Election Live: 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਸਭ ਤੋਂ ਵੱਡੀ ਵੋਟਿੰਗ ਸ਼ੁਰੂ, ਮੱਧ ਪ੍ਰਦੇਸ਼ ਦਾ ਦੇਖੋ ਹਾਲ
Assembly Election Update: ਚੋਣ ਵਿੱਚ ਤਿੰਨ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਸਮੇਤ ਸੱਤ ਸੰਸਦ ਮੈਂਬਰਾਂ ਦੀ ਸਾਖ ਵੀ ਦਾਅ ’ਤੇ ਲੱਗੀ ਹੋਈ ਹੈ। ਸਭ ਦੀ ਨਜ਼ਰ ਇੰਦੌਰ-1 ਸੀਟ 'ਤੇ ਵੀ
Assembly Election Update - ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਸਭ ਤੋਂ ਵੱਡੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਦੂਜੇ ਅਤੇ ਆਖਰੀ ਪੜਾਅ 'ਚ ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਅਤੇ ਛੱਤੀਸਗੜ੍ਹ ਦੀਆਂ 70 ਸੀਟਾਂ 'ਤੇ ਵੋਟਿੰਗ ਹੋਵੇਗੀ। ਰਾਜਸਥਾਨ, ਤੇਲੰਗਾਨਾ, ਮਿਜ਼ੋਰਮ ਦੇ ਨਾਲ-ਨਾਲ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਗਿਣਤੀ ਅਤੇ ਨਤੀਜੇ 3 ਦਸੰਬਰ ਨੂੰ ਐਲਾਨ ਕੀਤੇ ਜਾਣਗੇ।
ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਲੋਕ ਸਵੇਰ ਤੋਂ ਹੀ ਵੋਟ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਆ ਰਹੇ ਹਨ। ਛਿੰਦਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸੌਂਸਰ ਵਿੱਚ ਆਪਣੀ ਵੋਟ ਪਾਈ।
ਮੋਰੈਨਾ ਜ਼ਿਲੇ ਦੇ ਦਿਮਨੀ ਵਿਧਾਨ ਸਭਾ ਹਲਕੇ 'ਚ ਇਕ ਪੋਲਿੰਗ ਬੂਥ 'ਤੇ ਗੋਲੀਬਾਰੀ 'ਚ ਦੋ ਲੋਕ ਜ਼ਖਮੀ ਹੋ ਗਏ। ਉਸ ਨੂੰ ਗੰਭੀਰ ਹਾਲਤ 'ਚ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦਿਮਨੀ ਤੋਂ ਭਾਜਪਾ ਦੇ ਉਮੀਦਵਾਰ ਹਨ।
ਇਸ ਚੋਣ ਵਿੱਚ 2 ਹਜ਼ਾਰ 533 ਉਮੀਦਵਾਰ ਮੈਦਾਨ ਵਿੱਚ ਹਨ। ਜਿਸ ਦੀ ਕਿਸਮਤ ਦਾ ਫੈਸਲਾ 5.60 ਕਰੋੜ ਵੋਟਰ ਕਰਨਗੇ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨਤੀਜੇ 3 ਦਸੰਬਰ ਨੂੰ ਆਉਣਗੇ।
ਹਮੇਸ਼ਾ ਦੀ ਤਰ੍ਹਾਂ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। ਇਸ ਚੋਣ ਦੇ ਨਤੀਜੇ ਤੈਅ ਕਰਨਗੇ ਕਿ ਕੀ ਭਾਜਪਾ ਲਗਾਤਾਰ ਪੰਜਵੀਂ ਵਾਰ ਸੱਤਾ 'ਚ ਆਏਗੀ ਜਾਂ ਕਾਂਗਰਸ ਦੀ ਵਾਪਸੀ ਹੋਵੇਗੀ? ਸੀਐਮ ਸ਼ਿਵਰਾਜ ਆਪਣੀ ਰਵਾਇਤੀ ਸੀਟ ਬੁਧਨੀ ਤੋਂ ਚੋਣ ਲੜ ਰਹੇ ਹਨ। ਕਮਲਨਾਥ ਦੂਜੀ ਵਾਰ ਛਿੰਦਵਾੜਾ ਸੀਟ ਤੋਂ ਚੋਣ ਲੜ ਰਹੇ ਹਨ।
ਇਸ ਚੋਣ ਵਿੱਚ ਤਿੰਨ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਸਮੇਤ ਸੱਤ ਸੰਸਦ ਮੈਂਬਰਾਂ ਦੀ ਸਾਖ ਵੀ ਦਾਅ ’ਤੇ ਲੱਗੀ ਹੋਈ ਹੈ। ਸਭ ਦੀ ਨਜ਼ਰ ਇੰਦੌਰ-1 ਸੀਟ 'ਤੇ ਵੀ ਹੋਵੇਗੀ। ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਇੱਥੋਂ ਚੋਣ ਲੜ ਰਹੇ ਹਨ। ਇਸ ਚੋਣ ਵਿੱਚ 31 ਮੰਤਰੀ ਵੀ ਮੈਦਾਨ ਵਿੱਚ ਹਨ।
ਮੁੱਖ ਚੋਣ ਅਧਿਕਾਰੀ ਅਨੁਪਮ ਰਾਜਨ ਨੇ ਦੱਸਿਆ ਕਿ ਤਿੰਨ ਵਿਧਾਨ ਸਭਾ ਹਲਕਿਆਂ ਬਾਲਾਘਾਟ, ਬੈਹਾਰ, ਲਾਂਜੀ ਅਤੇ ਪਰਸਵਾੜਾ ਦੇ ਨਾਲ-ਨਾਲ ਡਿੰਡੋਰੀ-ਮੰਡਲਾ ਦੇ ਨਕਸਲ ਪ੍ਰਭਾਵਿਤ ਪੋਲਿੰਗ ਸਟੇਸ਼ਨਾਂ 'ਤੇ ਦੁਪਹਿਰ 3 ਵਜੇ ਤੱਕ ਵੋਟਿੰਗ ਹੋਵੇਗੀ। ਅਣਸੁਖਾਵੇਂ ਹਾਲਾਤਾਂ ਨਾਲ ਨਜਿੱਠਣ ਲਈ ਗੋਂਡੀਆ ਵਿੱਚ ਦਿਨ ਭਰ ਏਅਰ ਐਂਬੂਲੈਂਸ ਮੌਜੂਦ ਰਹਿੰਦੀ ਹੈ। ਇੱਕ ਹੈਲੀਕਾਪਟਰ ਬਾਲਾਘਾਟ ਅਤੇ ਇੱਕ ਭੋਪਾਲ ਵਿੱਚ ਤਾਇਨਾਤ ਕੀਤਾ ਗਿਆ ਹੈ।