ਦਿਲਾਂ ਨੂੰ ਝੰਜੋੜਦਾ ਵੀਡੀਓ, ਬਿਮਾਰ ਮਾਂ ਨੂੰ ਮੰਜੇ 'ਤੇ ਘੜੀਸ ਕੇ ਲਿਜਾਣਾ ਪਿਆ ਬੈਂਕ
ਵਾਇਰਲ ਵੀਡੀਓ 'ਚ 100 ਸਾਲਾ ਬਜ਼ੁਰਗ ਮਹਿਲਾ ਨੂੰ ਉਸ ਦੀ ਧੀ ਮੰਜੇ 'ਤੇ ਘੜੀਸ ਕੇ ਬੈਂਕ ਲਿਜਾ ਰਹੀ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਮਗਰੋਂ ਬੈਂਕ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ। ਦਰਦਨਾਕ ਵੀਡੀਓ ਓੜੀਸਾ ਦੇ ਨੌਪਾੜਾ ਜ਼ਿਲ੍ਹੇ ਦਾ ਹੈ। ਵੀਡੀਓ 'ਚ 100 ਸਾਲਾ ਬਜ਼ੁਰਗ ਮਹਿਲਾ ਨੂੰ ਮੰਜੇ ਤੇ ਲਿਟਾ 'ਕੇ ਮੰਜਾ ਘੜੀਸ ਕੇ ਲਿਜਾਂਦਿਆਂ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ 'ਚ 100 ਸਾਲਾ ਬਜ਼ੁਰਗ ਮਹਿਲਾ ਨੂੰ ਉਸ ਦੀ ਬੇਟੀ ਮੰਜੇ 'ਤੇ ਘੜੀਸ ਕੇ ਬੈਂਕ ਲਿਜਾ ਰਹੀ ਹੈ। ਕਿਉਂਕਿ ਬੈਂਕ ਮੈਨੇਜਰ ਨੇ ਖਾਤਾਧਾਰਕ ਨੂੰ ਦੇਖ ਕੇ ਪੁਸ਼ਟੀ ਕਰਨ ਤੋਂ ਬਾਅਦ ਪੈਂਸ਼ਨ ਦੇ ਪੈਸੇ ਦੇਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਹੀ ਬੇਟੀ ਆਪਣੀ 100 ਸਾਲਾ ਮਾਂ ਨੂੰ ਮੰਜੇ ਸਣੇ ਘੜੀਸ ਕੇ ਗ੍ਰਾਮੀਣ ਬੈਂਕ ਲਿਜਾਣ ਲਈ ਮਜ਼ਬੂਰ ਹੋਈ।
An elderly woman had to drag her 100-year-old mother on a cot to the Bank , at Nuapada District of Odisha, as officials refused access to her Jan Dhan Yojana account without physical verification.The incident took place three days back but videos viral on Saturday pic.twitter.com/gJ5MBPR8jQ
— kalpataru ojha (@Ojha_kalpataru) June 14, 2020
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਮਹਿਲਾ ਦੀ ਬਿਮਾਰੀ ਦਾ ਹਵਾਲਾ ਦੇਣ ਮਗਰੋਂ ਵੀ ਉਸ ਦੀ ਬੇਟੀ ਦੀ ਗੱਲ ਨਹੀਂ ਮੰਨੀ ਗਈ। ਬਜ਼ੁਰਗ ਮਹਿਲਾ ਨੇ ਆਪਣੇ ਖਾਤੇ 'ਚੋਂ ਪੈਨਸ਼ਨ ਦੇ 1500 ਰੁਪਏ ਕਢਵਾਉਣੇ ਸਨ। ਦਿਲ ਨੂੰ ਝੰਜੋੜਦੀ ਵੀਡੀਓ ਤੋਂ ਬਾਅਦ ਬੈਂਕ ਪ੍ਰਸ਼ਾਸਨ ਨੇ ਮੈਨੇਜਨ ਨੂੰ ਸਸਪੈਂਡ ਕਰ ਦਿੱਤਾ ਹੈ।
ਓਧਰ ਬਰਾਂਚ ਮੁਖੀ ਦਾ ਰਣਜੀਤ ਕੁਮਾਰ ਮਿਸ਼ਰਾ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਬਰਾਂਚ ਪ੍ਰਬੰਧਕ ਦਾ ਮਹਿਲਾ ਨੂੰ ਪਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ। ਪਰ ਬਿਹਤਰ ਤਰੀਕੇ ਨਾਲ ਸੰਵਾਦ ਸਥਾਪਿਤ ਕਰਨ 'ਚ ਕੁਤਾਹੀ ਹੋਈ। ਇਸ ਲਈ ਬੈਂਕ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ ਦਿੱਲੀ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ ਮੁੜ ਸੱਦੀ ਗਈ ਹੰਗਾਮੀ ਮੀਟਿੰਗ ਸ਼ਰਾਬ ਦੀ ਦੁਕਾਨ 'ਤੇ ਸੋਸ਼ਲ ਡਿਸਟੈਂਸਿੰਗ ਦਾ ਦਿਖਿਆ ਅਨੋਖਾ ਢੰਗ, ਆਨੰਦ ਮਹਿੰਦਰਾ ਵੀ ਰਹਿ ਗਏ ਹੈਰਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ