ਗੁਜਰਾਤ ਵਿੱਚ ਕੌਣ ਹੋਵੇ ‘ਆਪ’ ਦਾ ਮੁੱਖ ਮੰਤਰੀ ਚਿਹਰਾ? – ਕੇਜਰੀਵਾਲ ਨੇ ਮੰਗੀ ਲੋਕਾਂ ਦੀ ਰਾਏ, ਫ਼ੋਨ ਨੰਬਰ ਤੇ ਈ-ਮੇਲ ਕੀਤੀ ਜਾਰੀ
Gujarat Election 2022 ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਯਾਦ ਦਿਵਾਇਆ ਕਿ ਪੰਜਾਬ ਵਿੱਚ ਵੀ ਇੰਜ ਹੀ ਕੀਤਾ ਗਿਆ ਸੀ ਅਤੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ।
Gujarat Election 2022- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੁਜਰਾਤ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰਾਜ ਅੰਦਰ ‘ਆਪ’ ਦੇ ਮੁੱਖ ਮੰਤਰੀ ਚਿਹਰੇ ਲਈ ਆਪਣੀ ਰਾਏ ਪਾਰਟੀ ਨੂੰ ਦੇਣ ਅਤੇ ਉਨ੍ਹਾਂ ਦੀ ਰਾਏ ਨਾਲ ਹੀ ਪਾਰਟੀ ਆਗਾਮੀ ਚੋਣਾਂ ਲਈ ਆਪਣਾ ਮੁੱਖ ਮੰਤਰੀ ਚਿਹਰਾ ਐਲਾਨੇਗੀ।
ਅੱਜ ਸੂਰਤ ਵਿੱਚ ਇਕ ਪੱਤਰਕਾਰ ਸੰਮੇਲਨ ਦੌਰਾਨ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਯਾਦ ਦਿਵਾਇਆ ਕਿ ਪੰਜਾਬ ਵਿੱਚ ਵੀ ਇੰਜ ਹੀ ਕੀਤਾ ਗਿਆ ਸੀ ਅਤੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ।
अब Gujarat चुनेगा अपना अगला AAP का CM!
— AAP (@AamAadmiParty) October 29, 2022
Gujarat के लोग बताएं कि उनका अगला CM कौन हो—
📞6357 000 360
पर SMS/WhatsApp/Voice Message से
📧aapnocm@gmail.com
पर E-mail करके
3 Nov शाम 5 बजे तक सुझाव लिए जाएँगे
4 Nov को हम नतीजे Announce करेंगे
—CM @ArvindKejriwal #EkMokoKejriwalNe pic.twitter.com/ZsbLUNJdpd
ਇਕ ਫ਼ੋਨ ਨੰਬਰ 6 35700060 ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੰਬਰ ’ਤੇ ਹੀ ਕਾਲਾਂ ਜਾਂ ਫ਼ਿਰ ਵੱਟਸਐੱਪ ਮੈਸੇਜ ਭੇਜ ਕੇ ਆਪਣੀ ਪਸੰਦ ਜ਼ਾਹਿਰ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਈਮੇਲ ਆਈ.ਡੀ. ਵੀ ਜਾਰੀ ਕੀਤੀ ਅਤੇ ਕਿਹਾ ਕਿ ਇਸ ’ਤੇ ਸੁਨੇਹੇ ਭੇਜ ਕੇ ਵੀ ਲੋਕ ਆਪਣੀ ਰਾਏ ਦੱਸ ਸਕਣਗੇ।
ਉਹਨਾਂ ਐਲਾਨ ਕੀਤਾ ਕਿ ਰਾਏ ਲੈਣ ਦਾ ਇਹ ਸਿਲਸਿਲਾ 3 ਨਵੰਬਰ ਤਕ ਚੱਲੇਗਾ ਅਤੇ 4 ਨਵੰਬਰ ਨੂੰ ਨਤੀਜੇ ਵੇਖ਼ਣ ਉਪਰੰਤ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :