ਪੜਚੋਲ ਕਰੋ

ਕੀ ਪਲੈਨਡ ਸੀ ਲੱਖਾ ਸਿਧਾਣਾ ਦਾ ਦਿੱਲੀ ਪੁਲਿਸ ਕੋਲ ਆਤਮ ਸਮਰਪਣ? ਪੁਲਿਸ ਕਮਿਸ਼ਨਰ ਦੇ ਰਿਟਾਇਰ ਹੋਣ ਦੇ ਅਗਲੇ ਹੀ ਦਿਨ ਪੇਸ਼

ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਦਾ ਮੁੱਖ ਦੋਸ਼ੀ ਲੱਖਾ ਸਿਧਾਣਾ ਵੀਰਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਇਆ।

ਨਵੀਂ ਦਿੱਲੀ: ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਦਾ ਮੁੱਖ ਦੋਸ਼ੀ ਲੱਖਾ ਸਿਧਾਣਾ ਵੀਰਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਇਆ। ਇਸ ਨੂੰ ਸਿਰਫ਼ ਇਤਫ਼ਾਕ ਆਖੋ ਜਾਂ ਲੱਖਾ ਸਿਧਾਣਾ ਦੀ ਪਰਫ਼ੈਕਟ ਟਾਈਮਿੰਗ ਕਿ ਉਹ ਦਿੱਲੀ ਦੇ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਦੇ ਰਿਟਾਇਰ ਹੋਣ ਦੇ ਅਗਲੇ ਹੀ ਦਿਨ ਨਵੇਂ ਕਮਿਸ਼ਨਰ ਬਾਲਾਜੀ ਸ਼੍ਰੀਵਾਸਤਵ ਦੇ ਹੱਥ ਵਿੱਚ ਦਿੱਲੀ ਪੁਲਿਸ ਦੀ ਕਮਾਂਡ ਆਉਣ ਤੋਂ ਬਾਅਦ ਪੇਸ਼ ਹੋ ਗਿਆ।

ਸਭ ਤੋਂ ਪਹਿਲਾਂ, ਲੱਖਾ ਸਿਧਾਣਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਵਿਖਾਈ ਦਿੱਤੇ। ਉਹ ਬੰਗਲਾ ਸਾਹਿਬ ਗੁਰੂ ਘਰ ਗਏ, ਉੱਥੇ ਅਰਦਾਸ ਕੀਤੀ ਤੇ ਫਿਰ ਸਿੱਧਾ ਰੋਹਿਨੀ ਸਥਿਤ ਪ੍ਰਸ਼ਾਂਤ ਵਿਹਾਰ ਕ੍ਰਾਈਮ ਬ੍ਰਾਂਚ ਦੇ ਦਫਤਰ ਗਏ। ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ 1 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਹੈ ਪਰ ਲੱਖਾ ਜਾਣਦਾ ਸੀ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਇਸੇ ਲਈ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ।

4 ਘੰਟੇ ਚੱਲੀ ਪੁੱਛਗਿੱਛ
ਦਰਅਸਲ, ਲੱਖਾ ਸਿਧਾਣਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਤੋਂ ਸਟੇਅ ਲਈ ਹੈ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੋਈ ਵੀ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਸੀ। ਲੱਖਾ ਸਿਧਾਣਾ ਤੋਂ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿਚ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਨੂੰ ਉੱਥੋਂ ਜਾਣ ਲਈ ਕਿਹਾ ਗਿਆ ਪਰ ਜੇ ਸੂਤਰਾਂ ਦੀ ਮੰਨੀਏ ਤਾਂ ਉਸ ਨੂੰ ਦੁਬਾਰਾ ਪੁੱਛਗਿੱਛ ਲਈ ਆਉਣਾ ਪਏਗਾ ਕਿਉਂਕਿ ਉਸ ਨੂੰ ਅਜੇ ਵੀ 26 ਜਨਵਰੀ ਦੀ ਹਿੰਸਾ ਨਾਲ ਜੁੜੇ ਕਈ ਹੋਰ ਪ੍ਰਸ਼ਨਾਂ ਦੇ ਜਵਾਬ ਦੇਣਾ ਪਏ ਹਨ।

ਲੱਖਾ ਸਿਧਾਣਾ ਨੂੰ ਫੜਨ ’ਚ ਨਾਕਾਮ ਰਹੀਆਂ ਦਿੱਲੀ ਪੁਲਿਸ ਦੀਆਂ ਟੀਮਾਂ
26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਲੱਖਾ ਸਿਧਾਣਾ ਦੀ ਭਾਲ ਕਰ ਰਹੀ ਸੀ। ਲੱਖਾ ਸਿਧਾਣਾ ਪੰਜਾਬ ਦਾ ਇੱਕ ਸਾਬਕਾ ਗੈਂਗਸਟਰ ਹੈ। ਉਸ ਉੱਤੇ ਲੋਕਾਂ ਨੂੰ ਆਪਣਾ ਭਾਸ਼ਣ ਦੇ ਕੇ ਭੜਕਾਉਣ ਦਾ ਵੀ ਦੋਸ਼ ਹੈ। 26 ਜਨਵਰੀ ਦੀ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਨੂੰ ਸੋਸ਼ਲ ਮੀਡੀਆ 'ਤੇ ਵੀ ਕਈ ਵਾਰ ਦੇਖਿਆ ਗਿਆ ਸੀ ਪਰ ਦਿੱਲੀ ਪੁਲਿਸ ਦੀਆਂ ਸਾਰੀਆਂ ਟੀਮਾਂ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀਆਂ।

ਵਕੀਲ ਨਾਲ ਪੁੱਜਾ ਕ੍ਰਾਈਮ ਬ੍ਰਾਂਚ ਦਫ਼ਤਰ
ਤੁਹਾਨੂੰ ਦੱਸ ਦੇਈਏ ਕਿ 26 ਜਨਵਰੀ ਨੂੰ ਹੋਈ ਹਿੰਸਾ ਦੇ ਸੰਬੰਧ ਵਿੱਚ ਲੱਖਾ ਸਿਧਾਣਾ ਉੱਤੇ ਦੋ ਐਫਆਈਆਰ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਮਾਮਲਾ ਸਮਾਂਪੁਰ ਬਾਦਲੀ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਤੇ ਬਾਅਦ ਵਿੱਚ ਕ੍ਰਾਈਮ ਬ੍ਰਾਂਚ ਵਿੱਚ ਐਫਆਈਆਰ ਤਬਦੀਲ ਕਰ ਦਿੱਤੀ ਗਈ ਸੀ। ਕ੍ਰਾਈਮ ਬ੍ਰਾਂਚ ਰੋਹਿਣੀ ਦੀ ਟੀਮ ਉਸ ਕੇਸ ਦੀ ਜਾਂਚ ਕਰ ਰਹੀ ਹੈ।

ਲੱਖਾ ਸਿਧਾਣਾ ਵੀਰਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਅਪਰਾਧ ਸ਼ਾਖਾ ਦੇ ਦਫਤਰ ਪੁੱਜਾ ਅਤੇ 4 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਲੱਖਾ ਸਿਧਾਣਾ ਨਾਲ ਵਕੀਲ ਵੀ ਸੀ। ਜੇ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਉਸਨੂੰ ਦੁਬਾਰਾ ਪੁੱਛਗਿੱਛ ਲਈ ਅਪਰਾਧ ਸ਼ਾਖਾ ਦੇ ਦਫ਼ਤਰ ਬੁਲਾਇਆ ਜਾ ਸਕਦਾ ਹੈ।

ਯੋਜਨਾਬੰਦੀ ਜਾਂ ਸਿਰਫ ਇੱਕ ਇਤਫਾਕ
ਕੀ ਇਹ ਸਿਰਫ ਇਤਫਾਕ ਹੈ ਕਿ ਜਦੋਂ ਦਿੱਲੀ ਪੁਲਿਸ ਦੀਆਂ ਸਾਰੀਆਂ ਟੀਮਾਂ ਲੱਕਾ ਸਿਧਾਣਾ ਦੀ ਭਾਲ ਕਰ ਰਹੀਆਂ ਸਨ, ਤਦ ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਦੀ ਸੇਵਾ ਮੁਕਤੀ ਤੋਂ ਅਗਲੇ ਹੀ ਦਿਨ, ਲੱਖਾ ਸਿਧਾਣਾ ਅਪਰਾਧ ਸ਼ਾਖਾ ਦੇ ਸਾਮ੍ਹਣੇ ਪੇਸ਼ ਹੋਇਆ ਜਾਂ ਕੀ ਇਹ ਲੱਖਾ ਸਿਧਾਣਾ ਦੀ ਕੋਈ ਯੋਜਨਾ ਸੀ।

ਲੱਖਾ ਸਿਧਾਣਾ ਦੀ ਭਾਲ ਲਈ ਕਈ ਰਾਜਾਂ ਦੀ ਪੁਲਿਸ ਛਾਪੇਮਾਰੀ ਕਰ ਰਹੀ ਸੀ, ਪਰ ਉਸ ਦੇ ਅਚਾਨਕ ਪੇਸ਼ ਹੋਣ ਤੋਂ ਬਾਅਦ ਕਈ ਪ੍ਰਸ਼ਨ ਖੜ੍ਹੇ ਹੋ ਗਏ। ਹਾਲਾਂਕਿ ਅਦਾਲਤ ਨੇ ਲੱਖਾ ਸਿਧਾਣਾ ਦੀ ਗ੍ਰਿਫਤਾਰੀ 'ਤੇ ਕੁਝ ਸਮੇਂ ਲਈ ਰੋਕ ਲਾਈ ਹੋਈ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Advertisement
ABP Premium

ਵੀਡੀਓਜ਼

ਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘਪਰਿਵਾਰ ਤੋਂ ਬਿਨਾ ਰੋਸ਼ਨ ਦੀ ਦੀਵਾਲੀ , ਹੋਏ ਭਾਵੁਕਬਚਪਨ 'ਚ ਰਾਣਾ ਰਣਬੀਰ ਦੀ ਦੀਵਾਲੀ ਸੀ ਅਨੋਖੀPadddy | Farmers |ਮੰਡੀਆਂ 'ਚ ਰੁਲੀ ਕਿਸਾਨਾਂ ਦੀ ਦੀਵਾਲੀ! | Diwali |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?
Embed widget