ਕੋਰੋਨਾ ਦੇ ਕਹਿਰ ਤੋਂ ਸਿਆਸੀ ਪਾਰਟੀਆਂ ਵੀ ਡਰੀਆਂ, ਕਾਂਗਰਸ ਨੇ ਰੱਦ ਕੀਤੀਆਂ ਮੈਰਾਥਾਨ ਰੈਲੀਆਂ
ਉੱਤਰ ਪ੍ਰਦੇਸ਼ 'ਚ ਕਾਂਗਰਸ ਨੇ ਆਪਣੀਆਂ ਚੋਣ ਮੈਰਾਥਾਨ ਰੈਲੀਆਂ ‘ਤੇ ਬ੍ਰੇਕ ਲਗਾਉਣ ਦਾ ਫੈਸਲਾ ਲਿਆ ਹੈ। ਯੂਪੀ ਚੋਣਾਂ ਨੂੰ ਲੈ ਕੇ ਕਾਂਗਰਸ ‘ਬੇਟੀ ਹਾਂ ਲੜ ਸਕਦੀ ਹਾਂ’ ਅਭਿਆਨ ਤਹਿਤ ਵੱਖ-ਵੱਖ ਜ਼ਿਲ੍ਹਿਆਂ ‘ਚ ਮੈਰਾਥਾਨ ਰੈਲੀਆਂ ਕਰ ਰਹੀ ਸੀ
UP Election Congress: ਉੱਤਰ ਪ੍ਰਦੇਸ਼ 'ਚ ਕਾਂਗਰਸ ਨੇ ਆਪਣੀਆਂ ਚੋਣ ਮੈਰਾਥਾਨ ਰੈਲੀਆਂ ‘ਤੇ ਬ੍ਰੇਕ ਲਗਾਉਣ ਦਾ ਫੈਸਲਾ ਲਿਆ ਹੈ। ਯੂਪੀ ਚੋਣਾਂ ਨੂੰ ਲੈ ਕੇ ਕਾਂਗਰਸ (UP Congress) ‘ਬੇਟੀ ਹਾਂ ਲੜ ਸਕਦੀ ਹਾਂ’ ਅਭਿਆਨ ਤਹਿਤ ਵੱਖ-ਵੱਖ ਜ਼ਿਲ੍ਹਿਆਂ ‘ਚ ਮੈਰਾਥਾਨ ਰੈਲੀਆਂ ਕਰ ਰਹੀ ਸੀ ਪਰ ਹੁਣ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਇਨ੍ਹਾਂ ਸਾਰੀਆਂ ਰੈਲੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜਲਦ ਹੀ ਸਾਰੀਆਂ ਚੋਣ ਰੈਲੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਯੂਪੀ ‘ਚ ਚੋਣਾਂ ਹੋਣ ਜਾ ਰਹੀਆਂ ਹਨ ਪਰ ਦੂਜੇ ਪਾਸੇ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਵੀ ਤੇਜ਼ੀ ਨਾਲ ਵੱਧ ਰਹੀ ਹੈ ਜਿਸ ਦੇ ਚੱਲਦੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਪਰ ਇਸ ਵਿਚਕਾਰ ਚੋਣ ਰੈਲੀਆਂ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਬਰੇਲੀ ‘ਚ ਕਾਂਗਰਸ ਦੀ ਮੈਰਾਥਾਨ ਰੈਲੀ ‘ਚ ਮਚੀ ਭੱਜ-ਦੌੜ ਵੀ ਖੂਬ ਚਰਚਾ ‘ਚ ਰਹੀ। 4 ਜਨਵਰੀ ਨੂੰ ਕਈ ਵਿਦਿਆਰਥਣਾਂ ਕਾਂਗਰਸ ਦੀ ਇਸ ਮੈਰਾਥਾਨ ਰੈਲੀ ‘ਚ ਸ਼ਾਮਲ ਹੋਈਆਂ ਸਨ ਪਰ ਅਚਾਨਕ ਭੱਜ ਦੌੜ ਮਚਣ ਕਾਰਨ ਕਈ ਵਿਦਿਆਰਥਣਾਂ ਜ਼ਖਮੀ ਹੋ ਗਈਆਂ ਸਨ। ਦੱਸਿਆ ਗਿਆ ਹੈ ਕਿ ਸਥਾਨ ‘ਤੇ ਮੌਜੂਦ ਅਵਿਵਸਥਾ ਦੇ ਕਾਰਨ ਅਜਿਹਾ ਹੋਇਆ ਹੈ। ਉੱਥੇ ਹੀ ਕਾਂਗਰਸੀ ਆਗੂਆਂ ਨੇ ਇਸ ਨੂੰ ਸਾਜਿਸ਼ ਕਰਾਰ ਦਿੱਤਾ ਹੈ।
ਸੀਐੱਮ ਯੋਗੀ ਨੇ ਵੀ ਰੱਦ ਕੀਤੀ ਰੈਲੀ
ਯੂਪੀ ਦੇ ਸੀਐੱਮ ਯੋਗੀ ਅਦਿੱਤਿਆਨਾਥ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦੇ ਨੋਇਡਾ ‘ਚ ਹੋਣ ਵਾਲੀ ਆਪਣੀ ਇੱਕ ਚੋਣ ਰੈਲੀ ਨੂੰ ਰੱਦ ਕਰ ਦਿੱਤਾ ਹੈ। ਵੀਰਵਾਰ ਨੂੰ ਸੀਐੱਮ ਯੋਗੀ ਦੀ ਇਹ ਚੋਣ ਰੈਲੀ ਹੋਣੀ ਸੀ ਪਰ ਨੋਇਡਾ ‘ਚ ਕੋਰੋਨਾ ਕੇਸ ਤੇਜ਼ੀ ਨਾਲ ਵਧਣ ਦੇ ਬਾਅਦ ਉਸਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਦਸ ਦਈਏ ਕਿ ਨੋਇਡਾ ‘ਚ ਰਾਜ ਦੇ ਸਭ ਤੋਂ ਵੱਧ ਕੋਰੋਨਾ ਮਾਮਲੇ ਦਰਜ ਕੀਤੇ ਗਏ।
ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਕਿ ਭਾਜਪਾ ਅਤੇ ਬਾਕੀ ਰਾਜਨੀਤਿਕ ਦਲਾਂ ਨੇ ਬਾਕੀ ਚੋਣ ਰੈਲੀਆਂ ਨੂੰ ਲੈ ਕੇ ਕੀ ਤੈਅ ਕੀਤਾ ਹੈ ਪਿਛਲੇ ਦਿਨਾਂ ‘ਚ ਆਯੋਜਿਤ ਚੋਣ ਰੈਲੀਆਂ ‘ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ, ਉੱਥੇ ਹੀ ਬਿਨਾਂ ਮਾਸਕ ਦੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਸਨ। ਹੁਣ ਕਿਉਂਕਿ ਦੇਸ਼ ‘ਚ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਨਾਲ ਤੀਜੀ ਲਹਿਰ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਜਿਹੇ ‘ਚ ਚੋਣ ਰੈਲੀਆਂ ‘ਚ ਉਮੜਨ ਵਾਲੀ ਭੀੜ ਵੱਡੇ ਖਤਰੇ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਰੈਲੀ ਨੇੜੇ ਭਿੜੇ ਕਿਸਾਨ ਤੇ ਬੀਜੇਪੀ ਵਰਕਰ, ਪੁਲਿਸ ਵੱਲੋਂ ਲਾਠੀਚਾਰਜ, ਕਈ ਜ਼ਖ਼ਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490