ਪੜਚੋਲ ਕਰੋ
ਜਹਾਜ਼ ਹਾਦਸੇ ‘ਚ ਮਾਰੇ ਭਾਰਤੀਆਂ ਦੀ ਮਦਦ ਕਰੇਗੀ ਸਰਕਾਰ
ਨਵੀਂ ਦਿੱਲੀ: ਇਥੋਪੀਅਨ ਏਅਰਲਾਇੰਸ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ‘ਚ ਚਾਰ ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। ਹੁਣ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਵਾਉਣ ਦਾ ਭਰੋਸਾ ਦਿੱਤਾ ਹੈ। ਇਥੋਪੀਅਨ ਏਅਰਲਾਈਨ ਦਾ ਜਹਾਜ਼ ਐਤਵਾਰ ਨੂੰ ਅਦੀਸ ਅਬਾਬ ਤੋਂ ਨੈਰੋਬੀ ਲਈ ਉਡਾਣ ਭਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਇਸ ਹਾਦਸੇ ‘ਚ 157 ਲੋਕ ਮਾਰੇ ਗਏ ਸੀ ਜਿਨ੍ਹਾਂ ‘ਚ ਚਾਰ ਭਾਰਤੀ ਸ਼ਾਮਲ ਸੀ। ਮ੍ਰਿਤਕ ਭਾਰਤੀ ਨਾਗਰਿਕਾਂ ਦੀ ਲਿਸਟ ‘ਚ ਵਾਤਾਵਰਣ ਮੰਤਰਾਲੇ ਨਾਲ ਸਬੰਧਤ ਯੂਐਨਡੀਪੀ ਦੀ ਸਲਾਹਕਾਰ ਸ਼ਿਖਾ ਗਰਗ ਤੋਂ ਇਲਾਵਾ ਪੰਨਾਗੇਸ਼ ਭਾਸਕਰ ਵੈਦਿਆ, ਹੰਸਿਨੀ ਪੰਨਾਗੇਸ਼, ਨੁਕਵਰਾਪੂ ਮਨੀਸ਼ਾ ਦੇ ਨਾਂ ਸ਼ਾਮਲ ਹਨ।
ਬੋਇੰਗ 737 ਨੇ ਐਤਵਾਰ ਸਵੇਰ ਨੈਰੋਬੀ ਜਾਣ ਲਈ ਅਦੀਸ ਅਬਾਬਾ ਤੋਂ ਉਡਾਣ ਭਰੀ ਸੀ ਪਰ ਕੁਝ ਮਿੰਟਾਂ ਬਾਅਦ ਹੀ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ‘ਚ 149 ਯਾਤਰੀਆਂ ਸਮੇਤ 8 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement