Viral Video: ਪਟੜੀ 'ਤੇ ਫਸੇ ਕੁੱਤੇ ਨੂੰ ਬਚਾਉਣ ਲਈ ਜਾਨ ਤੇ ਖੇਡ ਗਿਆ ਇਹ ਸ਼ਖਸ, ਹੈਰਾਨ ਕਰਨ ਵਾਲਾ ਵੀਡੀਓ ਵਾਇਰਲ
ਵੀਡੀਓ 'ਚ ਦਿਖ ਰਿਹਾ ਹੈ ਕਿ ਪਟੜੀ ਦੇ ਵਿਚ ਕੁੱਤਾ ਖੜਾ ਹੋਇਆ ਹੈ। ਸਾਹਮਣੇ ਤੋਂ ਟ੍ਰੇਨ ਆਉਂਦਿਆਂ ਦਿਖ ਰਹੀ ਹੈ। ਪਟੜੀ ਵੱਲੋਂ ਗੁਜ਼ਰ ਰਹੇ ਸ਼ਖਸ ਦੀ ਕੁੱਤੇ 'ਤੇ ਨਜ਼ਰ ਪੈਂਦੀ ਹੈ ਤੇ ਉਹ ਬਿਨਾਂ ਦੇਰੀ ਕਰੇ ਭੱਜਦਾ ਹੋਇਆ ਕੁੱਤੇ ਵੱਲ ਪਹੁੰਚਦਾ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਆਏ ਦਿਨ ਕਈ ਵੀਡੀਓ ਵਾਇਰਲ ਹੁੰਦੀ ਹੈ। ਇਨੀਂ ਦਿਨੀਂ ਇਕ ਵੀਡੀਓ ਨੂੰ ਦੇਖ ਲੋਕ ਕਾਫੀ ਹੈਰਾਨ ਹੋ ਰਹੇ ਹਨ। ਉਸ ਤੋਂ ਕਿਤੇ ਜ਼ਿਆਦਾ ਲੋਕਾਂ ਦੇ ਰੌਂਗਟੇ ਖੜੇ ਹੋਈ ਜਾ ਰਹੇ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਇਕ ਸ਼ਖਸ ਕੁੱਤੇ ਨੂੰ ਟ੍ਰੇਨ ਦੇ ਸਾਹਮਣੇ ਆਉਣ ਤੋਂ ਬਚਾਉਂਦਿਆਂ ਦਿਖਾਈ ਦੇ ਰਿਹਾ ਹੈ।
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਕ ਸ਼ਖਸ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਟੜੀ 'ਤੇ ਫਸੇ ਕੁੱਤੇ ਨੂੰ ਟ੍ਰੇਨ ਦੇ ਸਾਹਮਣੇ ਆਉਣ ਤੋਂ ਬਚਾਉਂਦਾ ਦਿਖ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਕ ਸਕਿੰਟ ਦੀ ਦੇਰੀ ਹੁੰਦੀ ਤਾਂ ਕੁੱਤਾ ਟ੍ਰੇਨ ਦੇ ਸਾਹਮਣੇ ਆਉਣ ਤੋਂ ਬਚ ਨਹੀਂ ਪਾਉਂਦਾ।
ਜਾਨ ਦੀ ਪਰਵਾਹ ਕੀਤੇ ਬਿਨਾਂ ਕੁਤੇ ਨੂੰ ਬਚਾਇਆ
ਵੀਡੀਓ 'ਚ ਸਾਫ਼ ਦਿਖ ਰਿਹਾ ਹੈ ਕਿ ਪਟੜੀ ਦੇ ਵਿਚ ਇਕ ਕੁੱਤਾ ਖੜਾ ਹੋਇਆ ਹੈ। ਉੱਥੇ ਹੀ ਸਾਹਮਣੇ ਤੋਂ ਟ੍ਰੇਨ ਆਉਂਦਿਆਂ ਦਿਖ ਰਹੀ ਹੈ। ਪਟੜੀ ਵੱਲੋਂ ਗੁਜ਼ਰ ਰਹੇ ਸ਼ਖਸ ਦੀ ਕੁੱਤੇ 'ਤੇ ਨਜ਼ਰ ਪੈਂਦੀ ਹੈ ਤੇ ਉਹ ਬਿਨਾਂ ਦੇਰੀ ਕਰੇ ਭੱਜਦਾ ਹੋਇਆ ਕੁੱਤੇ ਵੱਲ ਪਹੁੰਚਦਾ ਹੈ। ਸ਼ਖਸ ਕੁੱਤੇ ਦੇ ਕੋਲ ਪਹੁੰਚ ਕੇ ਉਸ ਨੂੰ ਪਟੜੀ ਤੋਂ ਹਟਾ ਦਿੰਦਾ ਹੈ। ਵੀਡੀਓ ਨੂੰ ਜੇਕਰ ਬਰੀਕੀ ਨਾਲ ਦੇਖੀਏ ਤਾਂ ਯਕੀਨਨ ਇਕ ਅੱਧਾ ਸਕਿੰਟ ਹੋਰ ਦੇਰੀ ਹੁੰਦੀ ਤਾਂ ਕੁੱਤੇ ਨੂੰ ਟ੍ਰੇਨ ਦੇ ਸਾਹਮਣੇ ਆਉਣ ਤੋਂ ਬਚਾਇਆ ਨਹੀਂ ਜਾ ਸਕਦਾ ਸੀ।
View this post on Instagram
ਲੋਕਾਂ ਨੇ ਸ਼ਖਸ 'ਤੇ ਲੁਟਾਇਆ ਪਿਆਰ
ਸੋਸ਼ਲ ਮੀਡੀਆ 'ਤੇ ਵਾਇਰਲ ਇਹ ਵੀਡੀਓ ਸਭ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਜਿਸ ਨੂੰ ਹੁਣ ਤਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ ਵੀਡੀਓ ਤੇ ਕਮੈਂਟ ਕਰਕੇ ਹੈਰਾਨੀ ਜਤਾਈ ਹੈ। ਕਈ ਲੋਕਾਂ ਨੇ ਕੁੱਤੇ ਨੂੰ ਬਚਾਉਣ ਵਾਲੇ ਸ਼ਖਸ 'ਤੇ ਆਪਣਾ ਪਿਆਰ ਲੁਟਾਇਆ ਹੈ।