ਨਵੇਂ ਸਾਲ 'ਚ ਮਹਿੰਗੇ ਹੋ ਜਾਣਗੇ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ ਤੇ ਹੋਰ ਘਰੇਲੂ ਸਮਾਨ, ਜਾਣੋ ਕਿੰਨੇ ਫੀਸਦ ਹੋਵੇਗਾ ਵਾਧਾ
ਐਲਈਡੀ, ਟੀਵੀ, ਫਰਿੱਜ ਤੇ ਵਾਸ਼ਿੰਗ ਮਸ਼ੀਨ ਜਿਹੇ ਹੋਰ ਟਿਕਾਊ ਘਰੇਲੂ ਸਮਾਨ ਦੀਆਂ ਕੀਮਤਾਂ ਅਗਲੇ ਸਾਲ ਜਨਵਰੀ ਤੋਂ 10 ਪ੍ਰਤੀਸ਼ਤ ਤਕ ਵਧ ਸਕਦੀਆਂ ਹਨ। ਪੂਰਤੀ ਦੀ ਕਮੀ ਕਾਰਨ ਟੀਵੀ ਪੈਨਲ ਦੀਆਂ ਕੀਮਤਾਂ ਵੀ ਦੁੱਗਣੀਆਂ ਤੋਂ ਜ਼ਿਆਦਾ ਹੋ ਚੁੱਕੀਆਂ ਹਨ।
ਨਵੀਂ ਦਿੱਲੀ: ਤਾਂਬਾ, ਐਲੂਮੀਨੀਅਮ ਤੇ ਇਸਪਾਤ ਜਿਹੇ ਕੱਚੇ ਮਾਲ ਦੀ ਲਾਗਤ ਵਧਣ ਤੇ ਰਾਂਸਪੋਰਟ ਕਿਰਾਇਆ ਵਧਣ ਕਾਰਨ ਐਲਈਡੀ, ਟੀਵੀ, ਫਰਿੱਜ ਤੇ ਵਾਸ਼ਿੰਗ ਮਸ਼ੀਨ ਜਿਹੇ ਹੋਰ ਟਿਕਾਊ ਘਰੇਲੂ ਸਮਾਨ ਦੀਆਂ ਕੀਮਤਾਂ ਅਗਲੇ ਸਾਲ ਜਨਵਰੀ ਤੋਂ 10 ਪ੍ਰਤੀਸ਼ਤ ਤਕ ਵਧ ਸਕਦੀਆਂ ਹਨ। ਪੂਰਤੀ ਦੀ ਕਮੀ ਕਾਰਨ ਟੀਵੀ ਪੈਨਲ ਦੀਆਂ ਕੀਮਤਾਂ ਵੀ ਦੁੱਗਣੀਆਂ ਤੋਂ ਜ਼ਿਆਦਾ ਹੋ ਚੁੱਕੀਆਂ ਹਨ। ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਨਾਲ ਹੀ ਪਲਾਸਟਿਕ ਵੀ ਮਹਿੰਗਾ ਹੋ ਗਿਆ ਹੈ।
ਉਨ੍ਹਾਂ ਕਿਹਾ ਐਲਜੀ (LG), ਪੈਨਾਸੋਨਿਕ (Panasonic) ਤੇ ਥੌਮਸਨ (Thomson) ਜਿਹੀਆਂ ਕੰਪਨੀਆਂ ਲਈ ਜਨਵਰੀ ਤੋਂ ਕੀਮਤਾਂ 'ਚ ਵਾਧਾ ਜ਼ਰੂਰੀ ਹੈ। ਜਦਕਿ ਸੋਨੀ (Sony) ਅਜੇ ਵੀ ਹਾਲਾਤ ਦੀ ਸਮੀਖਿਆ ਕਰ ਰਹੀ ਹੈ ਤੇ ਅਜੇ ਇਸ ਬਾਰੇ ਫੈਸਲਾ ਕਰਨਾ ਹੈ।
ਪੈਨਾਸੋਨਿਕ ਇੰਡੀਆ ਦੇ ਮੁਖੀ ਤੇ ਸੀਈਓ ਮਨੀ ਸ਼ਰਮਾ ਨੇ ਕਿਹਾ, ਸਾਡਾ ਮੰਨਣਾ ਹੈ ਕਿ ਨੇੜਲੇ ਭਵਿੱਖ 'ਚ ਜਿਣਸ ਕੀਮਤਾਂ 'ਚ ਵਾਧੇ ਦੇ ਸਹਾਰੇ ਸਾਡੇ ਉਤਪਾਦਾਂ ਦੀ ਵਿਕਰੀ ਪ੍ਰਭਾਵਿਤ ਹੋਵੇਗੀ। ਮੇਰਾ ਅਨੁਮਾਨ ਹੈ ਕਿ ਜਨਵਰੀ 'ਚ 6-7 ਪ੍ਰਤੀਸ਼ਤ ਕੀਮਤਾਂ ਵਧਣਗੀਆਂ ਤੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਤਕ ਇਹ 10-11 ਪ੍ਰਤੀਸ਼ਤ ਤਕ ਵਾਧਾ ਹੋ ਸਕਦਾ ਹੈ। ਐਲਜੀ ਇਲੈਕਟ੍ਰੌਨਿਕ ਇੰਡੀਆ ਵੀ ਅਗਲੇ ਸਾਲ ਇਕ ਜਨਵਰੀ ਤੋਂ ਕੀਮਤਾਂ 'ਚ ਸੱਤ ਤੋਂ ਅੱਠ ਪ੍ਰਤੀਸ਼ਤ ਦਾ ਵਾਧਾ ਕਰਨ ਜਾ ਰਿਹਾ ਹੈ।
ਐਲਜੀ ਇਲੈਕਟ੍ਰੌਨਿਕ ਇੰਡੀਆ ਦੇ ਵਿਜੇ ਬਾਬੂ ਨੇ ਕਿਹਾ , 'ਜਨਵਰੀ ਤੋਂ ਅਸੀਂ ਟੀਵੀ, ਇਲੈਕਟ੍ਰੌਨਿਕ ਮਸ਼ੀਨ, ਫਰਿੱਜ ਆਦਿ ਸਾਰੇ ਉਤਪਾਦਾਂ ਦੀਆਂ ਕੀਮਤਾਂ 'ਚ ਸੱਤ ਤੋਂ ਅੱਠ ਪ੍ਰਤੀਸ਼ਤ ਤਕ ਵਾਧਾ ਕਰਨ ਜਾ ਰਹੇ ਹਾਂ। ਕੱਚੇ ਮਾਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਰਿਹਾ ਹੈ। ਇਸ ਲਈ ਪਲਾਸਟਿਕ ਸਮੱਗਰੀ ਦੀ ਲਾਗਤ ਵੀ ਕਾਫੀ ਹੱਦ ਤਕ ਵਧ ਗਈ ਹੈ। ਸੋਨੀ ਇੰਡੀਆ ਕੀਮਤਾਂ 'ਚ ਵਾਧੇ 'ਤੇ ਸਥਿਤੀ ਦੀ ਸਮੀਖਿਆ ਕਰ ਰਹੀ ਹੈ ਤੇ ਉਸ ਨੇ ਇਸ ਬਾਰੇ ਅਜੇ ਫੈਸਲਾ ਨਹੀਂ ਲਿਆ।
ਇਸ ਬਾਰੇ ਪੁੱਛਣ 'ਤੇ ਸੋਨੀ ਇੰਡੀਆਂ ਦੇ ਪ੍ਰਬੰਧ ਨਿਰਦੇਸ਼ਕ ਸੁਨੀਲ ਨਈਅਰ ਨੇ ਕਿਹਾ, 'ਫਿਲਹਾਲ ਨਹੀਂ, ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਸੀਂ ਪੂਰਤੀ ਪੱਖ ਦੇਖ ਰਹੇ ਹਾਂ, ਜੋ ਦਿਨ ਪ੍ਰਤੀਦਿਨ ਬਦਲ ਰਿਹਾ ਹੈ। ਹਾਲਾਤ ਅਸਪਸ਼ਟ ਹਨ ਤੇ ਅਸੀਂ ਇਸ ਬਾਰੇ ਅਜੇ ਤੈਅ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੈਨਲ ਦੀਆਂ ਕੀਮਤਾਂ ਤੇ ਕੁਝ ਕੱਚੇ ਮਾਲ ਦੀ ਲਾਗਤ ਖਾਸਤੌਰ 'ਤੇ ਟੀਵੀ ਲਈ ਵਧ ਗਈ ਹੈ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ