1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
Punjab News: ਖਾਲਿਸਤਾਨੀ ਸਮਰਥਕ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਏਅਰ-ਇੰਡੀਆ ਵਿੱਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਹੈ।
Punjab News: ਖਾਲਿਸਤਾਨੀ ਸਮਰਥਕ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਏਅਰ-ਇੰਡੀਆ ਵਿੱਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਹੈ। ਵੀਡੀਓ ਵਾਇਰਲ ਕਰਕੇ ਪਨੂੰ ਨੇ 1984 ਦੇ ਸਿੱਖ ਕਤਲੇਆਮ ਦਾ ਬਦਲਾ ਲੈਣ ਦੀ ਗੱਲ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਪੰਨੂ ਨੇ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ ਹੈ। ਪਿਛਲੇ ਸਾਲ ਐਨਆਈਏ ਨੇ ਇਸੇ ਐਕਟ 'ਤੇ ਕੇਸ ਦਰਜ ਕੀਤਾ ਸੀ ਅਤੇ ਪੰਨੂ 'ਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਲਗਾਇਆ ਸੀ।
ਪੰਨੂ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਪਣੀ ਨਵੀਂ ਵੀਡੀਓ ਵਾਇਰਲ ਕੀਤੀ ਹੈ। ਪੰਨੂ ਨੇ ਇਸ ਵੀਡੀਓ 'ਚ ਸਾਫ ਕਿਹਾ ਹੈ ਕਿ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ 'ਚ ਸਫਰ ਨਾ ਕਰੋ। ਨਵੰਬਰ 1984 ਦੇ ਸਿੱਖ ਕਤਲੇਆਮ ਦੀ 40ਵੀਂ ਬਰਸੀ ਹੈ। ਜਿਸ ਦੇ ਵਿਰੋਧ ਵਿੱਚ ਸਿੱਖਸ ਫਾਰ ਜਸਟਿਸ ਨੇ ਸਾਰਿਆਂ ਨੂੰ ਏਅਰ ਇੰਡੀਆ ਵਿੱਚ ਸਫਰ ਨਾ ਕਰਨ ਲਈ ਕਿਹਾ ਹੈ।
ਪੰਨੂ ਵੀ ਇਸ ਵੀਡੀਓ ਵਿੱਚ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਨੂ ਦਾ ਕਹਿਣਾ ਹੈ ਕਿ 1984 ਵਿੱਚ 13 ਹਜ਼ਾਰ ਤੋਂ ਵੱਧ ਸਿੱਖ ਅਤੇ ਉਨ੍ਹਾਂ ਦੇ ਬੱਚੇ ਮਾਰੇ ਗਏ ਸਨ। ਅੱਜ ਵੀ ਦਿੱਲੀ ਵਿੱਚ ਵਿਧਵਾ ਕਲੌਨੀ ਹੈ। ਇਸ ਸਾਰੀ ਘਟਨਾ ਨੂੰ ਭਾਰਤ ਸਰਕਾਰ ਨੇ ਅੰਜਾਮ ਦਿੱਤਾ ਹੈ। ਇਸ ਵੀਡੀਓ ਦੇ ਨਾਲ ਪੰਨੂ ਦੀ ਇੱਕ ਵੌਇਸ ਰਿਕਾਰਡਿੰਗ ਵੀ ਚੱਲ ਰਹੀ ਹੈ, ਜਿਸ ਵਿੱਚ ਫਲਾਈਟ ਵਿੱਚ ਬੰਬ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜ੍ਹੋ: AAP ਦੇ ਸੀਨੀਅਰ ਆਗੂ ਦੇ ਘਰ ਚੱਲੀਆਂ ਗੋਲੀਆਂ, ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪਿਛਲੇ ਸਾਲ 19 ਨਵੰਬਰ ਨੂੰ ਮੋਹਾਲੀ ਦੇ ਚੰਡੀਗੜ੍ਹ ਏਅਰਪੋਰਟ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਸਨ। ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਕਿਹਾ ਕਿ ਅੱਜ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕੀਤਾ ਜਾਵੇਗਾ। SFJ ਕੋਲ ਅੰਮ੍ਰਿਤਸਰ-ਅਹਿਮਦਾਬਾਦ-ਦਿੱਲੀ ਹਵਾਈ ਅੱਡਿਆਂ ਤੱਕ ਪਹੁੰਚ ਹੈ। ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਲਈ 19 ਨਵੰਬਰ ਤੋਂ ਬਾਅਦ ਏਅਰ ਇੰਡੀਆ ਨਾਲ ਉਡਾਣ ਨਾ ਭਰੋ ਕਿਉਂਕਿ ਇਸ ਨਾਲ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਲਈ ਖਤਰਾ ਪੈਦਾ ਹੋਵੇਗਾ।
ਪੰਨੂ ਦੀ ਇਸ ਕਾਰਵਾਈ ਤੋਂ ਬਾਅਦ ਐਨਆਈਏ ਪਿਛਲੇ ਸਾਲ ਹੀ ਹਰਕਤ ਵਿੱਚ ਆਈ ਸੀ। ਐਨਆਈਏ ਨੇ ਪੰਨੂ ਖ਼ਿਲਾਫ਼ ਆਈਪੀਸੀ ਦੀ ਧਾਰਾ 1208, 153ਏ ਅਤੇ 506 ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), 1967 ਦੀਆਂ ਧਾਰਾਵਾਂ 10, 13, 16, 17, 18, 188 ਅਤੇ 20 ਤਹਿਤ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ: Gold Silver Record: ਸੋਨਾ-ਚਾਂਦੀ ਆਲਟਾਈਮ ਹਾਈ 'ਤੇ, ਚਾਂਦੀ 'ਚ 2800 ਰੁਪਏ ਦੀ ਸ਼ਾਨਦਾਰ ਬੜ੍ਹਤ, ਸੋਨਾ 'ਚ ਵੀ ਰਿਕਾਰਡ ਤੋੜ ਵਾਧਾ