ਪੜਚੋਲ ਕਰੋ

Whatsapp Status: ਸੋਚ-ਸਮਝ ਕੇ ਲਾਇਓ ਵੱਟਸਐਪ ਸਟੇਟਸ! ਵੱਡੀ ਮੁਸੀਬਤ 'ਚ ਫਸ ਸਕਦੇ ਹੋ...ਜਾਣੋ ਅਦਾਲਤ ਨੇ ਕੀ ਕਿਹਾ...

ਵੱਟਸਐਪ ਸਟੇਟਸ ਸੋਚ-ਸਮਝ ਕੇ ਲਾਉਣਾ ਚਾਹੀਦਾ ਹੈ। ਇਹ ਕਿਸੇ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਇੱਥੋਂ ਤੱਕ ਵੱਟਸਐਪ ਸਟੇਟਸ ਕਰਕੇ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਜੀ ਹਾਂ, ਤਾਜ਼ਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜੋ ਅੱਖਾਂ ਖੋਲ੍ਹ ਦੇਣ ਵਾਲਾ ਹੈ।

Whatsapp Status: ਵੱਟਸਐਪ ਸਟੇਟਸ ਸੋਚ-ਸਮਝ ਕੇ ਲਾਉਣਾ ਚਾਹੀਦਾ ਹੈ। ਇਹ ਕਿਸੇ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਇੱਥੋਂ ਤੱਕ ਵੱਟਸਐਪ ਸਟੇਟਸ ਕਰਕੇ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਜੀ ਹਾਂ, ਤਾਜ਼ਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜੋ ਅੱਖਾਂ ਖੋਲ੍ਹ ਦੇਣ ਵਾਲਾ ਹੈ। ਹੁਣ ਇਹ ਕੇਸ ਅਦਾਲਤ ਵਿੱਚ ਹੈ। ਅਦਾਲਤ ਨੇ ਵੀ ਕਿਹਾ ਹੈ ਕਿ ਵੱਟਸਐਪ ਸਟੇਟਸ ਲਾਉਣ ਵੇਲੇ ਜ਼ਿੰਮੇਵਾਰਾਨਾ ਵਿਹਾਰ ਕੀਤਾ ਜਾਵੇ।

ਦਰਅਸਲ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਧਾਰਮਿਕ ਸਮੂਹ ਖ਼ਿਲਾਫ਼ ਕਥਿਤ ਤੌਰ ’ਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪੋਸਟ ਕਰਨ ਵਾਲੇ ਵਿਅਕਤੀ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਵੱਟਸਐਪ ਸਟੇਟਸ ਰਾਹੀਂ ਦੂਜਿਆਂ ਤੱਕ ਕੋਈ ਸੁਨੇਹਾ ਪਹੁੰਚਾਉਂਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ।

ਜਸਟਿਸ ਵਿਨੈ ਜੋਸ਼ੀ ਤੇ ਜਸਟਿਸ ਵਾਲਮੀਕੀ ਐਸਏ ਮੈਨੇਜ਼ਿਸ ਦੇ ਬੈਂਚ ਨੇ 12 ਜੁਲਾਈ ਨੂੰ ਆਪਣੇ ਹੁਕਮਾਂ ਵਿੱਚ ਕਿਹਾ ਕਿ ਅੱਜਕੱਲ੍ਹ ਵੱਟਸਐਪ ਸਟੇਟਸ ਦਾ ਉਦੇਸ਼ ਆਪਣੇ ਜਾਣ-ਪਛਾਣ ਵਾਲਿਆਂ ਨੂੰ ਕੁਝ ਚੀਜ਼ਾਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਤੇ ਲੋਕ ਅਕਸਰ ਆਪਣੇ ਜਾਣ-ਪਛਾਣ ਵਾਲਿਆਂ ਦਾ ਵੱਟਸਐਪ ਸਟੇਟਸ ਦੇਖਦੇ ਹਨ। 

ਕਿਸ਼ੋਰ ਲਾਂਦਕਰ (27) ਨਾਮ ਦੇ ਵਿਅਕਤੀ ਖ਼ਿਲਾਫ਼ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਆਈਪੀਸੀ ਦੀਆਂ ਧਾਰਾਵਾਂ, ਅਨੁਸੂਚਿਤ ਜਾਤੀ/ਜਨਜਾਤੀ ਐਕਟ ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਲਾਂਦਕਰ ਨੇ ਐਫਆਈਆਰ ਰੱਦ ਕਰਨ ਦੀ ਅਪੀਲ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। 

ਅਦਾਲਤ ਨੇ ਕਿਹਾ, ‘‘ਵੱਟਸਐਪ ਸਟੇਟਸ..ਤੁਸੀਂ ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ ਜਾਂ ਤੁਸੀਂ ਜੋ ਕੁਝ ਦੇਖਿਆ ਹੈ ਉਸ ਦੀ ਤਸਵੀਰ ਜਾਂ ਵੀਡੀਓ ਹੋ ਸਕਦਾ ਹੈ। ਇਹ 24 ਘੰਟੇ ਬਾਅਦ ਹਟ ਜਾਂਦਾ ਹੈ। ਵੱਟਸਐਪ ਸਟੇਟਸ ਦਾ ਉਦੇਸ਼ ਕਿਸੇ ਵਿਅਕਤੀ ਵੱਲੋਂ ਜਾਣ-ਪਛਾਣ ਵਾਲਿਆਂ ਤੱਕ ਕੋਈ ਗੱਲ ਪਹੁੰਚਾਉਣਾ ਹੁੰਦਾ ਹੈ। ਇਹ ਹੋਰ ਕੁਝ ਨਹੀਂ, ਬਲਕਿ ਜਾਣ-ਪਛਾਣ ਵਾਲੇ ਵਿਅਕਤੀਆਂ ਨਾਲ ਸੰਪਰਕ ਕਰਨ ਦਾ ਇਕ ਤਰੀਕਾ ਹੈ। ਦੂਸਰਿਆਂ ਨੂੰ ਕੋਈ ਗੱਲ ਦੱਸਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ।’’ 

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮਾਰਚ 2023 ’ਚ ਮੁਲਜ਼ਮ ਨੇ ਆਪਣਾ ਵੱਟਸਐਪ ਸਟੇਟਸ ਅਪਲੋਡ ਕੀਤਾ, ਜਿਸ ਵਿੱਚ ਉਸ ਨੇ ਇਕ ਸਵਾਲ ਲਿਖਿਆ ਤੇ ਸਟੇਟਸ ਦੇਖਣ ਵਾਲਿਆਂ ਤੋਂ ਹੈਰਾਨ ਕਰਨ ਵਾਲੇ ਨਤੀਜੇ ਜਾਣਨ ਲਈ ਗੂਗਲ ’ਤੇ ਇਸ ਸਵਾਲ ਨੂੰ ‘ਸਰਚ’ ਕਰਨ ਲਈ ਕਿਹਾ। ਜਦੋਂ ਸ਼ਿਕਾਇਤਕਰਤਾ ਨੇ ਸਵਾਲ ਨੂੰ ਗੂਗਲ ’ਤੇ ‘ਸਰਚ’ ਕੀਤਾ ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਨਜ਼ਰ ਆਈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
Embed widget