Weight Loss Drug: ਮੋਟਾਪੇ ਤੋਂ ਪੀੜਤ ਲੋਕਾਂ ਲਈ Good News, ਅਮਰੀਕਾ ਨੇ ਭਾਰ ਘਟਾਉਣ ਦੀ ਦਵਾਈ ਨੂੰ ਦਿੱਤੀ ਮਨਜ਼ੂਰੀ; ਭਾਰਤ 'ਚ ਹੋਏਗੀ ਲਾਂਚ...
Weight Loss Drug: ਮੋਟਾਪੇ ਤੋਂ ਪੀੜਤ ਲੋਕਾਂ ਲਈ ਨਵੇਂ ਸਾਲ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਨੇ ਭਾਰ ਘਟਾਉਣ ਵਾਲੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਜਲਦ ਹੀ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।
Weight Loss Drug: ਮੋਟਾਪੇ ਤੋਂ ਪੀੜਤ ਲੋਕਾਂ ਲਈ ਨਵੇਂ ਸਾਲ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਨੇ ਭਾਰ ਘਟਾਉਣ ਵਾਲੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਜਲਦ ਹੀ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ। ਇਹ ਦਵਾਈ ਉਨ੍ਹਾਂ ਮਰੀਜ਼ਾਂ ਲਈ ਤਿਆਰ ਕੀਤੀ ਗਈ ਹੈ ਜੋ ਨੀਂਦ ਦੇ ਦੌਰਾਨ ਸਾਹ ਲੈਣ ਵਿੱਚ ਸਮੱਸਿਆਵਾਂ ਤੋਂ ਪੀੜਤ ਹਨ। ਇਸ ਬਿਮਾਰੀ ਨੂੰ OSA ਵੀ ਕਿਹਾ ਜਾਂਦਾ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਨੇ ਇਸ ਨੂੰ ਪਹਿਲੀ ਵਾਰ ਐਂਟੀ-ਡਾਇਬਟਿਕ ਡਰੱਗ ਵਜੋਂ ਮਨਜ਼ੂਰੀ ਦਿੱਤੀ ਹੈ। ਇਸ ਨੂੰ ਜ਼ੈਪਬਾਊਂਡ (ਟਿਰਜ਼ੇਪੇਟਾਈਡ) ਵਜੋਂ ਜਾਣਿਆ ਜਾਵੇਗਾ। ਇਹ ਬਾਲਗਾਂ ਵਿੱਚ ਮੋਟਾਪੇ ਨਾਲ ਸਬੰਧਤ OSA ਨੂੰ ਨਿਯੰਤਰਿਤ ਕਰਨ ਲਈ ਮਨਜ਼ੂਰ ਦਿੱਤੀ ਹੈ। ਇਹ ਦਵਾਈ ਭਾਰ ਘਟਾਉਣ ਲਈ ਵੀ ਵਰਤੀ ਜਾਂਦੀ ਹੈ।
ਵਰਤਮਾਨ ਵਿੱਚ ਮੱਧਮ ਤੋਂ ਗੰਭੀਰ OSA ਦਾ ਸਹਾਇਕ ਸਾਹ ਲੈਣ ਵਾਲੇ ਯੰਤਰਾਂ ਜਿਵੇਂ CPAP ਅਤੇ Bi-Pap ਵਰਗੇ ਦੀ ਵਰਤੋਂ ਕਰਕੇ ਇਲਾਜ ਕੀਤਾ ਜਾਂਦਾ ਹੈ। ਜ਼ੈਪਬਾਉਂਡ ਨਿਰਮਾਤਾ ਐਲੋਏ ਲਿਲੀ ਨੇ ਕਿਹਾ ਕਿ ਜੇਕਰ ਸਾਰੀਆਂ ਮਨਜ਼ੂਰੀਆਂ ਮਿਲ ਜਾਂਦੀਆਂ ਹਨ, ਤਾਂ ਉਹ ਇਸ ਇੰਜੈਕਸ਼ਨ ਨੂੰ 2025 ਤੱਕ ਭਾਰਤ ਵਿੱਚ Mounjaro ਨਾਮ ਦੇ ਬ੍ਰਾਂਡ ਦੇ ਤਹਿਤ ਲਾਂਚ ਕਰਨਗੇ। ਦਵਾਈ ਦੀ ਕੀਮਤ ਅਜੇ ਤੈਅ ਨਹੀਂ ਹੋਈ ਹੈ।
ਅਲਾਏ ਲਿਲੀ ਨੇ ਕਿਹਾ, "ਸਾਡੀ ਕੀਮਤ ਦੀ ਰਣਨੀਤੀ ਭਾਰਤ ਵਿੱਚ ਦਵਾਈ ਦੀ ਪ੍ਰਭਾਵਸ਼ੀਲਤਾ ਅਤੇ ਟਾਈਪ 2 ਡਾਇਬਟੀਜ਼ ਦੇ ਨਾਲ-ਨਾਲ ਮੋਟਾਪੇ ਦੇ ਸਮੁੱਚੇ ਸਿਹਤ ਅਤੇ ਆਰਥਿਕ ਬੋਝ ਨੂੰ ਘਟਾਉਣ ਵਿੱਚ ਇਸਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਤੈਅ ਕੀਤੀ ਜਾਵੇਗੀ।" ਦੱਸ ਦੇਈਏ ਕਿ ਇੱਕ ਅਧਿਐਨ ਦੇ ਅਨੁਸਾਰ, ਭਾਰਤ ਵਿੱਚ ਲਗਭਗ 10.4 ਕਰੋੜ ਲੋਕ OSA ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 4.7 ਕਰੋੜ ਲੋਕਾਂ ਨੂੰ ਮੱਧਮ ਜਾਂ ਗੰਭੀਰ OSA ਹੈ।
Check out below Health Tools-
Calculate Your Body Mass Index ( BMI )