ਟਰੈਕਟਰ ਪਰੇਡ 'ਚੋਂ ਗ੍ਰਿਫਤਾਰ ਦੋ ਸਾਬਕਾ ਫੌਜੀਆਂ ਨੂੰ ਜ਼ਮਾਨਤ ਮਿਲੀ, ਜਾਣੋ ਅਦਾਲਤ ਨੇ ਕੀ ਕਿਹਾ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਟਰੈਕਟਰ ਪਰੇਡ ਵਿੱਚੋਂ ਗ੍ਰਿਫਤਾਰ ਕਿਸਾਨਾਂ ਨੂੰ ਜ਼ਮਾਨਤ ਮਿਲਣੀ ਸ਼ੁਰੂ ਹੋ ਗਈ ਹੈ। ਅੱਜ ਦੋ ਸਾਬਕਾ ਫ਼ੌਜੀਆਂ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੀ ਗਈ ਹੈ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਟਰੈਕਟਰ ਪਰੇਡ ਵਿੱਚੋਂ ਗ੍ਰਿਫਤਾਰ ਕਿਸਾਨਾਂ ਨੂੰ ਜ਼ਮਾਨਤ ਮਿਲਣੀ ਸ਼ੁਰੂ ਹੋ ਗਈ ਹੈ। ਅੱਜ ਦੋ ਸਾਬਕਾ ਫ਼ੌਜੀਆਂ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੀ ਗਈ ਹੈ।
DSGMC लीगल टीम को मिली एक और बड़ी सफलता - 26 जनवरी हिंसा के बाद हुए केसों में सरदार गुरमुख सिंह और सरदार जीत सिंह को मिली ज़मानत
— Manjinder Singh Sirsa (@mssirsa) February 12, 2021
दोनों रिटायर्ड फ़ौजी हैं और इनकी उम्र 70 साल से भी ज़्यादा है!#FarmersProtest pic.twitter.com/wjyTi08psI
ਉਨ੍ਹਾਂ ਨੇ ਦੱਸਿਆ ਕਿ ਫੌਜੀ ਜੀਤ ਸਿੰਘ (70) ਵਾਸੀ ਜ਼ਿਲ੍ਹਾ ਸੰਗਰੂਰ ਤੇ ਗੁਰਮੁਖ ਸਿੰਘ (80) ਵਾਸੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਦਿੱਲੀ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਵੀ ਇਹ ਮੰਨਿਆ ਹੈ ਕਿ ਦੋਹਾਂ ਨੂੰ ਜੇਲ੍ਹ 'ਚ ਰੱਖਣਾ ਸਹੀ ਨਹੀਂ।






















