ਪੜਚੋਲ ਕਰੋ
Advertisement
Kartarpur Corridor : 74 ਸਾਲ ਬਾਅਦ ਕਰਤਾਰਪੁਰ ਸਾਹਿਬ 'ਚ ਮਿਲੇ ਸੀ 2 ਭਰਾ, ਹੁਣ ਪਾਕਿਸਤਾਨ ਹਾਈ ਕਮਿਸ਼ਨ ਨੇ ਜਾਰੀ ਕੀਤਾ ਵੀਜ਼ਾ
ਭਾਰਤ ਅਤੇ ਪਾਕਿਸਤਾਨ ਦੇ ਵੰਡ ਦੀਆਂ ਕਹਾਣੀਆਂ ਅੱਜ ਵੀ ਜਿਉਂਦੀਆਂ ਹਨ। ਇਸ ਵੰਡ ਦੀਆਂ ਬਹੁਤ ਹੀ ਭਾਵੁਕ ਕਹਾਣੀਆਂ ਉਸ ਦੌਰ ਨੂੰ ਦੇਖਣ ਵਾਲੇ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਹਨ।
Pakistan High Commission : ਭਾਰਤ ਅਤੇ ਪਾਕਿਸਤਾਨ ਦੇ ਵੰਡ ਦੀਆਂ ਕਹਾਣੀਆਂ ਅੱਜ ਵੀ ਜਿਉਂਦੀਆਂ ਹਨ। ਇਸ ਵੰਡ ਦੀਆਂ ਬਹੁਤ ਹੀ ਭਾਵੁਕ ਕਹਾਣੀਆਂ ਉਸ ਦੌਰ ਨੂੰ ਦੇਖਣ ਵਾਲੇ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਹਨ। ਕੁਝ ਦਿਨ ਪਹਿਲਾਂ ਵੀ ਅਜਿਹੀ ਹੀ ਇੱਕ ਕਹਾਣੀ ਸਾਹਮਣੇ ਆਈ ਸੀ। ਜਿਸ ਵਿੱਚ ਦੋ ਭਰਾ 1947 ਤੋਂ ਬਾਅਦ ਪਹਿਲੀ ਵਾਰ ਕਰਤਾਰਪੁਰ ਸਾਹਿਬ ਵਿੱਚ ਮਿਲੇ ਸਨ। ਦੋਹਾਂ ਭਰਾਵਾਂ ਦੇ ਇੱਕ ਦੂਜੇ ਨੂੰ ਗਲੇ ਲਗਾ ਕੇ ਰੋਣ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ। ਹੁਣ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਰਹਿਣ ਵਾਲੇ ਸਿੱਕਾ ਖਾਨ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ।
ਕਮਿਸ਼ਨ ਨੇ ਕੀਤਾ ਟਵੀਟ
ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਇਨ੍ਹਾਂ ਦੋਵਾਂ ਬਜ਼ੁਰਗਾਂ ਦੀ ਤਸਵੀਰ ਟਵੀਟ ਕੀਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਕਾ ਖਾਨ ਨੂੰ ਪਾਕਿਸਤਾਨ 'ਚ ਰਹਿੰਦੇ ਆਪਣੇ ਭਰਾ ਮੁਹੰਮਦ ਸਿੱਦੀਕੀ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਵੀਜ਼ਾ ਜਾਰੀ ਕੀਤਾ ਗਿਆ ਹੈ। ਦੋਵੇਂ ਭਰਾ 1947 'ਚ ਵੱਖ ਹੋ ਗਏ ਸਨ ਅਤੇ 74 ਸਾਲ ਬਾਅਦ ਦੋਵੇਂ ਕਰਤਾਰਪੁਰ ਲਾਂਘੇ 'ਤੇ ਮਿਲੇ ਸਨ।
ਦੋਵਾਂ ਭਰਾਵਾਂ ਦੀ ਮੁਲਾਕਾਤ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਕੁਝ ਹਫਤੇ ਪਹਿਲਾਂ ਕਰਤਾਰਪੁਰ ਸਾਹਿਬ ਲਾਂਘੇ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਦੋ ਬਜ਼ੁਰਗ ਇੱਕ ਦੂਜੇ ਨੂੰ ਭਾਵੁਕ ਹੋ ਕੇ ਗਲੇ ਲਗਾ ਰਹੇ ਸਨ। 74 ਸਾਲਾਂ ਬਾਅਦ ਇਨ੍ਹਾਂ ਦੋਹਾਂ ਭਰਾਵਾਂ ਦੇ ਮਿਲਣ ਦੀ ਘਟਨਾ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਜਿਸ ਤੋਂ ਬਾਅਦ ਲੋਕਾਂ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਤਾਰੀਫ ਕੀਤੀ। ਇਹ ਦੋਵੇਂ ਭਰਾ ਕਾਫੀ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ। ਜਿਸ ਤੋਂ ਬਾਅਦ ਸੀਕਾ ਖਾਨ, ਜੋ ਹੁਣ ਪੰਜਾਬ ਵਿੱਚ ਰਹਿੰਦਾ ਹੈ, ਆਪਣੇ ਭਰਾ ਨੂੰ ਮਿਲਣ ਪਾਕਿਸਤਾਨ ਜਾਵੇਗਾ।
Today, Pakistan High Commission issues visa to Sika Khan to visit his brother, Muhammed Siddique and other family members in Pakistan. The two brothers separated in 1947 were recently reunited after 74 years at Kartarpur Sahib Corridor. pic.twitter.com/SAmkGmaQKT
— Pakistan High Commission India (@PakinIndia) January 28, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement