ਆਪਸ 'ਚ ਗੱਲਾਂ ਕਰ ਰਹੇ ਸਨ ਦੋ ਦੋਸਤ, ਓਦੋਂ ਹੀ ਦੂਜੀ ਮੰਜਿਲ ਤੋਂ ਸਿਰ 'ਤੇ ਡਿੱਗ ਪਿਆ AC; ਰੂਹ ਕੰਬਾਊ VIDEO
ਮੌਕੇ ’ਤੇ ਪੁੱਜਣ ’ਤੇ ਪਤਾ ਲੱਗਾ ਕਿ ਏਸੀ ਦਾ ਆਊਟਡੋਰ ਯੂਨਿਟ ਦੂਜੀ ਮੰਜ਼ਿਲ ਤੋਂ ਦੋ ਨੌਜਵਾਨਾਂ ’ਤੇ ਡਿੱਗਿਆ ਹੋਇਆ ਸੀ। ਜ਼ਖਮੀ ਨੌਜਵਾਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ 18 ਸਾਲਾ ਜਿਤੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦਿੱਲੀ ਦੇ ਕਰੋਲ ਬਾਗ ਤੋਂ ਇੱਕ ਦਰਦਨਾਕ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਏਸੀ ਅਚਾਨਕ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਦੀ ਲਪੇਟ ਵਿੱਚ ਦੋ ਨੌਜਵਾਨ ਆ ਗਏ। ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸਦਾ ਬਹੁਤ ਹੀ ਖਤਰਨਾਕ ਵੀਡੀਓ ਵਾਇਰਲ ਹੋ ਰਿਹਾ ਹੈ।
ਦੂਜੀ ਮੰਜ਼ਿਲ ਤੋਂ ਡਿੱਗਿਆ AC
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7 ਵਜੇ ਪੀ.ਐਸ.ਡੀ.ਬੀ.ਜੀ ਰੋਡ 'ਤੇ ਇੱਕ ਵਿਅਕਤੀ ਦੇ ਉੱਪਰ ਏ.ਸੀ ਆਊਟਡੋਰ ਯੂਨਿਟ ਡਿੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜਣ ’ਤੇ ਪਤਾ ਲੱਗਾ ਕਿ ਏਸੀ ਦਾ ਆਊਟਡੋਰ ਯੂਨਿਟ ਦੂਜੀ ਮੰਜ਼ਿਲ ਤੋਂ ਦੋ ਨੌਜਵਾਨਾਂ ’ਤੇ ਡਿੱਗਿਆ ਹੋਇਆ ਸੀ। ਜ਼ਖਮੀ ਨੌਜਵਾਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ 18 ਸਾਲਾ ਜਿਤੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਤੇਸ਼ ਦਿੱਲੀ ਦੇ ਡੋਰੀਵਾਲ ਦਾ ਰਹਿਣ ਵਾਲਾ ਸੀ।
#Delhi l 19 year old boy dies after an AC unit falls on him from 3rd floor of a building In Karol Bagh.
— Neetu Khandelwal (@T_Investor_) August 18, 2024
CCTV footage of the tragic incident surfaces online. #viralvideo pic.twitter.com/znWp1yNwOV
ਦੂਜੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ
ਪੁਲਸ ਨੇ ਦੱਸਿਆ ਕਿ ਦੂਜਾ 17 ਸਾਲਾ ਨੌਜਵਾਨ ਪ੍ਰਾਂਸ਼ੂ ਹਸਪਤਾਲ 'ਚ ਦਾਖਲ ਹੈ, ਜੋ ਪਟੇਲ ਨਗਰ ਦਾ ਰਹਿਣ ਵਾਲਾ ਹੈ। ਪ੍ਰਾਂਸ਼ੂ ਫਿਲਹਾਲ ਕੋਈ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈ। ਘਟਨਾ ਦੇ ਸਬੰਧ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। FIR ਨੰ: 387/24, 125(A)/106 BNS, ਮਿਤੀ 17/08/24, PS DBG ਰੋਡ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਨੌਜਵਾਨ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਸਕੂਟਰ 'ਤੇ ਬੈਠਾ ਹੈ, ਜਦਕਿ ਦੂਜਾ ਖੜ੍ਹਾ ਹੈ। ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ, ਜਦੋਂ ਇੱਕ ਏਸੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਦੋਵਾਂ ਨੌਜਵਾਨਾਂ ਦੇ ਸਿਰ 'ਤੇ ਜਾ ਡਿੱਗਿਆ। ਏਸੀ ਦੀ ਲਪੇਟ 'ਚ ਆਉਣ ਕਾਰਨ ਦੋਵੇਂ ਨੌਜਵਾਨ ਜ਼ਮੀਨ 'ਤੇ ਡਿੱਗ ਗਏ। ਹਾਦਸੇ 'ਚ ਸਕੂਟਰ 'ਤੇ ਬੈਠਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਹਾਦਸੇ 'ਚ 19 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।