਿੰਤਾ ਸਾਫ਼ ਤੌਰ 'ਤੇ ਵੇਖੀ ਜਾ ਰਹੀ ਹੈ।
ਲੋਕਾਂ 'ਚ ਫੈਲੀ ਦਹਿਸ਼ਤ
ਪ੍ਰਸ਼ਾਸਨ ਚੌਕਸ ਹੈ ਅਤੇ ਭੂਚਾਲ ਦੀ ਗਹਿਰਾਈ ਅਤੇ ਪ੍ਰਭਾਵ ਦਾ ਲਗਾਤਾਰ ਅੰਦਾਜ਼ਾ ਲਾਇਆ ਜਾ ਰਿਹਾ ਹੈ। ਵਿਗਿਆਨਕ ਟੀਮਾਂ ਵੀ ਇਲਾਕੇ 'ਚ ਹੋ ਰਹੀਆਂ ਭੂਗੋਲਕ ਗਤਿਵਿਧੀਆਂ 'ਤੇ ਨਿਗਰਾਨੀ ਰੱਖ ਰਹੀਆਂ ਹਨ। ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਜ਼ਿਆਦਾਤਰ ਲੋਕ ਸੁੱਤੇ ਹੋਣ ਕਾਰਨ ਘਰਾਂ ਵਿੱਚੋਂ ਭੱਜ ਕੇ ਬਾਹਰ ਨਿਕਲ ਆਏ।
ਦੱਸ ਦਈਏ ਕਿ ਧਰਤੀ ਦੇ ਅੰਦਰ ਲਗਾਤਾਰ ਹੋ ਰਹੀ ਪਲੇਟਾਂ ਦੀ ਹਲਚਲ ਹੀ ਇਨ੍ਹਾਂ ਝਟਕਿਆਂ ਦਾ ਮੁੱਖ ਕਾਰਨ ਬਣਦੀ ਹੈ। ਜਦੋਂ ਇਹ ਟੈਕਟੋਨਿਕ ਪਲੇਟਾਂ ਇਕ ਦੂਜੇ ਨਾਲ ਟਕਰਾਉਂਦੀਆਂ ਹਨ, ਤਾਂ ਅੰਦਰ ਇਕੱਠੀ ਹੋਈ ਊਰਜਾ ਬਾਹਰ ਨਿਕਲਣ ਦਾ ਰਾਹ ਲੱਭਦੀ ਹੈ, ਜਿਸ ਕਾਰਨ ਧਰਤੀ ਕੰਬਦੀ ਹੈ। ਜਿਸ ਨੂੰ ਲੋਕ ਭੂਚਾਲ ਦੇ ਰੂਪ ਵਿੱਚ ਮਹਿਸੂਸ ਕਰਦੇ ਹਾਂ। ਤਿੱਬਤ ਇੱਕ ਸਰਗਰਮ ਭੂਗਰਭੀ ਇਲਾਕਾ ਹੈ, ਜਿਥੇ ਅਕਸਰ ਹਲਕੇ ਤੋਂ ਮੱਧਮ ਤੀਬਰਤਾ ਵਾਲੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।
ਭੂਚਾਲ ਕਿਉਂ ਆਉਂਦੇ ਹਨ ਅਤੇ ਇਹਨਾਂ ਨੂੰ ਕਿਵੇਂ ਮਾਪਿਆ ਜਾਂਦਾ ਹੈ?
ਧਰਤੀ ਦੀ ਸਤਹ ਦੇ ਹੇਠਾਂ ਸੱਤ ਟੈਕਟੋਨਿਕ ਪਲੇਟਾਂ ਲਗਾਤਾਰ ਹਿੱਲਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ, ਤਾਂ ਭੂਚਾਲ ਦੀ ਸਥਿਤੀ ਬਣਦੀ ਹੈ। ਜਦੋਂ ਦਬਾਅ ਬਹੁਤ ਵੱਧ ਜਾਂਦਾ ਹੈ, ਤਾਂ ਇਹ ਪਲੇਟਾਂ ਟੁੱਟ ਜਾਂਦੀਆਂ ਹਨ ਅਤੇ ਧਰਤੀ ਕੰਬਣ ਲੱਗਦੀ ਹੈ। ਭੂਚਾਲ ਦੀ ਤੀਬਰਤਾ ਨੂੰ ਰਿਕਟਰ ਸਕੇਲ 'ਤੇ ਮਾਪਿਆ ਜਾਂਦਾ ਹੈ, ਜੋ ਕਿ 1 ਤੋਂ 9 ਤੱਕ ਹੁੰਦਾ ਹੈ। ਇਸ ਰਾਹੀਂ ਪਤਾ ਲੱਗਦਾ ਹੈ ਕਿ ਝਟਕਾ ਕਿੰਨਾ ਗੰਭੀਰ ਸੀ। ਤਿੱਬਤ ਦਾ ਖੇਤਰ ਇਨ੍ਹਾਂ ਭੂਗਰਭੀ ਗਤਿਵਿਧੀਆਂ ਦੇ ਦ੍ਰਿਸ਼ਟਿਕੋਣ ਤੋਂ ਬਹੁਤ ਹੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
An earthquake with a magnitude of 5.7 on the Richter Scale hit Tibet at 02.41 am (IST) today: National Center for Seismology (NCS) pic.twitter.com/NiHQVlTWWi
— ANI (@ANI) May 11, 2025
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















