ਪੜਚੋਲ ਕਰੋ
Advertisement
ਅਖਿਲੇਸ਼ ਨੇ ਮੋਦੀ ਨੂੰ ਸਮਝਾਇਆ 'ਸ਼ਰਾਬ' ਤੇ 'ਸਰਾਬ' ਦਾ ਫਰਕ
ਲਖਨਊ: ਮੇਰਠ ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਪਾ, ਰਾਲੋਦ ਤੇ ਬਸਪਾ ਗਠਜੋੜ ਨੂੰ 'ਸਰਾਬ' ਦੱਸਣ 'ਤੇ ਸਪਾ ਮੁਖੀ ਅਖਿਲੇਸ਼ ਯਾਦਵ ਤੇ ਬਸਪਾ ਮੁਖੀ ਮਾਇਆਵਤੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਕਿਹਾ ਹੈ ਕਿ ਜਿਹੜੇ ਲੋਕ ਨਫ਼ਰਤ ਦੇ ਨਸ਼ੇ ਨੂੰ ਬੜ੍ਹਾਵਾ ਦਿੰਦੇ ਹਨ, ਉਹ 'ਸਰਾਬ' ਤੇ 'ਸ਼ਰਾਬ' ਦਾ ਫ਼ਰਕ ਨਹੀਂ ਜਾਣਦੇ।
ਦੂਜੇ ਪਾਸੇ ਮਾਇਆਵਤੀ ਨੇ ਕਿਹਾ ਕਿ ਵਿਅਕਤੀਗਤ, ਜਾਤੀਗਤ ਤੇ ਸੰਪਰਦਾਇਕ ਨਫ਼ਰਤ ਦੀ ਸਿਆਸਤ ਕਰਨਾ ਬੀਜੇਪੀ ਕੰਪਨੀ ਦੀ ਸ਼ੋਭਾ ਹੈ। ਇਸ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਸੱਤਾ ਦੀ ਦੁਰਵਰਤੋਂ ਕਰਦੀ ਰਹੀ ਹੈ।आज टेली-प्रॉम्प्टर ने यह पोल खोल दी कि सराब और शराब का अंतर वह लोग नहीं जानते जो नफ़रत के नशे को बढ़ावा देते हैं
— Akhilesh Yadav (@yadavakhilesh) March 28, 2019
सराब को मृगतृष्णा भी कहते हैं और यह वह धुंधला सा सपना है जो भाजपा 5 साल से दिखा रही है लेकिन जो कभी हासिल नहीं होता। अब जब नया चुनाव आ गया तो वह नया सराब दिखा रहे हैं
ਇੱਕ ਹੋਰ ਟਵੀਟ ਕਰਕੇ ਮਾਇਆਵਤੀ ਨੇ ਕਿਹਾ ਕਿ ਪੀਐਮ ਮੋਦੀ ਨੇ ਮੇਰਠ ਤੋਂ ਲੋਕ ਸਭਾ ਚੋਣ ਅਭਿਆਨ ਦੀ ਸ਼ੁਰੂਆਤ ਕਰਦਿਆਂ ਕਿਹਾ ਹੈ ਕਿ ਉਹ ਆਪਣਾ ਹਿਸਾਬ ਦੇਣਗੇ। ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆ ਕੇ ਗਰੀਬਾਂ ਨੂੰ 15 ਤੋਂ 20 ਲੱਖ ਰੁਪਏ ਦੇਣ ਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਰਗੇ ਹੋਰ ਮੁੱਦਿਆਂ ਦਾ ਹਿਸਾਬ-ਕਿਤਾਬ ਦਿੱਤੇ ਬਗੈਰ ਹੀ ਮੈਦਾਨ ਛੱਡ ਗਏ। ਉਨ੍ਹਾਂ ਕਿਹਾ ਕਿ ਕੀ ਚੌਕੀਦਾਰ ਇਮਾਨਦਾਰ ਹੈ।पीएम श्री मोदी ने आज मेरठ से लोकसभा चुनाव अभियान की शुरूआत करते हुए कहा कि मैं अपना हिसाब दूंगा लेकिन विदेश से कालाधन वापस लाकर गरीबों को 15 से 20 लाख रुपये देने व किसानों की आय दोगुणी करने आदि जनहित के मुद्दों का हिसाब-किताब दिये बिना ही वे मैदान छोड़ गए। चौकीदार क्या ईमानदार है
— Mayawati (@Mayawati) March 28, 2019
ਦੱਸ ਦੇਈਏ ਕਿ ਮੇਰਠ ਵਿੱਚ ਚੋਣ ਅਭਿਆਨ ਦੀ ਸ਼ੁਰੂਆਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਸੀ ਕਿ ਸਪਾ ਦੇ 'ਸ', ਰਾਲੋਦ ਦੇ 'ਰਾ' ਤੇ ਬਸਪਾ ਦੇ 'ਬ' ਨੂੰ ਮਿਲਾ ਕੇ ਸਰਾਬ ਬਣਦੀ ਹੈ ਜੋ ਸਿਹਤ ਲਈ ਖ਼ਤਰਨਾਕ ਹੁੰਦੀ ਹੈ। ਇਸ ਲਈ ਇਸ ਗਠਜੋੜ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।धत! 5 साल में "स" और "श" का अंतर नहीं सीखा!
— Rashtriya Janata Dal (@RJDforIndia) March 28, 2019
लो हम सिखाते हैं- शाह का श, राजनाथ का र और बुड़बक बीजेपी का ब! बन गया शराबबंदी में धड़ल्ले से बिकता गुजराती शराब! https://t.co/wDcSisAGJ9
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement