![ABP Premium](https://cdn.abplive.com/imagebank/Premium-ad-Icon.png)
Jaya Bachchan attack on BJP: ਰਾਜ ਸਭਾ 'ਚ ਜਯਾ ਬੱਚਨ ਨੇ ਖੋਇਆ ਆਪਾ, ਭਾਜਪਾ ਨੂੰ ਦੇ ਦਿੱਤਾ ਇਹ ਸਰਾਪ
ਸੋਮਵਾਰ ਨੂੰ ਰਾਜ ਸਭਾ 'ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੱਤਾਧਾਰੀ ਭਾਜਪਾ 'ਤੇ ਨਿਸ਼ਾਨਾ ਸਾਧਿਆ।
![Jaya Bachchan attack on BJP: ਰਾਜ ਸਭਾ 'ਚ ਜਯਾ ਬੱਚਨ ਨੇ ਖੋਇਆ ਆਪਾ, ਭਾਜਪਾ ਨੂੰ ਦੇ ਦਿੱਤਾ ਇਹ ਸਰਾਪ Verbal spat between Samajwadi Party MP Jaya Bachchan and treasury benches in Rajya Sabha Jaya Bachchan attack on BJP: ਰਾਜ ਸਭਾ 'ਚ ਜਯਾ ਬੱਚਨ ਨੇ ਖੋਇਆ ਆਪਾ, ਭਾਜਪਾ ਨੂੰ ਦੇ ਦਿੱਤਾ ਇਹ ਸਰਾਪ](https://feeds.abplive.com/onecms/images/uploaded-images/2021/12/20/1a0b39bbe8fc383b2fc095a1685496e4_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਜ ਸਭਾ 'ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੱਤਾਧਾਰੀ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਤੁਹਾਡੇ ਲੋਕਾਂ ਦੇ ਬੁਰੇ ਦਿਨ ਬਹੁਤ ਜਲਦੀ ਆਉਣ ਵਾਲੇ ਹਨ। ਬੇਹੱਦ ਗੁੱਸੇ 'ਚ ਨਜ਼ਰ ਆਈ ਜਯਾ ਬੱਚਨ ਨੇ ਕਿਹਾ, ''ਮੇਰੇ 'ਤੇ ਨਿੱਜੀ ਤੌਰ 'ਤੇ ਹਮਲਾ ਕੀਤਾ ਗਿਆ। ਮੈਂ ਤੁਹਾਨੂੰ ਸਰਾਪ ਦਿੰਦੀ ਹਾਂ ਕਿ ਤੁਹਾਡੇ ਲੋਕਾਂ ਦੇ ਬੁਰੇ ਦਿਨ ਆਉਣਗੇ। ਤੁਸੀਂ ਸਾਡਾ ਗਲਾ ਹੀ ਘੁੱਟ ਦਿਓ, ਤੁਸੀਂ ਲੋਕ ਚਲਾਓ। ਤੁਸੀਂ ਲੋਕ ਕੀ ਕਹਿ ਰਹੇ ਹੋ? ਜਯਾ ਬੱਚਨ ਨੇ ਵਿਰੋਧੀ ਧੀਰ ਦੇ ਨੇਤਾਵਾਂ ਨੂੰ ਕਿਹਾ ਕਿ ਤੁਸੀਂ ਕਿਸ ਅੱਗੇ ਬੀਨ ਵਜਾ ਰਹੇ ਹੋ।
ਇਸ ਕਾਰਨ ਹੰਗਾਮਾ ਹੋਰ ਤੇਜ਼ ਹੋ ਗਿਆ। ਇਸ ਲਈ ਪ੍ਰਧਾਨਗੀ ਸਪੀਕਰ ਭੁਵਨੇਸ਼ਵਰ ਕਲਿਤਾ ਨੇ ਸਦਨ ਦੀ ਕਾਰਵਾਈ ਪੰਜ ਵਜੇ ਤੱਕ ਮੁਲਤਵੀ ਕਰ ਦਿੱਤੀ।
ਦੱਸ ਦੇਈਏ ਕਿ ਵਿਰੋਧੀ ਪਾਰਟੀਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਅਤੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ। ਇਸ ਕਾਰਨ ਸਦਨ ਵਿੱਚ ਲਗਾਤਾਰ ਹੰਗਾਮਾ ਹੋ ਰਿਹਾ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਹੀ ਦਿਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ 12 ਮੈਂਬਰਾਂ ਨੂੰ ਮੌਨਸੂਨ ਸੈਸ਼ਨ ਦੌਰਾਨ ‘ਗਲਤ ਵਿਵਹਾਰ’ ਲਈ ਰਾਜ ਸਭਾ ਵਿੱਚ ਸੈਸ਼ਨ ਦੇ ਬਾਕੀ ਰਹਿੰਦੇ ਸੈਸ਼ਨ ਲਈ ਸਦਨ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਇਨ੍ਹਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੇ ਇਲਾਮਾਰਾਮ ਕਰੀਮ, ਫੂਲੋ ਦੇਵੀ ਨੇਤਾਮ, ਛਾਇਆ ਵਰਮਾ, ਰਿਪੁਨ ਬੋਰਾ, ਰਾਜਮਨੀ ਪਟੇਲ, ਸਈਅਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਤਾਪ ਸਿੰਘ, ਤ੍ਰਿਣਮੂਲ ਕਾਂਗਰਸ ਦੀ ਡੋਲਾ ਸੇਨ ਅਤੇ ਕਾਂਗਰਸ ਦੀ ਸ਼ਾਂਤਾ ਛੇਤਰੀ, ਪ੍ਰਿਅੰਕਾ ਚਤੁਰਵੇਦੀ, ਸ਼ਿਵ ਸੈਨਾ ਦੇ ਦੇਸਾਈ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੈ ਵਿਸਵਾਮ ਅਨਿਲ ਸ਼ਾਮਲ ਹਨ।
ਵਿਰੋਧੀ ਧਿਰ ਇਨ੍ਹਾਂ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਕਰ ਰਹੀ ਹੈ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਮੈਂਬਰ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਇਨ੍ਹਾਂ ਦੀ ਮੁਅੱਤਲੀ ਰੱਦ ਨਹੀਂ ਕੀਤੀ ਜਾਵੇਗੀ। ਇਸ ਕਾਰਨ ਸਦਨ 'ਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਗਤੀਰੋਧ ਬਣਿਆ ਹੋਇਆ ਹੈ ਅਤੇ ਸਦਨ ਦੀ ਕਾਰਵਾਈ 'ਚ ਵਾਰ-ਵਾਰ ਵਿਘਨ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab Election: ਭਗਵੰਤ ਮਾਨ ਨੇ ਕਈ ਮੁੱਦਿਆਂ ਨੂੰ ਲੈ ਸਿੱਧੂ ਨੂੰ ਪਾਇਆ ਘੇਰਾ, ਪੁੱਛੇ ਇਹ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)