(Source: ECI/ABP News/ABP Majha)
ਵਾਰਾਣਸੀ 'ਚ ਰੋਡ ਸ਼ੋਅ ਤੋਂ ਬਾਅਦ ਪੀਐਮ ਮੋਦੀ ਨੇ ਸਟਾਲ 'ਤੇ ਲਈਆਂ ਚਾਹ ਦੀ ਚੁਸਕੀਆਂ, ਵੀਡੀਓ ਵਾਇਰਲ
ਵਾਰਾਣਸੀ ਪ੍ਰਧਾਨ ਮੰਤਰੀ ਮੋਦੀ ਦਾ ਸੰਸਦੀ ਖੇਤਰ ਹੈ। ਫਿਲਹਾਲ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਪ੍ਰਚਾਰ ਲਈ ਵਾਰਾਣਸੀ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ।
UP Polls 2022: PM Narendra Modi enjoys chai at tea stall during his roadshow in parliamentary constituency Varanasi
ਵਾਰਾਣਸੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਛੇ ਪੜਾਅ ਪੂਰੇ ਹੋ ਗਏ ਹਨ ਅਤੇ ਹੁਣ ਆਖਰੀ ਪੜਾਅ ਲਈ ਪ੍ਰਚਾਰ ਜ਼ੋਰਾਂ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਚੋਣ ਪ੍ਰਚਾਰ ਲਈ ਰੋਡ ਸ਼ੋਅ ਕੀਤਾ। ਪ੍ਰਧਾਨ ਮੰਤਰੀ ਨੇ ਰੋਡ ਸ਼ੋਅ ਦੌਰਾਨ ਚਾਹ ਦੇ ਸਟਾਲ 'ਤੇ ਜਾ ਕੇ ਚਾਹ ਦੀਆਂ ਚੁਸਕੀਆਂ ਲਈਆਂ। ਇਸ ਤੋਂ ਪਹਿਲਾਂ ਵਾਰਾਣਸੀ 'ਚ ਆਪਣਾ ਰੋਡ ਸ਼ੋਅ ਖ਼ਤਮ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜਿੱਤ ਦੇ ਸੰਕੇਤ ਦਿੱਤੇ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਦੀ ਮੂਰਤੀ ਨੂੰ ਵੀ ਮਾਲਾ ਅਰਪਿਤ ਕੀਤਾ। ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਦੇ ਰੋਡ ਸ਼ੋਅ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਕਾਫੀ ਉਤਸ਼ਾਹਿਤ ਨਜ਼ਰ ਆਏ।
ਪੀਐਮ ਮੋਦੀ ਦਾ ਕਰੀਬ ਤਿੰਨ ਕਿਲੋਮੀਟਰ ਲੰਬਾ ਰੋਡ ਸ਼ੋਅ ਸ਼ਹਿਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂ ਹੋ ਕੇ ਦੱਖਣੀ ਵਿਧਾਨ ਸਭਾ ਤੋਂ ਹੁੰਦਾ ਹੋਇਆ ਛਾਉਣੀ ਵਿੱਚ ਸਮਾਪਤ ਹੋਇਆ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ 'ਚ ਮੌਜੂਦ ਸੀ। ਪੀਐਮ ਮੋਦੀ ਦੇ ਰੋਡ ਸ਼ੋਅ ਵਿੱਚ ਬੀਜੇਪੀ ਸਮਰਥਕ ਇਕੱਠੇ ਹੋਏ। ਪ੍ਰਧਾਨ ਮੰਤਰੀ ਨੇ ਵੀ ਸਾਰਿਆਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ। ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਸਰਦਾਰ ਪਟੇਲ ਚੌਰਾਹੇ ਤੋਂ ਸ਼ੁਰੂ ਹੋਇਆ।
#WATCH PM Narendra Modi enjoys chai at a tea stall during his roadshow in his parliamentary constituency Varanasi pic.twitter.com/bVN73HvdDT
— ANI UP/Uttarakhand (@ANINewsUP) March 4, 2022
ਦੱਸ ਦਈਏ ਕਿ ਪੀਐਮ ਮੋਦੀ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਵੀ ਪਹੁੰਚੇ। ਮੋਦੀ ਨੇ ਵਿਸ਼ਵਨਾਥ ਮੰਦਰ 'ਚ ਡਮਰੂ ਵਜਾਇਆ। ਇਸ ਦੌਰਾਨ ਕਈ ਲੋਕ ਉਨ੍ਹਾਂ ਦੇ ਸਮਰਥਨ 'ਚ ਨਜ਼ਰ ਆਏ। ਮੋਦੀ ਸਮੇਤ ਭਾਜਪਾ ਦੇ ਸਾਰੇ ਵੱਡੇ ਨੇਤਾ ਇਸ ਸਮੇਂ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਪ੍ਰਚਾਰ 'ਚ ਰੁੱਝੇ ਹੋਏ ਹਨ। ਆਖਰੀ ਪੜਾਅ 'ਚ ਸੂਬੇ 'ਚ 7 ਮਾਰਚ ਨੂੰ ਵੋਟਿੰਗ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਿਰਜ਼ਾਪੁਰ 'ਚ ਚੋਣ ਸਭਾ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਕਿਹਾ ਕਿ ਛੇ ਪੜਾਵਾਂ ਵਿੱਚ ਉੱਤਰ ਪ੍ਰਦੇਸ਼ ਨੇ ਭਾਜਪਾ ਅਤੇ ਐਨਡੀਏ ਦੇ ਚੰਗੇ ਸ਼ਾਸਨ ਲਈ ਭਾਰੀ ਵੋਟਾਂ ਪਾਈਆਂ ਹਨ। ਹੁਣ ਵਾਰੀ ਹੈ ਮਿਰਜ਼ਾਪੁਰ, ਭਦੋਹੀ ਅਤੇ ਇਸ ਪੂਰੇ ਇਲਾਕੇ ਦੀ।
ਇਹ ਵੀ ਪੜ੍ਹੋ: Russia Ukraine War: ਰੂਸੀ ਬੰਬਾਰੀ ਦੌਰਾਨ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਪਰੇਸ਼ਾਨ, ਭੋਜਨ ਅਤੇ ਦਵਾਈਆਂ ਦੀ ਕਮੀ