ਪੜਚੋਲ ਕਰੋ
Advertisement
ਭਾਰਤ-ਚੀਨ ਦੇ ਟਕਰਾਅ ਵਿਚ ਭਾਰਤ ਨੂੰ ਮਿਲ ਸਕਦਾ ਅਮਰੀਕੀ ਸੈਨਾ ਦਾ ਸਾਥ, ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਦਿੱਤਾ ਸੰਕੇਤ
ਭਾਰਤ-ਚੀਨ ਸਰਹੱਦ ਵਿਵਾਦ ਵਿਚ ਨਵਾਂ ਮੋੜ ਆਇਆ ਹੈ। ਭਾਰਤ ਦੇ ਸਹਿਯੋਗੀ ਅਮਰੀਕਾ ਨੇ ਵਿਵਾਦ ਵਿਚ ਭਾਰਤ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਯੂਐਸ ਨੇਵੀ ਨੇ ਖੇਤਰ ਵਿਚ ਆਪਣੀ ਮੌਜੂਦਗੀ ਵਧਾਉਣ ਲਈ ਦੱਖਣੀ ਚੀਨ ਸਾਗਰ ਵਿਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ।
ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿਚ ਅਮਰੀਕੀ ਫੌਜ ਇਸ ਦੇ ਨਾਲ ਦ੍ਰਿੜਤਾ ਨਾਲ ਖੜੇ ਹੋਏਗੀ। ਅਧਿਕਾਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਨੇਵੀ ਵਲੋਂ ਖੇਤਰ ਵਿਚ ਆਪਣੀ ਮੌਜੂਦਗੀ ਵਧਾਉਣ ਲਈ ਦੱਖਣੀ ਚੀਨ ਸਾਗਰ ਵਿਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ।
ਵ੍ਹਾਈਟ ਹਾਊਸ ਦੇ ਚੀਫ ਆਫ਼ ਸਟਾਫ ਮਾਰਕ ਮੈਡੋਜ਼ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ, “ਸੁਨੇਹਾ ਸਾਫ ਹੈ। ਅਸੀਂ ਖੜ੍ਹੇ ਹੋ ਕੇ ਚੀਨ ਜਾਂ ਕਿਸੇ ਹੋਰ ਸਭ ਤੋਂ ਸ਼ਕਤੀਸ਼ਾਲੀ ਜਾਂ ਪ੍ਰਭਾਵਸ਼ਾਲੀ ਤਾਕਤ ਹੋਣ ਦੇ ਬਾਵਜੂਦ ਕਮਾਂਡ ਸੰਭਾਲਣ ਨਹੀਂ ਦੇ ਸਕਦੇ, ਫੇਰ ਚਾਹੇ ਉਹ ਉਸ ਖੇਤਰ ਵਿਚ ਹੋਵੇ ਜਾਂ ਇੱਥੇ।”
ਮੀਡੋਜ਼ ਨੇ ਕਿਹਾ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਲਈ ਦੋ ਹਵਾਈ ਜਹਾਜ਼ ਕੈਰੀਅਰ ਭੇਜੇ ਹਨ। ਉਨ੍ਹਾਂ ਨੇ ਕਿਹਾ, "ਸਾਡਾ ਮਿਸ਼ਨ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੁਨੀਆ ਇਹ ਜਾਣੇ ਕਿ ਸਾਡੇ ਕੋਲ ਅਜੇ ਵੀ ਵਿਸ਼ਵ ਦੀ ਸਭ ਤੋਂ ਵਧੀਆ ਤਾਕਤ ਹੈ।"
ਦੱਸ ਦਈਏ ਕਿ ਚੀਨ, ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿੱਚ ਖੇਤਰੀ ਵਿਵਾਦਾਂ ਵਿੱਚ ਸ਼ਾਮਲ ਹੈ। ਚੀਨ ਲਗਪਗ ਪੂਰੇ ਦੱਖਣੀ ਚੀਨ ਸਾਗਰ ਦਾ ਦਾਅਵਾ ਕਰਦਾ ਹੈ। ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ, ਬ੍ਰੂਨੇਈ ਅਤੇ ਤਾਈਵਾਨ ਦੇ ਵੀ ਇਸ ਖੇਤਰ ‘ਤੇ ਦਾਅਵੇ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement