Sheikh Shahjahan: ਸ਼ਾਹਜਹਾਂ ਸ਼ੇਖ ਖਿਲਾਫ਼ TMC ਦੀ ਵੱਡੀ ਕਾਰਵਾਈ, 6 ਸਾਲ ਲਈ ਪਾਰਟੀ ਤੋਂ ਕੀਤਾ ਮੁਅੱਤਲ
Sheikh Shahjahan: ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੇ ਸ਼ਾਹਜਹਾਂ ਸ਼ੇਖ ਨੂੰ ਛੇ ਸਾਲ ਲਈ ਮੁਅੱਤਲ ਕਰ ਦਿੱਤਾ ਹੈ।
Sheikh Shahjahan: ਸੰਦੇਸ਼ਖਲੀ ਘੋਟਾਲੇ ਦੇ ਮੁੱਖ ਦੋਸ਼ੀ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਸ਼ਾਹਜਹਾਂ ਸ਼ੇਖ ਨੂੰ ਪਾਰਟੀ ਨੇ ਛੇ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਪੱਛਮੀ ਬੰਗਾਲ ਸਰਕਾਰ ਨੇ ਕੇਸ ਸੀਆਈਡੀ ਨੂੰ ਸੌਂਪ ਦਿੱਤਾ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਸ਼ਾਹਜਹਾਂ ਨੂੰ ਗ੍ਰਿਫਤਾਰ ਕਰਕੇ ਬਸ਼ੀਰਹਾਟ ਤੋਂ ਭਵਾਨੀ ਭਵਨ ਲਿਜਾਇਆ ਗਿਆ ਸੀ। ਜਿੱਥੇ ਅਦਾਲਤ ਨੇ ਸ਼ਾਹਜਹਾਂ ਨੂੰ 10 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਰਾਜ ਪੁਲਿਸ ਸ਼ਾਹਜਹਾਂ ਤੋਂ ਭਵਾਨੀ ਭਵਨ ਵਿੱਚ ਹੀ ਪੁੱਛਗਿੱਛ ਕਰੇਗੀ।
ਪੁਲਸ ਮੁਤਾਬਕ ਸ਼ਾਹਜਹਾਂ ਨੂੰ ਬੁੱਧਵਾਰ ਰਾਤ ਨੂੰ ਮੀਨਾਖਾਨ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਵੀਰਵਾਰ ਸਵੇਰੇ ਉਸ ਨੂੰ ਬਸ਼ੀਰਹਾਟ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਿਸ ਸੂਤਰਾਂ ਅਨੁਸਾਰ ਸੀਆਈਡੀ ਅਤੇ ਰਾਜ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਾਹਜਹਾਂ ਦੀ ਗ੍ਰਿਫ਼ਤਾਰੀ ਬਾਰੇ ਚਰਚਾ ਕਰਨ ਲਈ ਬੁੱਧਵਾਰ ਰਾਤ ਨੂੰ ਮੀਟਿੰਗ ਕੀਤੀ। ਇੱਥੇ ਹੀ ਗ੍ਰਿਫਤਾਰੀ ਅਤੇ ਅਗਲੀ ਕਾਰਵਾਈ ਦਾ ਫੈਸਲਾ ਹੋਇਆ, ਜਿਸ ਤੋਂ ਬਾਅਦ ਸ਼ਾਹਜਹਾਂ ਨੂੰ ਪੁਲਿਸ ਨੇ ਰਾਤ ਨੂੰ ਗ੍ਰਿਫਤਾਰ ਕਰ ਲਿਆ।
ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਹਿਨੇ ਸ਼ੇਖ ਸਵੇਰੇ 10.40 ਵਜੇ ਦੇ ਕਰੀਬ ਲਾਕਅੱਪ ਤੋਂ ਬਾਹਰ ਆਏ ਅਤੇ ਅਦਾਲਤ ਦੇ ਕਮਰੇ ਵੱਲ ਤੁਰ ਪਏ। ਉਸ ਨੇ ਉਥੇ ਉਡੀਕ ਕਰ ਰਹੇ ਮੀਡੀਆ ਕਰਮੀਆਂ ਵੱਲ ਹੱਥ ਹਿਲਾਇਆ। ਮਹਿਜ਼ ਦੋ ਮਿੰਟ ਤੱਕ ਚੱਲੀ ਅਦਾਲਤੀ ਸੁਣਵਾਈ ਤੋਂ ਬਾਅਦ ਪੁਲਿਸ ਉਸ ਨੂੰ ਕਿਸੇ ਅਣਪਛਾਤੀ ਥਾਂ ’ਤੇ ਲੈ ਗਈ। ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਾਂ ਪੱਛਮੀ ਬੰਗਾਲ ਪੁਲਿਸ ਸ਼ੇਖ ਨੂੰ ਗ੍ਰਿਫਤਾਰ ਕਰ ਸਕਦੀ ਹੈ। 24 ਘੰਟਿਆਂ ਦੇ ਅੰਦਰ ਸ਼ੇਖ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਹ ਵੀ ਪੜ੍ਹੋ: Bill Gates: 'ਡੌਲੀ ਚਾਹਵਾਲਾ' ਦੇ ਅੰਦਾਜ਼ ਦੇ ਮੁਰੀਦ ਹੋਏ ਬਿਲ ਗੇਟਸ, ਕਿਹਾ- ਇੱਕ ਚਾਹ ਕਰੋ
ਗਵਰਨਰ ਸੀਵੀ ਆਨੰਦ ਬੋਸ ਨੇ ਕਿਹਾ, “ਹਨੇਰੇ ਤੋਂ ਬਾਅਦ ਨਿਸ਼ਚਿਤ ਰੂਪ ਨਾਲ ਰੋਸ਼ਨੀ ਹੁੰਦੀ ਹੈ। ਮੈਂ ਇਸ ਦਾ ਸੁਆਗਤ ਕਰਦਾ ਹਾਂ।'' ਉਸ ਨੇ ਸ਼ੇਖ ਨੂੰ ਗ੍ਰਿਫਤਾਰ ਕਰਨ ਲਈ ਸੋਮਵਾਰ ਰਾਤ ਨੂੰ ਰਾਜ ਸਰਕਾਰ ਨੂੰ 72 ਘੰਟਿਆਂ ਦੀ ਸਮਾਂ ਸੀਮਾ ਦਿੱਤੀ ਸੀ। ਰਾਜਪਾਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਇਹ ਅੰਤ ਦੀ ਸ਼ੁਰੂਆਤ ਹੈ। ਸਾਨੂੰ ਬੰਗਾਲ ਵਿੱਚ ਹਿੰਸਾ ਦੇ ਚੱਕਰ ਨੂੰ ਖ਼ਤਮ ਕਰਨਾ ਹੋਵੇਗਾ। ਬੰਗਾਲ ਦੇ ਕੁਝ ਹਿੱਸਿਆਂ 'ਤੇ ਗੁੰਡੇ ਰਾਜ ਕਰ ਰਹੇ ਹਨ। ਇਹ ਖ਼ਤਮ ਹੋਣਾ ਚਾਹੀਦਾ ਹੈ ਅਤੇ ਗੈਂਗਸਟਰ ਨੂੰ ਸਲਾਖਾਂ ਪਿੱਛੇ ਡੱਕਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Viral Video: ਸੜਕ 'ਤੇ ਲੇਟ ਕੇ ਸਾਈਕਲ ਚਲਾਉਂਦੇ ਨਜ਼ਰ ਆਇਆ ਵਿਅਕਤੀ, ਲੋਕਾਂ ਨੇ ਦੇਸੀ ਜੁਗਾੜ ਦਾ ਮਾਣਿਆ ਆਨੰਦ