ਪੜਚੋਲ ਕਰੋ
Advertisement
UP Election 2022 : ਅਖਿਲੇਸ਼ ਯਾਦਵ ਦਾ ਦਾਅਵਾ , ਵਾਰਾਣਸੀ 'ਚ ਫੜੀ ਗਈ EVM , ਨਤੀਜਿਆਂ ਤੋਂ ਪਹਿਲਾਂ ਚੋਰੀ ਦੀ ਸਾਜ਼ਿਸ਼
ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ 'ਤੇ ਵੱਡੇ ਦੋਸ਼ ਲਾਏ ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ 'ਤੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਸਭ ਤੋਂ ਵੱਡੇ ਅਧਿਕਾਰੀ, ਪ੍ਰਮੁੱਖ ਸਕੱਤਰ ਦਾ ਜਗ੍ਹਾ -ਜਗ੍ਹਾ ਫ਼ੋਨ ਜਾ ਰਿਹਾ ਹੈ ਕਿ ਜਿੱਥੇ ਭਾਜਪਾ ਹਾਰਦੀ ਹੈ, ਉੱਥੇ ਵੋਟਾਂ ਦੀ ਗਿਣਤੀ ਹੌਲੀ ਕਰਨ ਲਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਈਵੀਐਮ ਨੂੰ ਬਨਾਰਸ ਲਿਜਾਇਆ ਜਾ ਰਿਹਾ ਹੈ। ਇੱਕ ਟਰੱਕ ਫੜਿਆ ਗਿਆ, ਦੋ ਟਰੱਕ ਲੈ ਕੇ ਭੱਜ ਗਏ।
ਅਖਿਲੇਸ਼ ਯਾਦਵ ਨੇ ਕਿਹਾ, ਜੇਕਰ "ਸਰਕਾਰ ਵੋਟਾਂ ਦੀ ਚੋਰੀ ਨਹੀਂ ਕਰ ਰਹੀ ਸੀ ਤਾਂ ਦੱਸੋ ਕਿ ਇੱਕ ਗੱਡੀ ਰੋਕ ਲਈ, ਫੜੀ ਗਈ.. ਦੋ ਗੱਡੀਆਂ ਕਿਉਂ ਭੱਜ ਗਈਆਂ? ਜੇ ਚੋਰੀ ਨਹੀਂ ਹੋਈ ਤਾਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਇੰਤਜ਼ਾਮ ਕਿਉਂ ਨਹੀਂ ਕੀਤੇ। ਐਨੀ ਫੋਰਸ ਹੈ ਹੁਣੇ ਹੁਣੇ ਇਲੈਕਸ਼ਨ ਫੋਰਸ ਯੂਪੀ ਤੋਂ ਗਈ ਨਹੀਂ। ਆਖ਼ਰਕਾਰ ਅਧਿਕਾਰੀ (ਸੁਰੱਖਿਆ) ਕਿਉਂ ਨਹੀਂ ਕਰ ਰਹੇ ਸਨ। ਕੀ ਕਾਰਨ ਹੈ ਕਿ ਈਵੀਐਮ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਚੱਲ ਰਹੀਆਂ ਸਨ।
ਅਖਿਲੇਸ਼ ਯਾਦਵ ਨੇ ਕਿਹਾ ਕਿ ਉਮੀਦਵਾਰ ਨੂੰ ਦੱਸੇ ਬਿਨਾਂ ਈਵੀਐਮ (ਇਥੋਂ ਉਧਰ) ਨਹੀਂ ਕਰ ਸਕਦੇ। ਜੇਕਰ ਤੁਸੀਂ ਈ.ਵੀ.ਐੱਮ. ਨੂੰ ਮੂਵ ਕਰਨਾ ਹੈ ਤਾਂ ਘੱਟੋ-ਘੱਟ ਜੋ ਉਮੀਦਵਾਰ ਚੋਣਾਂ ਲੜ ਰਹੇ , ਉਨ੍ਹਾਂ ਦੀ ਜਾਣਕਾਰੀ ਵਿੱਚ ਹੋਣਾ ਚਾਹੀਦਾ। ਉਨ੍ਹਾਂ ਕਿਹਾ, "ਉਹ (ਭਾਜਪਾ) ਉਸੇ ਦਿਨ ਘਬਰਾ ਗਏ ਸਨ, ਜਿਸ ਦਿਨ ਅਖ਼ਬਾਰਾਂ 'ਚ ਕੁਝ ਸਥਾਨ ਆਇਆ ਕਿ ਕਿਤੇ ਪਾਰਕ ਦੀ ਸਫ਼ਾਈ ਹੋ ਰਹੀ ਹੈ, ਕਿਤੇ ਘਰ ਦੀ ਸਫ਼ਾਈ ਹੋ ਰਹੀ ਹੈ।
ਅਖਿਲੇਸ਼ ਯਾਦਵ ਨੇ ਆਪਣੀ ਪਾਰਟੀ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ, ''ਮੈਂ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਾਂਗਾ ਕਿ ਜਦੋਂ ਤੱਕ ਗਿਣਤੀ ਨਹੀਂ ਹੋ ਜਾਂਦੀ, ਘੱਟੋ-ਘੱਟ ਇਸ 'ਤੇ ਨਜ਼ਰ ਰੱਖੋ ਅਤੇ ਇਸ ਗੱਲ 'ਤੇ ਲਗਾਤਾਰ ਨਜ਼ਰ ਰੱਖੋ ਕਿ ਵੋਟਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ। ਮਸ਼ੀਨਾਂ ਰੱਖੀਆਂ ਹੋਈਆਂ ਹਨ, ਕਿਸੇ ਨੂੰ ਆਉਣਾ-ਜਾਣਾ ਨਹੀਂ ਚਾਹੀਦਾ। ਇਹ ਲੋਕਤੰਤਰ ਲਈ ਬਹੁਤ ਖ਼ਤਰਨਾਕ ਸਮਾਂ ਹੈ। ਜਿਹੜੀ ਪਾਰਟੀ ਹਾਰ ਗਈ, ਹੁਣ ਉਸ ਦੇ ਵੱਸ ਵਿਚ ਇਹੀ ਹੈ , ਜੋ ਹੁਣ ਕਰਨ ਜਾ ਰਹੀ ਹੈ।
ਪ੍ਰੈਸ ਕਾਨਫਰੰਸ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਟਵੀਟ ਕੀਤਾ, "ਵਾਰਾਣਸੀ ਵਿੱਚ ਈਵੀਐਮ ਵਿੱਚ ਗੜਬੜੀ ਦੀ ਖ਼ਬਰ ਯੂਪੀ ਦੀ ਹਰ ਵਿਧਾਨ ਸਭਾ ਨੂੰ ਚੌਕਸ ਰਹਿਣ ਦਾ ਸੁਨੇਹਾ ਦੇ ਰਹੀ ਹੈ। ਵੋਟਾਂ ਦੀ ਗਿਣਤੀ ਵਿੱਚ ਧਾਂਦਲੀ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸਪਾ-ਗਠਜੋੜ ਦੇ ਸਾਰੇ ਉਮੀਦਵਾਰ ਅਤੇ ਸਮਰਥਕ। ਆਪਣੇ ਕੈਮਰਿਆਂ ਨਾਲ ਤਿਆਰ ਰਹੋ। ਲੋਕਤੰਤਰ ਅਤੇ ਭਵਿੱਖ ਦੀ ਰਾਖੀ ਲਈ ਵੋਟਾਂ ਦੀ ਗਿਣਤੀ ਵਿੱਚ ਸਿਪਾਹੀ ਬਣੋ!
वाराणसी में EVM पकड़े जाने का समाचार उप्र की हर विधानसभा को चौकन्ना रहने का संदेश दे रहा है।
— Akhilesh Yadav (@yadavakhilesh) March 8, 2022
मतगणना में धांधली की कोशिश को नाकाम करने के लिए सपा-गठबंधन के सभी प्रत्याशी और समर्थक अपने-अपने कैमरों के साथ तैयार रहें।
युवा लोकतंत्र व भविष्य की रक्षा के लिए मतगणना में सिपाही बने!
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement