(Source: ECI/ABP News/ABP Majha)
ਬੀਜੇਪੀ ਦੇ 3 ਕਾਰਕੁਨਾਂ ਦਾ ਕਤਲ, ਟੀਆਰਐਫ ਨੇ ਜ਼ਿੰਮੇਵਾਰੀ ਲੈਂਦਿਆਂ ਦਿੱਤੀ ਵੱਡੀ ਧਮਕੀ
ਸ਼ਮੀਰ ਵਾਦੀ ’ਚ ਇਸ ਵਰ੍ਹੇ ਹੁਣ ਤੱਕ ਅੱਤਵਾਦੀਆਂ ਨੇ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ 11 ਵਿਅਕਤੀਆਂ ਦੀ ਹੱਤਿਆ ਕੀਤੀ ਹੈ। ਇਨ੍ਹਾਂ ਵਿੱਚੋਂ 9 ਭਾਜਪਾ ਨਾਲ ਜੁੜੇ ਹੋਏ ਸਨ। ਇਨ੍ਹਾਂ ਸਾਰੇ ਕਤਲਾਂ ਦੀ ਜ਼ਿੰਮੇਵਾਰੀ TRF ਨੇ ਹੀ ਲਈ ਹੈ।
ਸ੍ਰੀਨਗਰ: ਈਦ ਦੀ ਪੂਰਵ ਸੰਧਿਆ ਮੌਕੇ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਕੁਲਗਾਮ ’ਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਮੇਤ ਭਾਜਪਾ ਦੇ ਤਿੰਨ ਕਾਰਕੁਨਾਂ ਦੀ ਅੰਨ੍ਹੇਵਾਹ ਗੋਲੀਆਂ ਵਰ੍ਹਾ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ਦੀ ਜ਼ਿੰਮੇਵਾਰੀ ‘ਦ ਰਜ਼ਿਸਟੈਂਸ ਫ਼੍ਰੰਟ’ (TRF) ਨਾਂ ਦੀ ਅੱਤਵਾਦੀ ਜਥੇਬੰਦੀ ਨੇ ਲਈ ਹੈ। ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈਣ ਵਾਲੇ ਸੰਗਠਨ TRF ਨੇ ਇਹ ਧਮਕੀ ਵੀ ਦਿੱਤੀ ਹੈ ਕਿ ਭਾਰਤ ਦਾ ਸਾਥ ਦੇਣ ਵਾਲਿਆਂ ਦਾ ਅੰਜਾਮ ਮਾੜਾ ਹੋਵੇਗਾ। ਉਨ੍ਹਾਂ ਰਿਹਾ ਧਮਕੀ ਦਿੰਦਿਆਂ ਕਿਹਾ ਹੈ ਕਿ ਹੁਣ ਕਬਰਾਂ ਵੀ ਥੋੜ੍ਹੀਆਂ ਪੈਣਗੀਆਂ।
ਯਾਦ ਰਹੇ ਕਸ਼ਮੀਰ ਵਾਦੀ ’ਚ ਇਸ ਵਰ੍ਹੇ ਹੁਣ ਤੱਕ ਅੱਤਵਾਦੀਆਂ ਨੇ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ 11 ਵਿਅਕਤੀਆਂ ਦੀ ਹੱਤਿਆ ਕੀਤੀ ਹੈ। ਇਨ੍ਹਾਂ ਵਿੱਚੋਂ 9 ਭਾਜਪਾ ਨਾਲ ਜੁੜੇ ਹੋਏ ਸਨ। ਇਨ੍ਹਾਂ ਸਾਰੇ ਕਤਲਾਂ ਦੀ ਜ਼ਿੰਮੇਵਾਰੀ TRF ਨੇ ਹੀ ਲਈ ਹੈ। ਬੀਤੇ ਮਹੀਨੇ ਮੱਧ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਵੀ ਭਾਜਪਾ ਦੇ ਇੱਕ ਕਾਰਕੁਨ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਪ ਰਾਜਪਾਲ ਮਨੋਜ ਸਿਨ੍ਹਾ, ਪੀਡੀਪੀ ਦੇ ਮੁਖੀ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਉਮਰ ਅਬਦੁੱਲ੍ਹਾ, ਕਾਂਗਰਸ ਦੇ ਸੂਬਾ ਪ੍ਰਧਾਨ ਜੀਏ ਮੀਰ, ਪੀਪਲਜ਼’ ਕਾਨਫ਼ਰੰਸ ਦੇ ਚੇਅਰਮੈਨ ਸੱਜਾਦ ਗ਼ਨੀ ਲੋਨ ਤੇ ਭਾਜਪਾ ਦੇ ਸੂਬਾਈ ਬੁਲਾਰੇ ਅਲਤਾਫ਼ ਠਾਕੁਰ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਇਨ੍ਹਾਂ ਸਭਨਾਂ ਨੇ ਭਾਜਪਾ ਕਾਰਕੁਨਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ
ਕੈਪਟਨ ਦੇ ਫਰਜੰਦ ਨੂੰ ਮੁਸ਼ਕਲਾਂ ਦਾ ਘੇਰਾ, ਈਡੀ ਵੱਲੋਂ ਮੁੜ ਸੰਮਨ
ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਰਾਤੀਂ ਲਗਪਗ 8:30 ਵਜੇ ਭਾਰਤੀ ਜਨਤਾ ਯੁਵਾ ਮੋਰਚਾ ਦੀ ਕੁਲਗਾਮ ਇਕਾਈ ਦੇ ਜਨਰਲ ਸਕੱਤਰ ਫ਼ਿਦਾ ਹੁਸੈਨ ਆਪਣੇ ਦੋ ਸਾਥੀਆਂ ਉਮਰ ਰਸ਼ੀਦ ਬੇਗ ਤੇ ਉਮਰ ਰਮਜ਼ਾਨ ਹੱਜਾਮ ਨਾਲ ਕਿਤੇ ਜਾ ਰਹੇ ਸਨ। ਵਾਈਕੇ ਪੁਰਾ ’ਚ ਈਦਗਾਹਾ ਕੋਲ ਅਚਾਨਕ ਅੱਤਵਾਦੀਆਂ ਨੇ ਸਾਹਮਣੇ ਆ ਕੇ ਉਨ੍ਹਾਂ ਦੀ ਕਾਰ ਰੁਕਵਾਈ ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅੱਤਵਾਦੀ ਉੱਥੋਂ ਫ਼ਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਮੌਕੇ ’ਤੇ ਪੁੱਜੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ।
ਫ਼ਿਦਾ ਹੁਸੈਨ ਦੀ ਮੌਤ ਤਾਂ ਮੌਕੇ ’ਤੇ ਹੀ ਹੋ ਗਈ ਸੀ, ਜਦ ਕਿ ਉਮਰ ਰਸ਼ੀਦ ਬੇਗ ਤੇ ਉਮਰ ਰਮਜ਼ਾਨ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜਿਆ। ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਇਸ ਨੂੰ ਪਾਕਿਸਤਾਨ ਦੀ ਬੁਜ਼ਦਿਲਾਨਾ ਹਰਕਤ ਕਰਾਰ ਦਿੱਤਾ ਹੈ।
26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ