Turkey citizens thanks: 3600 ਮਰੀਜ਼ਾਂ ਦਾ ਕਰਵਾਇਆ ਇਲਾਜ, 6 ਘੰਟੇ 'ਚ ਤਿਆਰ ਕੀਤਾ ਗਿਆ ਹਸਪਤਾਲ, ਤੁਰਕੀ ਦੇ ਲੋਕ ਭਾਰਤੀ ਫੌਜ ਨੂੰ ਦੇ ਰਹੇ ਦੁਆਵਾਂ
ਭਾਰਤੀ ਫੌਜ ਮੁਖੀ ਮਨੋਜ ਪਾਂਡੇ ਨੇ ਦੱਸਿਆ ਕਿ ਸਿਰਫ 6 ਘੰਟਿਆਂ ਦੇ ਸ਼ਾਰਟ ਨੋਟਿਸ ਤੁਰਕੀ ਵਿੱਚ ਹਸਪਤਾਲ ਤਿਆਰ ਕਰ ਦਿੱਤਾ ਗਿਆ ਹੈ। ਇਹ ਹਸਪਤਾਲ ਵਿੱਚ 30 ਬੈਡ ਰੱਖੇ ਗਏ ਹਨ, ਜੋ ਕਿ ਬਹੁਤ ਹੀ ਸ਼ਾਨਦਾਰ ਮਿਸਾਲ ਹੈ।
Turkey citizens thanks to indians: ਭਾਰਤੀ ਫੌਜ ਮੁਖੀ ਮਨੋਜ ਪਾਂਡੇ ਨੇ ਦੱਸਿਆ ਕਿ ਸਿਰਫ 6 ਘੰਟਿਆਂ ਦੇ ਸ਼ਾਰਟ ਨੋਟਿਸ ਤੁਰਕੀ ਵਿੱਚ ਹਸਪਤਾਲ ਤਿਆਰ ਕਰ ਦਿੱਤਾ ਗਿਆ ਹੈ। ਇਹ ਹਸਪਤਾਲ ਵਿੱਚ 30 ਬੈਡ ਰੱਖੇ ਗਏ ਹਨ, ਜੋ ਕਿ ਬਹੁਤ ਹੀ ਸ਼ਾਨਦਾਰ ਮਿਸਾਲ ਹੈ।
ਭੂਚਾਲ ਤੋਂ ਪ੍ਰਭਾਵਿਤ ਤੁਰਕੀ ਵਿੱਚ ਆਪਰੇਸ਼ਨ ਦੋਸਤ ਦੀ ਕਾਫੀ ਤਾਰੀਫ ਹੋ ਰਹੀ ਹੈ। ਜਿਵੇਂ ਕਿ ਭਾਰਤੀ ਫੌਜ ਨੇ ਤੁਰਕੀ ਨੂੰ ਸ਼ਾਨਦਾਰ ਅੰਦਾਜ ਵਿੱਚ ਮਦਦ ਮੁਹੱਈਆ ਕਰਵਾਈ ਹੈ, ਉਸ ਦਾ ਹਰ ਕੋਈ ਮੁਰੀਦ ਹੋ ਗਿਆ ਹੈ। ਆਰਮੀ ਚੀਫ ਜਨਰਲ ਮਨੋਜ ਪਾਂਡੇ ਨੇ ਦੱਸਿਆ ਕਿ ਭਾਰਤ ਨੇ ਤੁਰਕੀ ਵਿੱਚ ਕਰੀਬ 3600 ਮਰੀਜ਼ਾਂ ਦਾ ਇਲਾਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਤੁਰਕੀ ਦੇ ਲੋਕ ਸਾਨੂੰ ਮੈਸੇਜ ਭੇਜ ਕੇ ਧੰਨਵਾਦ ਕਰ ਰਹੇ ਹਨ। ਤੁਰਕੀ ਦੇ ਮਰੀਜ਼ਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਅਜਿਹੇ ਸਮੇਂ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਦੋਂ ਉਨ੍ਹਾਂ ਨੂੰ ਅਸਲ ਵਿੱਚ ਲੋੜ ਸੀ।
ਇਹ ਵੀ ਪੜ੍ਹੋ: S Jaishankar On Rahul Gandhi: 'LAC 'ਤੇ PM ਮੋਦੀ ਨੇ ਫੌਜ ਭੇਜੀ, ਉਨ੍ਹਾਂ ਨੇ ਨਹੀਂ, ਐਸ.ਜੈਸ਼ੰਕਰ ਨੇ ਰਾਹੁਲ ਗਾਂਧੀ 'ਤੇ ਕੱਸਿਆ ਤੰਜ
6 ਘੰਟਿਆਂ ਦੇ ਸ਼ਾਰਟ ਨੋਟਿਸ 'ਚ ਤਿਆਰ ਕਰਵਾਇਆ ਹਸਪਤਾਲ
ਮਨੋਜ ਪਾਂਡੇ ਨੇ ਦੱਸਿਆ ਕਿ ਸਿਰਫ ਛੇ ਘੰਟੇ ਦੇ ਸ਼ਾਰਟ ਨੋਟਿਸ ਵਿੱਚ ਭਾਰਤ ਨੇ ਤੁਰਕੀ ਵਿੱਚ ਹਸਪਤਾਲ ਤਿਆਰ ਕਰਵਾ ਦਿੱਤਾ ਹੈ, ਜਿਸ ਵਿੱਚ 30 ਬੈਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੇਂ ਦੇ ਅੰਦਰ ਇਹ ਫੈਸਲਾ ਲਿਆ ਗਿਆ। ਇਹ ਫੀਲਡ ਹਸਪਤਾਲ 14 ਦਿਨਾਂ ਤੱਕ ਕੰਮ ਕਰਦਾ ਰਿਹਾ। ਇਸ ਵਿੱਚ ਮਾਹਰ ਡਾਕਟਰਾਂ ਤਾਇਨਾਤ ਕੀਤੇ ਗਏ ਸਨ। ਫੌਜ ਮੁਖੀ ਨੇ ਭਾਰਤੀ ਫੌਜ ਦੀ ਮੈਡੀਕਲ ਟੀਮ 60 ਪੈਰਾ ਫਿਲਡ ਨੂੰ ਸਨਮਾਨਿਤ ਕੀਤਾ। ਇਹ ਟੀਮ ਤੁਰਕੀ ਵਿੱਚ ਮਦਦ ਦੇਣ ਤੋਂ ਬਾਅਦ ਘਰ ਵਾਪਸ ਪਰਤੀ ਹੈ।
ਭਿਆਨਕ ਭੂਚਾਲ ਆਇਆ ਸੀ
ਦੱਸ ਦਈਏ ਕਿ ਤੁਰਕੀ ਵਿੱਚ ਭਿਆਨਕ ਭੂਚਾਲ ਆਉਣ ਆਉਣ ਕਰਕੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਭਾਰਤ ਨੇ ਤੁਰਕੀ ਨੂੰ ਮਦਦ ਮੁਹੱਈਆ ਕਰਵਾਈ ਸੀ। ਇਸ ਦੇ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਸਨ। ਇਸ ਵਿੱਚ ਬਚਾਅ ਦੇ ਲਈ ਐਨਡੀਆਰਐਫ ਜਵਾਨਾਂ ਦੀਆਂ ਟੀਮਾਂ ਵੀ ਤੁਰਕੀ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਤੋਂ ਵਾਪਿਸ ਪਰਤੀਆਂ ਐਨਡੀਆਰਐਫ ਟੀਮਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ।
ਇਹ ਵੀ ਪੜ੍ਹੋ: HPSSC: ਹਿਮਾਚਲ ਸਰਕਾਰ ਦਾ ਵੱਡਾ ਫੈਸਲਾ, ਮੁਅੱਤਲੀ ਤੋਂ ਬਾਅਦ ਹੁਣ ਸਟਾਫ਼ ਸਿਲੈਕਸ਼ਨ ਕਮਿਸ਼ਨ ਵੀ ਕੀਤਾ ਭੰਗ