Prashant Kishor meets Sonia Gandhi: ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ 'ਚ ਲੱਭੀ ਬੀਜੇਪੀ ਦੀ ਕਾਟ, ਸੋਨੀਆ ਗਾਂਧੀ ਦਾ ਪਾਰਟੀ ਨੂੰ ਸੰਦੇਸ਼, ਪ੍ਰਸ਼ਾਂਤ ਜਲਦ ਹੋਣਗੇ ਪਾਰਟੀ 'ਚ ਸ਼ਾਮਲ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਨੇਤਾਵਾਂ ਨਾਲ ਬੈਠਕ 'ਚ ਸਾਰਿਆਂ ਨੂੰ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਜਲਦ ਹੀ ਕਾਂਗਰਸ 'ਚ ਸ਼ਾਮਲ ਹੋਣਗੇ ਤੇ 2024 ਦੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨਗੇ।
Parshant Kishor in Congress: ਕਾਂਗਰਸ 'ਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਨੇ ਸਭ ਦਾ ਧਿਆਨ ਖਿੱਚਿਆ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਬਹੁਤ ਮੁਸ਼ਕਲ ਦੌਰ 'ਚੋਂ ਲੰਘ ਰਹੀ ਕਾਂਗਰਸ ਨੇ ਇੱਕ ਤਰ੍ਹਾਂ ਨਾਲ ਪ੍ਰਸ਼ਾਂਤ ਕਿਸ਼ੋਰ ਵਿੱਚ ਬੀਜੇਪੀ ਨੂੰ ਕੱਟਣ ਦਾ ਹੱਲ ਲਭ ਲਿਆ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਨੇਤਾਵਾਂ ਨਾਲ ਬੈਠਕ 'ਚ ਸਾਰਿਆਂ ਨੂੰ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਜਲਦ ਹੀ ਕਾਂਗਰਸ 'ਚ ਸ਼ਾਮਲ ਹੋ ਕੇ 2024 ਦੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨਗੇ। ਪਿਛਲੇ 4 ਦਿਨਾਂ ਤੋਂ ਹਰ ਰੋਜ਼ ਪ੍ਰਸ਼ਾਂਤ ਕਿਸ਼ੋਰ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ 'ਤੇ ਪਾਰਟੀ ਦੇ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ।
ਰਣਨੀਤੀ 'ਤੇ ਚਰਚਾ
ਇਸ ਸਬੰਧ 'ਚ ਬੁੱਧਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਦਿੱਲੀ ਪੁੱਜੇ ਤੇ ਪ੍ਰਸ਼ਾਂਤ ਕਿਸ਼ੋਰ ਦੀ ਮੌਜੂਦਗੀ 'ਚ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਦੋਵਾਂ ਸੂਬਿਆਂ 'ਚ ਕਾਂਗਰਸ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਮੌਜੂਦਗੀ 'ਚ 10 ਜਨਪਥ 'ਤੇ ਵੱਡੇ ਨੇਤਾਵਾਂ ਨਾਲ ਹੋਈ ਪਹਿਲੀ ਬੈਠਕ 'ਚ ਵੀ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਪੇਸ਼ਕਾਰੀ 'ਚ ਉਨ੍ਹਾਂ ਸੂਬਿਆਂ 'ਚ ਹੋਰ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਵਕਾਲਤ ਕੀਤੀ ਸੀ, ਜਿੱਥੇ ਕਾਂਗਰਸ ਕਮਜ਼ੋਰ ਹੈ।
ਹੁਣ ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ 'ਚ ਰਸਮੀ ਐਂਟਰੀ ਵੀ ਜਲਦ ਹੋ ਸਕਦੀ ਹੈ। ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਮੁੱਖ ਤੌਰ 'ਤੇ ਦੋ ਕੰਮਾਂ 'ਤੇ ਧਿਆਨ ਦੇਣਗੇ।
ਵਿਧਾਨ ਸਭਾ ਤੇ ਲੋਕ ਸਭਾ ਚੋਣਾਂ 'ਚ ਪ੍ਰਸ਼ਾਂਤ ਪਾਰਟੀ ਲਈ ਰਣਨੀਤੀ ਬਣਾਉਣਗੇ। ਉਹ ਸਾਰੇ ਸੂਬਿਆਂ ਦੇ ਇੰਚਾਰਜਾਂ ਨਾਲ ਵੀ ਸਿੱਧੇ ਸੰਪਰਕ ਵਿੱਚ ਰਹਿਣਗੇ।
ਇਸ ਦੇ ਨਾਲ ਹੀ ਉਹ ਪ੍ਰਸ਼ਾਂਤ ਗਠਜੋੜ ਦੇ ਭਾਈਵਾਲਾਂ ਨਾਲ ਗੱਲਬਾਤ ਤੇ ਸੀਟਾਂ ਦੀ ਵੰਡ 'ਤੇ ਵੀ ਖੁਦ ਗੱਲ ਕਰਨਗੇ। ਪ੍ਰਸ਼ਾਂਤ ਆਪਣੀ ਰਿਪੋਰਟ ਸਿੱਧੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਣਗੇ।
ਧਿਆਨਯੋਗ ਹੈ ਕਿ ਉੱਤਰ ਪ੍ਰਦੇਸ਼ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਦੋਂ ਰਾਹੁਲ ਗਾਂਧੀ ਨੇ ਸਾਰੀ ਰਣਨੀਤੀ ਪ੍ਰਸ਼ਾਂਤ ਕਿਸ਼ੋਰ ਨੂੰ ਸੌਂਪੀ ਸੀ, ਉਦੋਂ ਵੀ ਪ੍ਰਸ਼ਾਂਤ ਕਿਸ਼ੋਰ ਪਾਰਟੀ ਵਿੱਚ ਕੋਈ ਰਸਮੀ ਅਹੁਦਾ ਨਹੀਂ ਸੰਭਾਲ ਰਹੇ ਸੀ, ਪਰ ਹਾਈਕਮਾਂਡ ਦਾ ਸੁਨੇਹਾ ਸਾਫ਼ ਸੀ ਕਿ ਪ੍ਰਸ਼ਾਂਤ ਕਿਸ਼ੋਰ ਦੇ ਫੈਸਲੇ ਹੀ ਅੰਤਿਮ ਫੈਸਲੇ ਹੋਣਗੇ।
ਇਸ ਵਾਰ ਵੀ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ 'ਤੇ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਸਾਰੀਆਂ ਰਣਨੀਤਕ ਮੀਟਿੰਗਾਂ 'ਚ ਸ਼ਿਰਕਤ ਕਰ ਰਹੇ ਹਨ, ਉਸ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਸ਼ਾਂਤ ਕਿਸ਼ੋਰ ਦੀ ਰਸਮੀ ਐਂਟਰੀ ਨੂੰ ਲੈ ਕੇ ਕੋਈ ਫੈਸਲਾ ਕਰਨ ਦਾ ਮਨ ਬਣਾ ਲਿਆ ਹੈ।
ਹਾਲਾਂਕਿ, ਇੱਥੇ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਸੂਤਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਗਰਮ ਸੀ ਤੇ ਸੂਤਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਖੁਦ ਵੀ ਕਾਂਗਰਸ ਵਿੱਚ ਰਣਨੀਤੀ ਤੇ ਯੋਜਨਾਬੰਦੀ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਣ ਦੇ ਚਾਹਵਾਨ ਹਨ ਤੇ ਕਾਂਗਰਸ ਲੀਡਰਸ਼ਿਪ ਵੀ ਇਸ ਸਬੰਧੀ ਆਪਣਾ ਮਨ ਬਣਾ ਰਹੀ ਸੀ ਪਰ ਉਦੋਂ ਪਾਰਟੀ ਦੇ ਕਈ ਆਗੂ ਇਸ ਦਾ ਵਿਰੋਧ ਕਰ ਰਹੇ ਸੀ ਜਿਸ ਕਾਰਨ ਇਹ ਫੈਸਲਾ ਟਾਲ ਦਿੱਤਾ ਗਿਆ।
ਹੁਣ ਇੱਕ ਵਾਲ ਫਿਰ ਤੋਂ ਸੂਤਰਾਂ ਮੁਤਾਬਕ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਨੂੰ ਸੰਗਠਨ ਵਿਚ ਜਨਰਲ ਸਕੱਤਰ ਵਰਗੇ ਪ੍ਰਭਾਵਸ਼ਾਲੀ ਅਹੁਦੇ 'ਤੇ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਨੂੰ ਸੰਗਠਨ ਵਿਚ ਰਣਨੀਤੀ ਤੇ ਗਠਜੋੜ ਦਾ ਜਨਰਲ ਸਕੱਤਰ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: SC on Bikram Majithia: ਬਿਕਰਮ ਮਜੀਠੀਆ ਡਰੱਗ ਕੇਸ 'ਚ ਦੋ ਮਹੀਨਿਆਂ ਤੋਂ ਜੇਲ੍ਹ ਅੰਦਰ ਬੰਦ, ਹੁਣ ਸੁਪਰੀਮ ਕੋਰਟ 'ਤੇ ਟੇਕ, ਅੱਜ ਹੋਏਗੀ ਸੁਣਵਾਈ