ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸਾਹਮਣੇ ਆਇਆ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ
ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਸਿਰਫ ਦੋ ਰਸਤੇ ਹਨ। ਇੱਕ ਲੌਕਡਾਉਨ ਅਤੇ ਦੂਜਾ ਕੋਰੋਨਾ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ।
ਹਰਿਆਣਾ ਵਿਚ ਕੋਰੋਨਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਹਾਲ ਹੀ 'ਚ ਇੱਕ ਕਿਹਾ ਕਿ ਅਸੀਂ ਪਹਿਲਾਂ ਹੀ ਤਿਆਰੀਆਂ ਐਕਟਿਵੇਟ ਕਰ ਦਿੱਤੀਆਂ ਹਨ। ਸਾਡੇ ਕੋਲ 11 ਅਲੱਗ ਬਿਸਤਰੇ ਹਨ, ਇੱਕ ਹਜ਼ਾਰ ਵੈਂਟੀਲੇਟਰ ਬੈੱਡ ਅਤੇ ਰੈਮੇਡਸਵੀਰ ਤੋਂ ਇਲਾਵਾ ਹੋਰ ਦਵਾਈਆਂ ਦਾ ਪੂਰਾ ਸਿਸਟਮ ਹੈ। ਉਨ੍ਹਾਂ ਕਿਹਾ ਸਾਨੂੰ ਆਪਣੇ ਪਿਛਲੇ ਤਜ਼ੁਰਬੇ ਤੋਂ ਲਾਭ ਹੋਇਆ ਹੈ ਜੇ ਸਾਨੂੰ ਧਰਮਸ਼ਾਲਾ ਅਤੇ ਸਕੂਲਾਂ ਵਿਚ ਹਸਪਤਾਲ ਬਣਾਉਣਾ ਪਏਗਾ ਤਾਂ ਅਸੀਂ ਉਨ੍ਹਾਂ ਦਾ ਵੀ ਨਿਰਮਾਣ ਕਰਾਂਗੇ।
ਅਨਿਲ ਵਿਜ ਨੇ ਅੱਗੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਸਿਰਫ ਦੋ ਰਸਤੇ ਹਨ। ਇੱਕ ਲੌੌੌੌਕਡਾਉਨ ਹੈ ਅਤੇ ਦੂਜਾ ਕੋਰੋਨਾ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ। ਅਸੀਂ ਲੌਕਡਾਉਨ ਦਾ ਫੈਸਲਾ ਨਹੀਂ ਲਿਆ ਕਿਉਂਕਿ ਅਸੀਂ ਮੰਨਦੇ ਹਾਂ ਕਿ ਜ਼ਿੰਦਗੀ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਹਾਲਾਂਕਿ ਮੈਂ ਜਾਣਦਾ ਹਾਂ ਕਿ ਸਖ਼ਤ ਕਾਰਵਾਈ ਕਰਨ 'ਤੇ ਜਨਤਾ ਨਾਰਾਜ਼ ਹੁੰਦੀ ਹੈ, ਪਰ ਮੈਂ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਸਕਦਾ ਹਾਂ ਪਰ ਲਾਸ਼ਾਂ ਦੇ ਢੇਰ ਨਹੀਂ।
ਇਸ ਦੇ ਨਾਲ ਹੀ ਦੱਸ ਦਈਏ ਕਿ ਗੁਰੂਗ੍ਰਾਮ ਤੋਂ ਇੱਕ ਰਿਪੋਰਟ ਆਈ ਸੀ ਕਿ ਲੋਕਾਂ ਨੂੰ ਜਾਂਚ ਰਿਪੋਰਟ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ? ਵਿਜ ਨੇ ਕਿਹਾ ਕਿ ਜਦੋਂ ਕੋਰੋਨਾ ਸ਼ੁਰੂ ਹੋਈ, ਤਾਂ ਹਰਿਆਣਾ ਵਿਚ ਇੱਕ ਵੀ ਲੈਬ ਨਹੀਂ ਸੀ। ਪਰ ਹੁਣ 18 ਲੈਬ ਸਰਕਾਰੀ ਅਤੇ 17 ਨਿੱਜੀ ਲੈੱਬ ਹਨ। ਸਾਡੇ ਕੋਲ ਹਰ ਰੋਜ਼ 62 ਹਜ਼ਾਰ ਲੋਕਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਮੈਨੂੰ ਨਹੀਂ ਲਗਦਾ ਕਿ ਕਿਸੇ ਨੂੰ ਇੱਕ ਦਿਨ ਤੋਂ ਵੱਧ ਉਡੀਕ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ: Delhi vs Punjab, IPL 2021: ਦਿੱਲੀ ਨੇ ਪੰਜਾਬ ਨੂੰ ਹਰਾਇਆ, ਧਵਨ ਨੇ ਖੇਡੀ ਮੈਚ ਲਈ ਵਿਨਿੰਗ ਪਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin