(Source: ECI/ABP News)
Pm modi: PM ਮੋਦੀ ਨੇ ਉੱਤਰਕਾਸ਼ੀ ਸੁਰੰਗ 'ਚੋਂ ਬਾਹਰ ਆਏ ਮਜ਼ਦੂਰਾਂ ਲਈ ਕੀਤਾ ਟਵੀਟ, ਕਿਹਾ - ਸਾਡੇ ਮਜ਼ਦੂਰ ਭਰਾਵਾਂ ਦੇ ਬਚਾਅ ਕਾਰਜ ਦੀ ਸਫਲਤਾ...
Pm modi tweet on uttarkashi tunnel rescue: ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉੱਤਰਕਾਸ਼ੀ ਵਿੱਚ ਸਾਡੇ ਮਜ਼ਦੂਰ ਭਰਾਵਾਂ ਦੇ ਬਚਾਅ ਕਾਰਜ ਦੀ ਸਫਲਤਾ ਹਰ ਕਿਸੇ ਨੂੰ ਭਾਵੁਕ ਕਰਨ ਵਾਲੀ ਹੈ।
![Pm modi: PM ਮੋਦੀ ਨੇ ਉੱਤਰਕਾਸ਼ੀ ਸੁਰੰਗ 'ਚੋਂ ਬਾਹਰ ਆਏ ਮਜ਼ਦੂਰਾਂ ਲਈ ਕੀਤਾ ਟਵੀਟ, ਕਿਹਾ - ਸਾਡੇ ਮਜ਼ਦੂਰ ਭਰਾਵਾਂ ਦੇ ਬਚਾਅ ਕਾਰਜ ਦੀ ਸਫਲਤਾ... Uttarkashi Tunnel Rescue Operation Successful Political Leaders Reaction PM Modi Tweet Silkyara Tunnel Pm modi: PM ਮੋਦੀ ਨੇ ਉੱਤਰਕਾਸ਼ੀ ਸੁਰੰਗ 'ਚੋਂ ਬਾਹਰ ਆਏ ਮਜ਼ਦੂਰਾਂ ਲਈ ਕੀਤਾ ਟਵੀਟ, ਕਿਹਾ - ਸਾਡੇ ਮਜ਼ਦੂਰ ਭਰਾਵਾਂ ਦੇ ਬਚਾਅ ਕਾਰਜ ਦੀ ਸਫਲਤਾ...](https://feeds.abplive.com/onecms/images/uploaded-images/2023/11/28/e000e2fcd1de850c785e3fb8231fdec01701186638800647_original.png?impolicy=abp_cdn&imwidth=1200&height=675)
Pm modi tweet on uttarkashi tunnel rescue: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ‘ਚੋਂ ਸੁਰੱਖਿਅਤ ਬਾਹਰ ਕੱਢੇ ਗਏ ਮਜ਼ਦੂਰਾਂ ਲਈ ਖੁਸ਼ੀ ਜ਼ਾਹਰ ਕੀਤੀ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉੱਤਰਕਾਸ਼ੀ ਵਿੱਚ ਸਾਡੇ ਮਜ਼ਦੂਰ ਭਰਾਵਾਂ ਦੇ ਬਚਾਅ ਕਾਰਜ ਦੀ ਸਫਲਤਾ ਹਰ ਕਿਸੇ ਨੂੰ ਭਾਵੁਕ ਕਰਨ ਵਾਲੀ ਹੈ।
ਸੁਰੰਗ ਵਿੱਚ ਜਿਹੜੇ ਸਾਥੀ ਫਸੇ ਹੋਏ ਸਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਹਿੰਮਤ ਅਤੇ ਸਬਰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।
ਇਹ ਵੀ ਪੜ੍ਹੋ: Rat hole minning technique: ਜਾਨਲੇਵਾ ਮੰਨੀ ਜਾਂਦੀ ‘ਰੈਟ ਹੋਲ’ ਤਕਨੀਕ ਬਣੀ ਮਜ਼ਦੂਰਾਂ ਲਈ ਮਸੀਹਾ, ਲੱਗ ਚੁੱਕਿਆ ਹੈ ਬੈਨ
ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਸਾਡੇ ਇਹ ਦੋਸਤ ਆਪਣੇ ਸਨੇਹੀਆਂ ਨੂੰ ਮਿਲਣਗੇ। ਇਸ ਔਖੀ ਘੜੀ ਵਿੱਚ ਇਨ੍ਹਾਂ ਸਾਰੇ ਪਰਿਵਾਰਾਂ ਨੇ ਜੋ ਧੀਰਜ ਅਤੇ ਦਲੇਰੀ ਦਿਖਾਈ ਹੈ, ਉਸ ਦੀ ਜਿੰਨੀ ਸ਼ਲਾਘਾ ਕਰੋ, ਉਹ ਘੱਟ ਹੈ।
ਮੈਂ ਇਸ ਬਚਾਅ ਕਾਰਜ ਨਾਲ ਜੁੜੇ ਸਾਰੇ ਲੋਕਾਂ ਦੇ ਜਜ਼ਬੇ ਨੂੰ ਵੀ ਸਲਾਮ ਕਰਦਾ ਹਾਂ। ਉਨ੍ਹਾਂ ਦੀ ਬਹਾਦਰੀ ਅਤੇ ਦ੍ਰਿੜਤਾ ਨੇ ਸਾਡੇ ਮਜ਼ਦੂਰ ਭਰਾਵਾਂ ਨੂੰ ਨਵਾਂ ਜੀਵਨ ਦਿੱਤਾ ਹੈ। ਇਸ ਮਿਸ਼ਨ ਵਿੱਚ ਸ਼ਾਮਲ ਹਰ ਵਿਅਕਤੀ ਨੇ ਮਨੁੱਖਤਾ ਅਤੇ ਟੀਮ ਵਰਕ ਦੀ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ।
ਇਹ ਵੀ ਪੜ੍ਹੋ: Uttarkashi Tunnel Rescue: ਸੁਰੰਗ ਹਾਦਸੇ ਦੇ 17ਵੇਂ ਦਿਨ ਬਾਹਰ ਆਏ ਮਜ਼ਦੂਰ, ਸਾਹਮਣੇ ਆਈ ਪਹਿਲੀ ਤਸਵੀਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)