ਪੜਚੋਲ ਕਰੋ

ਬੰਗਾਲ ਦੇ ਬੀਰਭੂਮ 'ਚ TMC ਨੇਤਾ 'ਤੇ ਬੰਬ ਹਮਲੇ ਤੋਂ ਬਾਅਦ ਭੜਕੀ ਹਿੰਸਾ, 10 ਲੋਕਾਂ ਨੂੰ ਜਿੰਦਾ ਸਾੜਿਆ

ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਵਿੱਚ ਟੀਐਮਸੀ ਆਗੂ ਦੀ ਹੱਤਿਆ ਤੋਂ ਬਾਅਦ ਟੀਐਮਸੀ ਵਰਕਰ ਭੜਕ ਗਏ ਅਤੇ ਇਲਾਕੇ ਵਿੱਚ ਹਿੰਸਾ ਫੈਲ ਗਈ। ਗੁੱਸੇ ਵਿੱਚ ਆਈ ਭੀੜ ਨੇ 10-12 ਘਰਾਂ ਦੇ ਗੇਟ ਬੰਦ ਕਰਕੇ ਅੱਗ ਲਾ ਦਿੱਤੀ।

ਬੰਗਾਲ : ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਵਿੱਚ ਟੀਐਮਸੀ ਆਗੂ ਦੀ ਹੱਤਿਆ ਤੋਂ ਬਾਅਦ ਟੀਐਮਸੀ ਵਰਕਰ ਭੜਕ ਗਏ ਅਤੇ ਇਲਾਕੇ ਵਿੱਚ ਹਿੰਸਾ ਫੈਲ ਗਈ। ਗੁੱਸੇ ਵਿੱਚ ਆਈ ਭੀੜ ਨੇ 10-12 ਘਰਾਂ ਦੇ ਗੇਟ ਬੰਦ ਕਰਕੇ ਅੱਗ ਲਾ ਦਿੱਤੀ। ਅੱਗ ਨਾਲ 10 ਲੋਕ ਜ਼ਿੰਦਾ ਸੜ ਗਏ। 
 
ਫਿਲਹਾਲ ਇਲਾਕੇ 'ਚ ਤਣਾਅ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਵਾਧੂ ਪੁਲਸ ਬਲ ਤਾਇਨਾਤ ਕੀਤੇ ਗਏ ਹਨ। ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ। ਇੰਨਾ ਹੀ ਨਹੀਂ ਡੀਐਮ ਸਮੇਤ ਬੀਰਭੂਮ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 
ਦਰਅਸਲ, ਇਹ ਮਾਮਲਾ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਿੱਥੇ 10-12 ਘਰਾਂ ਦੇ ਦਰਵਾਜ਼ੇ ਬੰਦ ਕਰਕੇ ਅੱਗ ਲਗਾ ਦਿੱਤੀ ਗਈ। ਜਿਸ 'ਚ 10 ਲੋਕਾਂ ਦੀ ਮੌਕੇ 'ਤੇ ਹੀ ਸੜ ਕੇ ਮੌਤ ਹੋ ਗਈ। ਸੂਤਰਾਂ ਮੁਤਾਬਕ ਇਹ ਘਟਨਾ ਟੀਐਮਸੀ ਦੇ ਉਪ ਪ੍ਰਧਾਨ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਫਿਲਹਾਲ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
 
ਜਾਣੋ ਕੀ ਹੈ ਪੂਰਾ ਮਾਮਲਾ ?

ਦੱਸ ਦਈਏ ਕਿ ਬੀਰਭੂਮ ਜ਼ਿਲੇ ਦੇ ਰਾਮਪੁਰਹਾਟ ਇਲਾਕੇ 'ਚ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਕਬਜ਼ੇ ਵਾਲੀ ਬਰਸ਼ਾਲ ਗ੍ਰਾਮ ਪੰਚਾਇਤ ਦੇ ਉਪ ਪ੍ਰਧਾਨ ਭਾਦੂ ਸ਼ੇਖ ਦੀ ਕੱਲ੍ਹ ਯਾਨੀ ਸੋਮਵਾਰ ਸ਼ਾਮ ਨੂੰ ਹੱਤਿਆ ਕਰ ਦਿੱਤੀ ਗਈ ਸੀ। ਪੱਛਮੀ ਬੰਗਾਲ ਵਿੱਚ ਸਿਆਸੀ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇੱਕ ਹਫ਼ਤਾ ਪਹਿਲਾਂ ਦੋ ਕੌਂਸਲਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 
 
ਦੱਸਿਆ ਜਾ ਰਿਹਾ ਹੈ ਕਿ ਟੀਐਮਸੀ ਪੰਚਾਇਤ ਨੇਤਾ 'ਤੇ ਅਣਪਛਾਤੇ ਲੋਕਾਂ ਨੇ ਬੰਬ ਨਾਲ ਹਮਲਾ ਕੀਤਾ ਸੀ। ਸੂਤਰਾਂ ਮੁਤਾਬਕ ਉਹ ਸਟੇਟ ਹਾਈਵੇਅ 'ਤੇ ਜਾ ਰਹੇ ਸਨ। ਫਿਰ ਅਣਪਛਾਤੇ ਲੋਕਾਂ ਨੇ ਉਸ 'ਤੇ ਬੰਬ ਸੁੱਟ ਦਿੱਤਾ। ਫਿਰ ਉਸ ਨੂੰ ਰਾਮਪੁਰਹਾਟ ਦੇ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਭਾਦੂ ਸ਼ੇਖ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਸਿਆਸੀ ਕਤਲ ਤੋਂ ਗੁੱਸੇ ਵਿੱਚ ਟੀਐਮਸੀ ਸਮਰਥਕਾਂ ਨੇ ਕੁਝ ਹੀ ਸਮੇਂ ਵਿੱਚ ਹਮਲੇ ਦੇ ਸ਼ੱਕੀਆਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ।
 
 ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ  

ਇਸ ਦੇ ਨਾਲ ਹੀ ਸਿਆਸੀ ਰੰਜਿਸ਼ ਕਾਰਨ ਇਸ ਕਤਲ ਕਾਂਡ ਨੂੰ ਲੈ ਕੇ ਜ਼ਿਲ੍ਹੇ ਅੰਦਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਫਿਲਹਾਲ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
Embed widget