Visakhapatnam HPCL Fire: HPCL ਦੇ ਪਲਾਂਟ 'ਚ ਲੱਗੀ ਭਿਆਨਕ ਅੱਗ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅੱਜ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (HPCL) ਦੇ ਇੱਕ ਪਲਾਂਟ ਵਿੱਚ ਅੱਜ ਬਾਅਦ ਦੁਪਹਿਰ ਭਿਆਨਕ ਅੱਗ ਲੱਗ ਗਈ।ਜਿਸ ਮਗਰੋਂ ਸੰਘਣੇ ਧੂੰਏ ਦਾ ਗੁਬਾਰ ਅਸਾਨ ਵਿੱਚ ਦੂਰੋਂ ਦਿਖਾਈ ਦੇਣ ਲੱਗਾ।

ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅੱਜ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (HPCL) ਦੇ ਇੱਕ ਪਲਾਂਟ ਵਿੱਚ ਅੱਜ ਬਾਅਦ ਦੁਪਹਿਰ ਭਿਆਨਕ ਅੱਗ ਲੱਗ ਗਈ।ਜਿਸ ਮਗਰੋਂ ਸੰਘਣੇ ਧੂੰਏ ਦਾ ਗੁਬਾਰ ਅਸਾਨ ਵਿੱਚ ਦੂਰੋਂ ਦਿਖਾਈ ਦੇਣ ਲੱਗਾ।
ਨਿਊਜ਼ ਏਜੰਸੀ ਏ.ਐੱਨ.ਆਈ. ਅਨੁਸਾਰ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਤੁਰੰਤ ਮੌਕੇ ‘ਤੇ ਪਹੁੰਚਾਇਆ ਗਿਆ ਹੈ।
ਡਿਵੀਜ਼ਨਲ ਪੁਲਿਸ ਕਮਿਸ਼ਨਰ ਐਸ਼ਵਰਿਆ ਰਸਤੋਗੀ ਨੇ ਏਐਨਆਈ ਨੂੰ ਦੱਸਿਆ, "ਐਚਪੀਸੀਐਲ ਦੇ ਯੂਨਿਟ -3 ਪਲਾਂਟ ਵਿੱਚ ਇੱਕ ਧਮਾਕਾ ਹੋਣ ਦੀ ਖਬਰ ਮਿਲੀ ਹੈ। ਅੱਗ ਬੁਝਾਉਣ ਦੇ ਪੰਜ ਟੈਂਡਰ ਮੌਕੇ 'ਤੇ ਮੌਜੂਦ ਹਨ। ਅੱਗ ਬੁਝਾਉਣ ਲਈ ਵਧੇਰੇ ਟੈਂਡਰ ਲਿਆਏ ਜਾ ਰਹੇ ਹਨ।"
ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।ਇਸ ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















