Chandrayaan-3: ਚੰਦਰਯਾਨ-3 ਦੀ ਹੋਈ ਸਾਫਟ ਲੈਂਡਿੰਗ, ਪੀਐਮ ਮੋਦੀ ਨੇ ਇਸਰੋ ਚੀਫ਼ ਨੂੰ ਫੋਨ ਕਰਕੇ ਦਿੱਤੀ ਵਧਾਈ, ਕਿਹਾ- 'ਤੁਹਾਡਾ ਨਾਮ ਵੀ...'
Chandrayaan-3: ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਤੁਰੰਤ ਬਾਅਦ ਪੀਐਮ ਮੋਦੀ ਨੇ ਇਸਰੋ ਮੁਖੀ ਨੂੰ ਫੋਨ ਕਰਕੇ ਵਧਾਈ ਦਿੱਤੀ।
Chandrayaan-3: ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਤੁਰੰਤ ਬਾਅਦ ਪੀਐਮ ਮੋਦੀ ਨੇ ਇਸਰੋ ਮੁਖੀ ਨੂੰ ਫੋਨ ਕੀਤਾ। ਉਨ੍ਹਾਂ ਨੇ ਬੁੱਧਵਾਰ ਨੂੰ ਚੰਦਰਯਾਨ-3 ਮਿਸ਼ਨ ਦੀ ਸਫਲਤਾ 'ਤੇ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਉਹ ਛੇਤੀ ਹੀ ਬੈਂਗਲੁਰੂ ਜਾ ਕੇ ਪੂਰੀ ਟੀਮ ਦਾ ਨਿੱਜੀ ਤੌਰ 'ਤੇ ਸਵਾਗਤ ਕਰਨਗੇ।
ਇਸਰੋ ਚੀਫ ਨੂੰ ਫੋਨ ਕਰਕੇ ਪੀਐਮ ਮੋਦੀ ਨੇ ਕਿਹਾ ਤੁਹਾਡਾ ਨਾਮ ਵੀ ਸੋਮਨਾਥ ਹੈ ਅਤੇ ਇਹ ਨਾਮ ਚੰਦਰਮਾ ਨਾਲ ਜੁੜਿਆ ਹੋਇਆ ਹੈ। ਇਸ ਲਈ ਤੁਹਾਡੇ ਪਰਿਵਾਰ ਵਾਲੇ ਵੀ ਕਾਫੀ ਖੁਸ਼ ਹੋਣਗੇ। ਮੇਰੇ ਵਲੋਂ ਤੁਹਾਨੂੰ ਤੇ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ।
#WATCH | Johannesburg, South Africa | Immediately after the success of Chandrayaan-3, PM Narendra Modi telephoned ISRO chief S Somanath and congratulated him. pic.twitter.com/NZWCuxdiXw
— ANI (@ANI) August 23, 2023
ਜ਼ਿਕਰਯੋਗ ਹੈ ਕਿ ਭਾਰਤ ਨੇ ਬੁੱਧਵਾਰ (8 ਅਗਸਤ) ਨੂੰ ਇਤਿਹਾਸ ਰਚ ਦਿੱਤਾ। ਚੰਦਰਯਾਨ-3 ਨੇ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕੀਤੀ ਹੈ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਮੋਦੀ ਸਾਰੀ ਪ੍ਰਕਿਰਿਆ ਨੂੰ ਦੇਖਣ ਲਈ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ ਤੋਂ ਵਰਚੁਅਲ ਮਾਧਿਅਮ ਰਾਹੀਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਕੇਐਸ ਕੇਂਦਰ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ: Chandrayaan 3 Landing: '...ਦੇਸ਼ ਲਈ ਮਾਣ ਵਾਲੀ ਗੱਲ ਹੈ', ਚੰਦਰਮਾ ‘ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪੀਐਮ ਮੋਦੀ ਦਾ ਪਹਿਲਾ ਬਿਆਨ
ਪੀਐਮ ਮੋਦੀ ਨੇ ਕਿਹਾ ਕਿ ਜੀਵਨ ਧੰਨ ਹੋ ਗਿਆ ਹੈ। ਇਹ ਜਿੱਤ ਦੇ ਰਾਹ 'ਤੇ ਚੱਲਣ ਦਾ ਪਲ ਹੈ। ਇਹ ਪਲ 140 ਧੜਕਣਾਂ ਦਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਘਰ 'ਚ ਤਿਉਹਾਰ ਵਰਗਾ ਮਾਹੌਲ ਹੈ। ਮੈਂ ਚੰਦਰਯਾਨ-3 ਦੀ ਟੀਮ ਅਤੇ ਦੇਸ਼ ਦੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ।
ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦੀ ਸਖ਼ਤ ਮਿਹਨਤ ਦੇ ਸਦਕਾ ਅਸੀਂ ਦੱਖਣੀ ਧਰੁਵ 'ਤੇ ਪਹੁੰਚ ਗਏ ਹਾਂ, ਜਿੱਥੇ ਕੋਈ ਵੀ ਨਹੀਂ ਪਹੁੰਚ ਸਕਿਆ। ਅੱਜ ਸਾਰੀਆਂ ਮਿੱਥਾਂ ਬਦਲ ਜਾਣਗੀਆਂ। ਅਸੀਂ ਧਰਤੀ ਨੂੰ ਮਾਂ ਅਤੇ ਚੰਦ ਨੂੰ ਮਾਮਾ ਕਹਿੰਦੇ ਹਾਂ। ਦਰਅਸਲ, ਭਾਰਤ ਤੋਂ ਪਹਿਲਾਂ ਚੀਨ, ਅਮਰੀਕਾ ਅਤੇ ਤਤਕਾਲੀ ਸੋਵੀਅਤ ਸੰਘ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Chandrayaan 3: 'ਮੈਂ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਹਾਂ ਅਤੇ ਤੁਸੀਂ ਵੀ', ਚੰਦਰਮਾ 'ਤੇ ਉਤਰਦਿਆਂ ਹੀ ਇਸਰੋ ਨੂੰ ਭੇਜਿਆ ਸੁਨੇਹਾ