ਪੜਚੋਲ ਕਰੋ
Advertisement
(Source: ECI/ABP News/ABP Majha)
UP Elections 2022 : ਬੀਜੇਪੀ ਨੇ ਜਾਰੀ ਕੀਤੀ 91 ਉਮੀਦਵਾਰਾਂ ਦੀ ਇੱਕ ਹੋਰ ਸੂਚੀ, ਜਾਣੋਂ ਕੌਣ ਕਿੱਥੋਂ ਲੜੇਗਾ ਚੋਣ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਹੀਆਂ ਹਨ। ਇਸੇ ਕੜੀ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੇ 91 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਲਖਨਊ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਹੀਆਂ ਹਨ। ਇਸੇ ਕੜੀ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੇ 91 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਪਾਰਟੀ ਦੇ ਸੂਬਾ ਸਰਕਾਰ ਦੇ ਮੰਤਰੀ ਸਿਧਾਰਥ ਨਾਥ ਸਿੰਘ, ਉਪੇਂਦਰ ਤਿਵਾੜੀ, ਨੰਦਕੁਮਾਰ ਗੁਪਤਾ ਨੰਦੀ, ਸੂਰਿਆ ਪ੍ਰਤਾਪ ਸ਼ਾਹੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਵੱਲੋਂ ਜਾਰੀ ਅਧਿਕਾਰਤ ਸੂਚੀ ਮੁਤਾਬਕ ਸਿੰਘ ਇਲਾਹਾਬਾਦ ਪੱਛਮੀ, ਤਿਵਾੜੀ ਫੇਫਨਾ, ਨੰਦੀ ਇਲਾਹਾਬਾਦ ਦੱਖਣੀ ਅਤੇ ਬਲੀਆ ਜ਼ਿਲ੍ਹੇ ਦੇ ਸ਼ਾਹੀ ਪੱਤੜਦੇਵਾ ਤੋਂ ਚੋਣ ਲੜਨਗੇ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸੂਚਨਾ ਸਲਾਹਕਾਰ ਸ਼ਲਭਮਣੀ ਤ੍ਰਿਪਾਠੀ ਨੂੰ ਪਾਰਟੀ ਨੇ ਦੇਵਰੀਆ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਮਾਜਵਾਦੀ ਪਾਰਟੀ ਦੇ ਵਿਧਾਇਕ ਸੁਭਾਸ਼ ਰਾਏ ਨੂੰ ਅੰਬੇਡਕਰਨਗਰ ਜ਼ਿਲ੍ਹੇ ਦੀ ਜਲਾਲਪੁਰ ਸੀਟ ਤੋਂ ਟਿਕਟ ਦਿੱਤੀ ਗਈ ਹੈ। ਬੀਜੇਪੀ ਨੇ ਪ੍ਰਤਾਪਗੜ੍ਹ ਦੇ ਕੁੰਡਾ ਤੋਂ ਸਿੰਧੂਜਾ ਮਿਸ਼ਰਾ ਨੂੰ ਉਮੀਦਵਾਰ ਬਣਾਇਆ ਹੈ। ਮਿਸ਼ਰਾ ਆਜ਼ਾਦ ਦਬੰਗ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਖ਼ਿਲਾਫ਼ ਚੋਣ ਲੜਨਗੇ।
ਇਸੇ ਤਰ੍ਹਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਕੇਸ਼ ਸਚਾਨ ਨੂੰ ਭੋਗਨੀਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ 403 ਮੈਂਬਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ 294 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਭਾਜਪਾ ਆਪਣਾ ਦਲ ਐਸ ਅਤੇ ਨਿਸ਼ਾਦ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜ ਰਹੀ ਹੈ। ਅਜਿਹੇ 'ਚ ਭਾਜਪਾ ਨੂੰ ਕਈ ਸੀਟਾਂ ਸਹਿਯੋਗੀ ਪਾਰਟੀਆਂ ਨੂੰ ਵੀ ਦੇਣੀਆਂ ਪੈਣਗੀਆਂ।
ਇਸ ਦੇ ਨਾਲ ਹੀ ਲਖਨਊ ਦੇ ਉਮੀਦਵਾਰਾਂ ਦਾ ਨਾਂ ਭਾਰਤੀ ਜਨਤਾ ਪਾਰਟੀ ਦੀ ਤੀਜੀ ਸੂਚੀ ਵਿੱਚ ਨਹੀਂ ਹੈ। ਲਖਨਊ ਦੀਆਂ ਕਈ ਸੀਟਾਂ 'ਤੇ ਅਜੇ ਵੀ ਪੇਚ ਹੈ। ਇਸ ਦੇ ਨਾਲ ਹੀ ਉਨਾਵ 'ਚ ਵਿਧਾਨ ਸਭਾ ਸਪੀਕਰ ਪੰਡਿਤ ਹਿਰਦੇ ਨਰਾਇਣ ਦੀਕਸ਼ਿਤ ਦੀ ਸੀਟ 'ਤੇ ਵੀ ਸ਼ੰਕੇ ਬਰਕਰਾਰ ਹਨ। ਭਾਜਪਾ ਵੱਲੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਕਰੀਬ ਇੱਕ-ਦੋ ਸੀਟਾਂ ’ਤੇ ਸਸਪੈਂਸ ਪੈਦਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮਊ ਅਤੇ ਆਜ਼ਮਗੜ੍ਹ ਤੋਂ ਲੈ ਕੇ ਬਲੀਆ ਤੱਕ ਕਈ ਸੀਟਾਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਜਪਾ ਨੇ ਆਪਣੇ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕੀਤੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement