ਮਾਰਚ ਦੀ ਗਰਮੀ ਨੇ ਤੋੜਿਆ 121 ਸਾਲ ਦਾ ਰਿਕਾਰਡ, ਤਾਪਮਾਨ ਨੇ ਮਾਰੀ ਵੱਡੀ ਛਾਲ
ਮੌਸਮ ਵਿਭਾਗ ਨੇ ਕਿਹਾ, ‘ਮਾਰਚ, 2021 ਦੌਰਾਨ ਵੱਧ ਤੋਂ ਵੱਧ ਤਾਪਮਾਨ ਮਾਸਿਕ ਔਸਤ 32.65 ਡਿਗਰੀ ਸੈਸਲੀਅਸ ਜੋ ਪਿਛਲੇ 11 ਸਾਲਾਂ ਵਿਚ ਸਭ ਤੋਂ ਗਰਮ ਹੈ ਅਤੇ 121 ਸਾਲਾਂ ’ਚ ਤੀਜਾ ਸਭ ਤੋਂ ਗਰਮ ਹੈ।
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਵਾਰ ਗਰਮੀ ਨੇ ਹੁਣੇ ਹੀ ਪਿਛਲੇ 121 ਸਾਲਾਂ ਦਾ ਰਿਕਾਰਡ ਤੋਥ ਦਿੱਤਾ ਹੈ। ਵੱਧ ਤੋਂ ਵੱਧ ਤਾਪਮਾਨ ਦੇ ਮਾਸਿਕ ਔਸਤ ਦੇ ਮਾਮਲੇ ਵਿਚ ਪਿਛਲੇ 121 ਸਾਲਾਂ ਵਿਚ ਇਸ ਸਾਲ ਦਾ ਮਾਰਚ ਮਹੀਨਾ ਤੀਜਾ ਸਭ ਤੋਂ ਗਰਮ ਮਾਰਚ ਰਿਹਾ।
ਮੌਸਮ ਵਿਭਾਗ ਮੁਤਾਬਕ ਇਸ ਸਾਲ ਦੇਸ਼ ਵਿਚ ਮਾਰਚ ਦੇ ਵੱਧ ਤੋਂ ਵੱਧ, ਘੱਟੋ-ਘੱਟ ਅਤੇ ਔਸਤ ਤਾਪਮਾਨ ਦਾ ਮਾਸਿਕ ਔਸਤ ਕ੍ਰਮਵਾਰ 32.65 ਡਿਗਰੀ, 19.95 ਡਿਗਰੀ ਅਤੇ 26.30 ਡਿਗਰੀ ਸੈਲਸੀਅਸ ਹੈ, ਜਦਕਿ 1981-2010 ਦੇ ਪੌਣਪਾਣੀ ਮਿਆਦ ਦੇ ਆਧਾਰ ’ਤੇ ਆਮ ਮਾਸਿਕ ਔਸਤ ਕ੍ਰਮਵਾਰ 31.24 ਡਿਗਰੀ, 18.87 ਡਿਗਰੀ ਅਤੇ 25.06 ਡਿਗਰੀ ਸੈਲਸੀਅਸ ਸੀ।
ਮੌਸਮ ਵਿਭਾਗ ਨੇ ਕਿਹਾ, ‘ਮਾਰਚ, 2021 ਦੌਰਾਨ ਵੱਧ ਤੋਂ ਵੱਧ ਤਾਪਮਾਨ ਮਾਸਿਕ ਔਸਤ 32.65 ਡਿਗਰੀ ਸੈਸਲੀਅਸ ਜੋ ਪਿਛਲੇ 11 ਸਾਲਾਂ ਵਿਚ ਸਭ ਤੋਂ ਗਰਮ ਹੈ ਅਤੇ 121 ਸਾਲਾਂ ’ਚ ਤੀਜਾ ਸਭ ਤੋਂ ਗਰਮ ਹੈ। 2010 ਅਤੇ 2004 ’ਚ ਇਹ ਕ੍ਰਮਵਾਰ 33.09 ਡਿਗਰੀ ਅਤੇ 32.82 ਡਿਗਰੀ ਸੈਲਸੀਅਸ ਸੀ।’ ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਸੀ।
ਹਾਲਾਂਕਿ ਅਪ੍ਰੈਲ ਦੀ ਸ਼ੁਕੂਆਤ ਚ ਕੁਝ ਬੱਦਲਵਾਈ ਨਾਲ ਗਰਮੀ ਤੋਂ ਨਿਜ਼ਾਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਵੀ ਕਿਹਾ ਕਿ 5 ਤੋਂ 9 ਅਪ੍ਰੈਲ ਤਕ ਉੱਤਰੀ ਭਾਰਤ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੱਛਮੀ ਗੜਬਰੀ ਕਾਰਨ 6 ਅਪ੍ਰੈਲ ਤੋਂ ਪੱਛਮੀ ਹਿਮਾਲਿਆਈ ਖੇਤਰ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਅਸਰ ਨਾਲ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਤਿਸਤਾਨ ਤੇ ਮੁਜੱਫਰਾਬਾਦ 'ਚ ਪੰਜ ਤੋਂ ਸੱਤ ਅਪ੍ਰੈਲ ਤੇ ਉੱਤਰਾਖੰਡ 'ਚ 6 ਤੋਂ 9 ਅਪ੍ਰੈਲ ਦੌਰਾਨ ਮਾਮੂਲੀ ਤੋਂ ਚੰਗੀ ਬਾਰਿਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਅੱਜ ਪੰਜਾਬ ਚ ਵੀ ਸਵੇਰ ਤੋਂ ਬੱਦਲਵਾਈ ਬਣੀ ਹੋਈ ਹੈ। ਜਿਸ ਕਾਰਨ ਮੌਸਮ ਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਬਾਰਸ਼ ਕਣਕ ਦੀ ਪੱਕੀ ਫਸਲ ਲਈ ਨੁਕਸਾਨਦੇਹ ਸਾਬਿਤ ਹੋਵੇਗੀ। ਕਿੁਂਕਿ ਕਣਕ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ। ਅਜਿਹੇ ਚ ਫਸਲ ਦੀ ਸਾਂਭ ਸੰਭਾਲ ਔਖੀ ਹੋਵੇਗੀ ਤੇ ਜੇਕਰ ਪੱਕੀ ਫਸਲ ਤੇ ਮੀਂਹ ਹਨ੍ਹੇਰੀ ਵਰ੍ਹ ਗਿਆ ਤਾਂ ਝਾੜ ਘੱਟ ਹੋਣ ਦਾ ਖਦਸ਼ਾ ਹੈ।