Video: ਅਮਰਨਾਥ ਯਾਤਰਾ ਵਾਲੇ ਰੂਟ 'ਤੇ ਹੈਲੀਕਾਪਟਰ ਦੀ ਖ਼ਤਰਨਾਕ ਲੈਂਡਿੰਗ, ਵੀਡੀਓ ਵਾਇਰਲ ਹੋਣ ਤੋਂ ਬਾਅਦ DGCA ਨੇ ਦਿੱਤੇ ਜਾਂਚ ਦੇ ਹੁਕਮ
ਸੋਸ਼ਲ ਮੀਡੀਆ 'ਤੇ ਅਮਰਨਾਥ ਯਾਤਰਾ (Amarnath Yatra) ਦੇ ਰੂਟ 'ਤੇ ਜਾਣ ਵਾਲੇ ਇੱਕ ਹੈਲੀਕਾਪਟਰ ਦੇ ਲੈਂਡਿੰਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਖ਼ਤਰਨਾਕ ਤਰੀਕੇ
Amarnath Yatra 2022: ਸੋਸ਼ਲ ਮੀਡੀਆ 'ਤੇ ਅਮਰਨਾਥ ਯਾਤਰਾ (Amarnath Yatra) ਦੇ ਰੂਟ 'ਤੇ ਜਾਣ ਵਾਲੇ ਇੱਕ ਹੈਲੀਕਾਪਟਰ ਦੇ ਲੈਂਡਿੰਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਖ਼ਤਰਨਾਕ ਤਰੀਕੇ ਨਾਲ ਹੈਲੀਕਾਪਟਰ ਲੈਂਡ ਕਰ ਰਿਹਾ ਹੈ। ਇੰਨਾ ਹੀ ਨਹੀਂ, ਲੈਂਡਿੰਗ ਤੋਂ ਪਹਿਲਾਂ ਕਿਵੇਂ ਇੱਕ ਸ਼ਖ਼ਸ ਯਾਤਰੀਆਂ ਨੂੰ ਹਟਣ ਲਈ ਕਹਿ ਰਿਹਾ ਹੈ, ਇਹ ਵੀ ਇਸ ਵੀਡੀਓ 'ਚ ਦੇਖਿਆ ਗਿਆ ਹੈ। ਵੀਡੀਓ ਅਪਲੋਡ ਹੋਣ ਤੋਂ ਬਾਅਦ ਇਹ ਵਾਇਰਲ ਹੋ ਗਿਆ, ਜਿਸ ਕਾਰਨ ਲੋਕ ਇਸ ਦੀ ਸੁਰੱਖਿਆ ਨੂੰ ਲੈ ਕੇ ਗੱਲਾਂ ਕਰ ਰਹੇ ਹਨ। ਮਾਮਲੇ ਦਾ ਨੋਟਿਸ ਲੈਂਦਿਆਂ ਡੀਜੀਸੀਏ ਨੇ ਵੀ ਜਾਂਚ ਦੇ ਹੁਕਮ ਦਿੱਤੇ ਹਨ।
ਕੀ ਹੈ ਪੂਰਾ ਮਾਮਲਾ?
ਟਾਈਮਜ਼ ਨਾਓ ਦੀ ਇਕ ਖ਼ਬਰ ਮੁਤਾਬਕ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਹੈਲੀਕਾਪਟਰ ਲੈਂਡ ਕਰਦਾ ਨਜ਼ਰ ਆ ਰਿਹਾ ਹੈ। ਇਸ 'ਚ ਦੇਖਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਵੱਡੇ-ਵੱਡੇ ਪੱਥਰਾਂ ਅਤੇ ਖੱਚਰਾਂ ਵਿਚਕਾਰ ਕੱਚੀ ਜ਼ਮੀਨ 'ਤੇ ਲੈਂਡ ਕਰ ਰਿਹਾ ਹੈ। ਇੰਨਾ ਹੀ ਨਹੀਂ, ਲੈਂਡਿੰਗ ਤੋਂ ਪਹਿਲਾਂ ਹੈਲੀਕਾਪਟਰ ਉੱਥੇ ਲੰਘ ਰਹੇ ਯਾਤਰੀਆਂ ਦੇ ਸਿਰਾਂ ਤੋਂ ਲੰਘਦਾ ਦਿਖਾਈ ਦੇ ਰਿਹਾ ਹੈ ਅਤੇ ਉਹ ਵਾਰ-ਵਾਰ ਉਨ੍ਹਾਂ ਦੇ ਉੱਪਰੋਂ ਲੰਘ ਰਿਹਾ ਹੈ।
ਇਸ ਦੌਰਾਨ ਇਸ ਸ਼ਖ਼ਸ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਸਾਈਡ…ਸਾਈਡ…ਸਾਈਡ ਹੋ, ਸਾਈਡ ਹੋ। ਵੀਡੀਓ 'ਚ ਹੈਲੀਕਾਪਟਰ ਦੀ ਲੈਂਡਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਿਸੇ ਵੀ ਸਮੇਂ ਹੇਠਾਂ ਡਿੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਯਾਤਰਾ ਦੇ ਰਸਤੇ 'ਚ ਪੈਂਦੇ ਮਹੁਗੁਣਾ ਪਾਸ ਦੀ ਹੈ। ਇਸ ਤਰੀਕੇ ਨਾਲ ਲੈਂਡਿੰਗ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕੀ ਕਿਹਾ ਡੀਜੀਸੀਏ ਨੇ? ਦਿੱਤੇ ਜਾਂਚ ਦੇ ਹੁਕਮ
ਖ਼ਬਰਾਂ ਮੁਤਾਬਕ ਇਹ ਹੈਲੀਪੈਡਸ ਜਿੱਥੇ ਹੈਲੀਕਾਪਟਰ ਦੀ ਲੈਂਡਿੰਗ ਹੋਈ ਹੈ, ਉਸ ਨੂੰ ਡੀਜੀਸੀਏ ਤੋਂ ਕੋਈ ਕਲੀਅਰੈਂਸ ਨਹੀਂ ਮਿਲੀ ਹੈ। ਇੰਨਾ ਹੀ ਨਹੀਂ, ਲੈਂਡਿੰਗ ਦੇ ਸਮੇਂ ਪਾਇਲਟ ਵੱਲੋਂ ਮਾਪਦੰਡਾਂ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਪਾਇਲਟ ਵੱਲੋਂ ਮਹੁਗੁਣਾ ਪਾਸ ਪਾਰ ਕਰਨ ਲਈ ਐਸਓਪੀ ਦੀ ਪਾਲਣਾ ਨਹੀਂ ਕੀਤੀ ਗਈ।
ਕਾਰਵਾਈ ਕਰਦੇ ਹੋਏ ਡੀਜੀਸੀਏ ਨੇ ਘਟਨਾ 'ਚ ਸ਼ਾਮਲ ਮੈਸ/ਐਸ ਹੈਰੀਟੇਜ਼ ਐਵੀਏਸ਼ਨ ਦੇ ਈਸੀ 130 ਹੈਲੀਕਾਪਟਰ 'ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਇਸ ਨੂੰ ਚਲਾਉਣ ਵਾਲੇ ਪਾਇਲਟ ਨੂੰ ਵੀ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, EC 130 ਦੇ ਹੋਰ ਹੈਲੀਕਾਪਟਰਾਂ 'ਤੇ ਵੀ ਉਡਾਣ ਭਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਘਟਨਾ ਦੀ ਜਾਂਚ ਲਈ ਟੀਮ ਬਣਾਈ ਗਈ ਹੈ ਜੋ ਅੱਜ ਪਹਿਲਗਾਮ ਪਹੁੰਚੇਗੀ।