ਪੜਚੋਲ ਕਰੋ
Wholesale Inflation: ਮਹਿੰਗਾਈ ਨੇ ਪਿਛਲੇ 27 ਮਹੀਨਿਆਂ ਦਾ ਤੋੜਿਆ ਰਿਕਾਰਡ, ਖਾਣ-ਪੀਣ ਦੀਆਂ ਚੀਜ਼ਾਂ ਦੇ ਵਧੇ ਭਾਅ
ਥੋਕ ਮੁੱਲ ਸੂਚਕ ਅੰਕ (WPI) ਆਧਾਰਤ ਮਹਿੰਗਾਈ ਦਰ ਪਿਛਲੇ ਮਹੀਨੇ ਦੇ ਮੁਕਾਬਲੇ ਫ਼ਰਵਰੀ ’ਚ ਵਧ ਕੇ 4.17% ਹੋ ਗਈ। ਸੋਮਵਾਰ ਨੂੰ ਉਦਯੋਗ ਤੇ ਅੰਦਰੂਨੀ ਵਪਾਰ ਵਾਧਾ ਵਿਭਾਗ (DPIIT) ਨੇ ਇਹ ਜਾਣਕਾਰੀ ਦਿੱਤੀ।

inflation
ਨਵੀਂ ਦਿੱਲੀ: ਥੋਕ ਮੁੱਲ ਸੂਚਕ ਅੰਕ (WPI) ਆਧਾਰਤ ਮਹਿੰਗਾਈ ਦਰ ਪਿਛਲੇ ਮਹੀਨੇ ਦੇ ਮੁਕਾਬਲੇ ਫ਼ਰਵਰੀ ’ਚ ਵਧ ਕੇ 4.17% ਹੋ ਗਈ। ਸੋਮਵਾਰ ਨੂੰ ਉਦਯੋਗ ਤੇ ਅੰਦਰੂਨੀ ਵਪਾਰ ਵਾਧਾ ਵਿਭਾਗ (DPIIT) ਨੇ ਇਹ ਜਾਣਕਾਰੀ ਦਿੱਤੀ। ਇਹ ਪਿਛਲੇ ਸਾਲ ਦੇ ਇਸੇ ਮਹੀਨੇ ’ਚ 2.26% ’ਤੇ ਸੀ। ਪਿਛਲੇ ਮਹੀਨੇ ਜਨਵਰੀ 2021 ’ਚ ਵਧ ਕੇ 2.03% ਹੋ ਗਿਆ ਸੀ। ਇਸ ਵਰ੍ਹੇ ਫ਼ਰਵਰੀ ’ਚ ਥੋਕ ਕੀਮਤਾਂ ਪਿਛਲੇ 27 ਮਹੀਨਿਆਂ ’ਚ ਸਭ ਤੋਂ ਵੱਧ ਸਨ। ਇਸ ਦਾ ਕਾਰਨ ਖਾਣ-ਪੀਣ ਦੀਆਂ ਵਸਤਾਂ ਤੇ ਨਿਰਮਾਣ ਰਾਹੀਂ ਤਿਆਰ ਵਸਤਾਂ ਦੀਆਂ ਵਧਦੀਆਂ ਕੀਮਤਾਂ ਹਨ।
ਕਈ ਮਹੀਨਿਆਂ ਤੱਕ ਲਗਾਤਾਰ ਨਰਮ ਰਹਿਣ ਤੋਂ ਬਾਅਦ ਫ਼ਰਵਰੀ ਮਹੀਨੇ ’ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ 1.36 ਫ਼ੀ ਸਦੀ ਵਧ ਗਏ। ਇਸ ਤੋਂ ਪਹਿਲਾਂ ਜਨਵਰੀ ’ਚ ਉਨ੍ਹਾਂ ਵਿੱਚ 2.80 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਸਬਜ਼ੀਆਂ ਦੇ ਭਾਅ ਫਰ਼ਵਰੀ ’ਚ 2.90 ਫ਼ੀ ਸਦੀ ਘਟ ਗਏ। ਜਨਵਰੀ ’ਚ ਉਨ੍ਹਾਂ ਦੀ ਕੀਮਤ 20.82 ਫ਼ੀਸਦੀ ਘਟ ਗਈ ਸੀ। ਦਾਲਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਫ਼ਰਵਰੀ ’ਚ ਦਾਲਾਂ ਦੀਆਂ ਕੀਮਤਾਂ 10.25% ਵਧ ਗਈਆਂ। ਫਲਾਂ ਦੀਆਂ ਕੀਮਤਾਂ 9.48% ਤੇ ਬਿਜਲੀ ਸਮੂਹ ਦੀ ਮਹਿੰਗਾਈ 0.58% ਰਹੀ।
ਪਿਛਲੇ ਮਹੀਨੇ ਦੇ ਮਕਾਬਲੇ ਅੰਤਿਮ ਖ਼ੁਰਾਕ ਕੀਮਤ ਤੇ ਮੈਨੂਫ਼ੈਕਚਰਡ ਉਤਪਾਦ, ਜੋ ਕ੍ਰਮਵਾਰ WPI ਸੂਚਕ ਅੰਕ ਵਿੱਚ ਵੱਧ ਤੋਂ ਵੱਧ ਵੇਟੇਜ ਰੱਖਦੇ ਹਨ, ਕ੍ਰਮਵਾਰ 3.31% ਅਤੇ 5.81% ਵਧੇ। ਸਾਰੀਆਂ ਖ਼ੁਰਾਕ ਵਸਤਾਂ ਵਿੱਚ ਫਰ਼ਵਰੀ 2020 ਦੇ ਮੁਕਾਬਲੇ ਫ਼ਰਵਰੀ 2021 ’ਚ ਪਿਆਜ਼, ਦਾਲਾਂ, ਫਲ ਤੇ ਦੁੱਧ ਦੀਆਂ ਕੀਮਤਾਂ ਕ੍ਰਮਵਾਰ 31.28%, 10.25%, 9.48% ਤੇ 3.21% ਵਧੀਆਂ।
ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਮੁਦਰਾ ਨੀਤੀ ਦਾ ਐਲਾਨ ਕਰਦਿਆਂ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਇਹ ਲਗਾਤਾਰ ਚੌਥੀ ਸਮੀਖਿਆ ਸੀ, ਜਿਸ ਵਿੱਚ ਦਰ ’ਚ ਕੋਈ ਤਬਦੀਲੀ ਨੲ. ਕੀਤੀ ਗਈ। ਪ੍ਰਚੂਨ ਮਹਿੰਗਾਈ ਦਰ ਫ਼ਰਵਰੀ ਮਹੀਨੇ 5.03% ਰਹੀ।

ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ