(Source: ECI/ABP News/ABP Majha)
Trending News: ਕੁਝ ਹੀ ਘੰਟਿਆਂ 'ਚ 270 ਰੁਪਏ ਬਣ ਗਏ 1 ਕਰੋੜ! ਐਬੂਲੈਂਸ ਡਰਾਈਵਰ ਦਾ ਲੱਗਾ ਜੈਕਪੌਟ
ਪੂਰਬੀ ਬਰਧਮਾਨ ਜ਼ਿਲ੍ਹੇ ਦਾ ਰਹਿਣ ਵਾਲਾ ਸ਼ੇਖ ਹੀਰਾ ਪੇਸ਼ੇ ਤੋਂ ਐਂਬੂਲੈਂਸ ਡਰਾਈਵਰ ਹੈ। ਸ਼ੇਖ ਸਵੇਰੇ ਉੱਠਿਆ ਸੀ ਅਤੇ ਕੁਝ ਦੇਰ ਬਾਅਦ ਕਿਸੇ ਕੰਮ ਲਈ ਦੁਕਾਨ 'ਤੇ ਗਿਆ ਸੀ।
Lottery Jackpot : ਕੁਝ ਹੀ ਘੰਟਿਆਂ 'ਚ 270 ਰੁਪਏ ਬਣ ਗਏ 1 ਕਰੋੜ! ਐਂਬੂਲੈਂਸ ਡਰਾਈਵਰ ਨੂੰ ਮਿਲਿਆ ਜੈਕਪਾਟ ਤੁਸੀਂ ਅਜਿਹੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ, ਜਿਸ ਵਿਚ ਇਕ ਵਿਅਕਤੀ ਜ਼ੀਰੋ ਤੋਂ ਕਰੋੜਾਂ ਤਕ ਦਾ ਸਫ਼ਰ ਕਰਦਾ ਹੈ। ਹਾਲਾਂਕਿ ਇਸ ਤਰ੍ਹਾਂ ਦੇ ਸੰਘਰਸ਼ਮਈ ਸਫਰ 'ਚ ਕਾਫੀ ਮਿਹਨਤ ਅਤੇ ਸਮਾਂ ਲੱਗਦਾ ਹੈ ਪਰ ਤੁਸੀਂ ਅਜਿਹੀ ਕਹਾਣੀ ਸ਼ਾਇਦ ਹੀ ਸੁਣੀ ਹੋਵੇਗੀ, ਜਿਸ 'ਚ ਕੋਈ ਰਾਤੋ-ਰਾਤ ਮਿਹਨਤ ਕਰਨ ਦੀ ਬਜਾਏ ਕਿਸਮਤ ਨਾਲ ਕਰੋੜਪਤੀ ਬਣ ਜਾਂਦਾ ਹੈ। ਅਜਿਹਾ ਹੀ ਕੁਝ ਪੱਛਮੀ ਬੰਗਾਲ ਦੇ ਇਕ ਵਿਅਕਤੀ ਨਾਲ ਹੋਇਆ। ਇਸ ਵਿਅਕਤੀ ਨੂੰ ਕੁਝ ਹੀ ਘੰਟਿਆਂ 'ਚ ਲਾਟਰੀ 'ਚ 1 ਕਰੋੜ ਦਾ ਜੈਕਪਾਟ ਮਿਲ ਗਿਆ ਅਤੇ ਉਹ ਬਣ ਗਿਆ ਕਰੋੜਪਤੀ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ।
ਸਵੇਰੇ ਟਿਕਟਾਂ ਖਰੀਦੀਆਂ ਅਤੇ ਦੁਪਹਿਰ ਨੂੰ ਜੈਕਪਾਟ
ਪੂਰਬੀ ਬਰਧਮਾਨ ਜ਼ਿਲ੍ਹੇ ਦਾ ਰਹਿਣ ਵਾਲਾ ਸ਼ੇਖ ਹੀਰਾ ਪੇਸ਼ੇ ਤੋਂ ਐਂਬੂਲੈਂਸ ਡਰਾਈਵਰ ਹੈ। ਸ਼ੇਖ ਸਵੇਰੇ ਉੱਠਿਆ ਸੀ ਅਤੇ ਕੁਝ ਦੇਰ ਬਾਅਦ ਕਿਸੇ ਕੰਮ ਲਈ ਦੁਕਾਨ 'ਤੇ ਗਿਆ ਸੀ। ਉੱਥੇ ਉਸ ਨੇ 270 ਰੁਪਏ ਦੀ ਲਾਟਰੀ ਟਿਕਟ ਖਰੀਦੀ ਅਤੇ ਫਿਰ ਕੰਮ 'ਤੇ ਚਲਾ ਗਿਆ। ਦੁਪਹਿਰ ਤੱਕ ਉਸ ਨੂੰ 1 ਕਰੋੜ ਰੁਪਏ ਦਾ ਜੈਕਪਾਟ ਮਿਲ ਗਿਆ ਅਤੇ ਕੁਝ ਹੀ ਘੰਟਿਆਂ ਵਿੱਚ ਉਹ ਆਮ ਆਦਮੀ ਤੋਂ ਖਾਸ ਵਿਅਕਤੀ ਬਣ ਗਿਆ।
ਡਰਦੇ ਮਾਰੇ ਥਾਣੇ ਪਹੁੰਚ ਗਏ
ਜਦੋਂ ਉਸ ਨੂੰ ਲਾਟਰੀ ਨਿਕਲਣ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਹੋਣ ਦੇ ਨਾਲ-ਨਾਲ ਡਰਿਆ ਵੀ ਸੀ। ਸ਼ੇਖ ਹੀਰਾ ਪੁਲਿਸ ਤੋਂ ਸਲਾਹ ਲੈਣ ਲਈ ਸ਼ਕਤੀਗੜ੍ਹ ਥਾਣੇ ਗਿਆ। ਉਸ ਨੂੰ ਲਾਟਰੀ ਦੀ ਟਿਕਟ ਗੁਆਉਣ ਦਾ ਡਰ ਸੀ। ਪੁਲੀਸ ਨੇ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ ਅਤੇ ਘਰ ਦੇ ਬਾਹਰ ਕੁਝ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ।
ਸ਼ੇਖ ਦਾ ਕਹਿਣਾ ਹੈ ਕਿ ਉਸ ਦੀ ਮਾਂ ਲੰਬੇ ਸਮੇਂ ਤੋਂ ਬਿਮਾਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਲਾਜ ਲਈ ਕਾਫੀ ਪੈਸਿਆਂ ਦੀ ਲੋੜ ਸੀ ਪਰ ਪੈਸੇ ਦੀ ਕਮੀ ਕਾਰਨ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਸੀ। ਹੁਣ ਜਦੋਂ ਇੰਨੇ ਪੈਸੇ ਆ ਜਾਣਗੇ ਤਾਂ ਮੈਂ ਆਪਣੀ ਮਾਂ ਦਾ ਚੰਗਾ ਇਲਾਜ ਕਰਵਾਵਾਂਗਾ। ਉਹ ਕਹਿੰਦਾ ਹੈ ਕਿ ਹੁਣ ਮੈਨੂੰ ਵਿਸ਼ਵਾਸ ਹੈ ਕਿ ਮਾਂ ਜਲਦੀ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਇੱਕ ਘਰ ਵੀ ਬਣਾਵਾਂਗਾ। ਸ਼ੇਖ ਦਾ ਕਹਿਣਾ ਹੈ ਕਿ ਮੈਂ ਅਕਸਰ ਲਾਟਰੀ ਦੀਆਂ ਟਿਕਟਾਂ ਖਰੀਦਦਾ ਰਹਿੰਦਾ ਸੀ। ਮੈਂ ਹਮੇਸ਼ਾ ਸੁਪਨਾ ਦੇਖਿਆ ਕਿ ਮੈਨੂੰ ਜੈਕਪਾਟ ਮਿਲੇਗਾ।
ਦੁਕਾਨਦਾਰ ਨੇ ਕਿਹਾ, ਪਹਿਲੀ ਵਾਰ ਕਿਸੇ ਗਾਹਕ ਨੂੰ ਜੈਕਪਾਟ ਮਿਲਿਆ ਹੈ
ਦੂਜੇ ਪਾਸੇ ਲਾਟਰੀ ਟਿਕਟਾਂ ਵੇਚਣ ਵਾਲੇ ਦੁਕਾਨਦਾਰ ਸ਼ੇਖ ਹਨੀਫ਼ ਦਾ ਕਹਿਣਾ ਹੈ ਕਿ 'ਮੈਂ ਕਈ ਸਾਲਾਂ ਤੋਂ ਲਾਟਰੀ ਟਿਕਟਾਂ ਦਾ ਕਾਰੋਬਾਰ ਕਰ ਰਿਹਾ ਹਾਂ। ਬਹੁਤ ਸਾਰੇ ਲੋਕ ਮੇਰੀ ਦੁਕਾਨ ਤੋਂ ਟਿਕਟਾਂ ਖਰੀਦਦੇ ਹਨ। ਬਹੁਤ ਸਾਰੇ ਲੋਕਾਂ ਨੂੰ ਕੋਈ ਨਾ ਕੋਈ ਇਨਾਮ ਮਿਲਦਾ ਰਿਹਾ ਹੈ, ਪਰ ਮੇਰੇ ਦੁਆਰਾ ਵੇਚੀ ਗਈ ਲਾਟਰੀ ਟਿਕਟ ਵਿੱਚ ਇੰਨਾ ਵੱਡਾ ਜੈਕਪਾਟ ਇਨਾਮ ਪਹਿਲੀ ਵਾਰ ਸਾਹਮਣੇ ਆਇਆ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਗਾਹਕਾਂ ਵਿਚੋਂ ਇਕ ਨੂੰ ਇੰਨਾ ਵੱਡਾ ਇਨਾਮ ਮਿਲਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :