Kedarnath Yatra 2023: ਕੇਦਾਰਘਾਟੀ 'ਚ ਮੀਂਹ ਦਾ ਕਹਿਰ, ਥਾਂ-ਥਾਂ 'ਤੇ ਫਸੇ ਕੇਦਾਰਨਾਥ ਧਾਮ ਜਾਣ ਵਾਲੇ ਯਾਤਰੀ
Rudraprayag Rain: ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ 'ਚ ਤਿੰਨ ਦਿਨਾਂ ਬਾਅਦ ਫਿਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮੌਸਮ ਸਾਫ਼ ਹੋਣ ਤੋਂ ਬਾਅਦ ਸੋਮਵਾਰ ਰਾਤ ਤੋਂ ਹੀ ਬਾਰਿਸ਼ ਸ਼ੁਰੂ ਹੋ ਗਈ ਹੈ। ਮੀਂਹ ਨੇ ਜਨ-ਜੀਵਨ ਵਿਅਸਤ ਕਰ ਦਿੱਤਾ ਹੈ।
Uttarakhand Flood: ਉਤਰਾਖੰਡ 'ਚ ਅਸਮਾਨ ਤੋਂ ਪਏ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਸੜਕ 'ਤੇ ਜ਼ਮੀਨ ਖਿਸਕਣ ਕਾਰਨ ਮਲਬਾ ਅਤੇ ਪੱਥਰ ਡਿੱਗ ਰਹੇ ਹਨ। ਚਾਰੇ ਪਾਸੇ ਹੜ੍ਹ ਆਇਆ ਹੋਇਆ ਹੈ। ਕਈ ਥਾਵਾਂ ’ਤੇ ਪਾਣੀ ਭਰਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਹੀਆਂ ਦੀ ਰਫ਼ਤਾਰ ਵੀ ਰੁੱਕ ਗਈ ਹੈ। ਨਦੀਆਂ, ਨਾਲੇ ਅਤੇ ਛੱਪੜ ਪਾਣੀ ਨਾਲ ਭਰ ਗਏ ਹਨ। ਹੜ੍ਹ ਦਾ ਪਾਣੀ ਘਰਾਂ ਵਿੱਚ ਵੜਨ ਲਈ ਤਿਆਰ ਹੈ। ਪਾਣੀ ਕਾਰਨ ਲੋਕ ਘਰਾਂ ਦੀਆਂ ਛੱਤਾਂ ਦਾ ਸਹਾਰਾ ਲੈਣ ਲਈ ਮਜਬੂਰ ਹਨ।
ਉਤਰਾਖੰਡ ਵਿੱਚ ਆਫ਼ਤ ਦਾ ਪੈ ਰਿਹਾ ਮੀਂਹ
ਰੁਦਰਪ੍ਰਯਾਗ ਦੇ ਕੇਦਾਰਨਾਥ 'ਚ ਤਿੰਨ ਦਿਨਾਂ ਬਾਅਦ ਫਿਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮੌਸਮ ਸਾਫ਼ ਹੋਣ ਤੋਂ ਬਾਅਦ ਸੋਮਵਾਰ ਰਾਤ ਤੋਂ ਹੀ ਬਾਰਿਸ਼ ਸ਼ੁਰੂ ਹੋ ਗਈ। ਕੇਦਾਰਨਾਥ ਯਾਤਰਾ ਦੇ ਰੁਕਣ ਵਾਲੇ ਫਾਟਾ 'ਚ ਮੀਂਹ ਨੇ ਤਬਾਹੀ ਮਚਾਈ। ਪਹਾੜੀ ਦੇ ਡਿੱਗਣ ਨਾਲ ਅੱਠ ਕਮਰਿਆਂ ਵਾਲਾ ਇੱਕ ਹੋਟਲ ਅਤੇ ਇੱਕ ਰੈਸਟੋਰੈਂਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਮਲਬੇ ਵਿੱਚ ਹੋਟਲ ਅਤੇ ਰੈਸਟੋਰੈਂਟ ਦਾ ਨਾਮੋ ਨਿਸ਼ਾਨ ਮਿਟ ਗਿਆ। ਪੱਥਰ ਅਤੇ ਮਲਬਾ ਡਿੱਗਣ ਕਾਰਨ ਸੜਕ ਜਾਮ ਹੋ ਗਈ। ਕੇਦਾਰਨਾਥ ਹਾਈਵੇਅ ਦੇ ਪੰਜ ਤੋਂ ਵੱਧ ਰੂਟਾਂ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਸੜਕਾਂ ਬੰਦ ਹੋਣ ਕਾਰਨ ਹਜ਼ਾਰਾਂ ਕੇਦਾਰਨਾਥ ਸ਼ਰਧਾਲੂ ਵੱਖ-ਵੱਖ ਥਾਵਾਂ 'ਤੇ ਫਸ ਗਏ ਹਨ।
ਇਹ ਵੀ ਪੜ੍ਹੋ: Online Fraud: ਦੇਸ਼ 'ਚ ਬਦਲ ਜਾਣਗੇ ਸਿਮ ਕਾਰਡ ਲੈਣ ਦੇ ਨਿਯਮ, ਸਰਕਾਰ ਲਿਆਏਗੀ ਨਵੇਂ ਨਿਯਮ, ਧੋਖਾਧੜੀ ਨੂੰ ਲੱਗੇਗੀ ਬ੍ਰੇਕ
ਮਲਬੇ ਦੀ ਚਪੇਟ 'ਚ ਆਏ ਹੋਟਲ ਅਤੇ ਰੈਸਟੋਰੈਂਟ
ਉੱਥੇ ਹੀ ਡਿੱਗ ਰਹੇ ਮਲਬੇ ਹੇਠਾਂ 2 ਲੋਕ ਦੱਬ ਗਏ ਸਨ। ਸੂਚਨਾ ਮਿਲਣ ਤੋਂ ਬਾਅਦ ਐੱਸਡੀਆਰਐੱਫ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਵੇਰੇ ਬੜੀ ਮੁਸ਼ਕਲ ਨਾਲ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਇੱਕ ਕਾਰ ਵੀ ਮਲਬੇ ਹੇਠ ਆ ਗਈ। ਫਿਲਹਾਲ ਕੇਦਾਰਨਾਥ ਹਾਈਵੇਅ ਫਾਟਾ ਸਮੇਤ ਪੰਜ ਤੋਂ ਵੱਧ ਥਾਵਾਂ ਬੰਦ ਹਨ। ਫਸੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਹਾਈਵੇਅ ਨੂੰ ਖੋਲ੍ਹਣ ਵਿੱਚ ਦਿੱਕਤਾਂ ਆ ਰਹੀਆਂ ਹਨ। ਕੇਦਾਰਘਾਟੀ ਵਿੱਚ ਸਥਿਤੀ ਹਫੜਾ-ਦਫੜੀ ਵਾਲੀ ਬਣ ਗਈ ਹੈ।
ਇਹ ਵੀ ਪੜ੍ਹੋ: United Opposition Meet: ਬੈਂਗਲੁਰੂ 'ਚ ਸਾਂਝੀ ਬੈਠਕ 'ਚ ਵਿਰੋਧੀ ਧਿਰ ਦੇ ਆਗੂਆਂ ਨੇ ਗੱਠਜੋੜ ਦਾ ਨਾਂ ਰੱਖਿਆ 'INDIA'