ਪੜਚੋਲ ਕਰੋ
Advertisement
ਭਾਰਤ ‘ਚ ਸੜਕ ‘ਤੇ ਪੈਦਲ ਚੱਲਣਾ ਖ਼ਤਰਨਾਕ, ਆਵਾਜਾਈ ਮੰਤਰਾਲਾ ਨੇ ਜਾਰੀ ਕੀਤੀ ਰਿਪੋਰਟ
ਹਾਲ ਹੀ ਦੇ ਸਮੇਂ ਭਾਰਤ ‘ਚ ਸੜਕ ‘ਤੇ ਪੈਦਲ ਚੱਲਣਾ ਜ਼ਿਆਦਾ ਖ਼ਤਰਨਾਕ ਹੋ ਗਿਆ ਹੈ। ਲੋਕ ਆਪਣੀ ਮੰਜ਼ਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਜਾਨ ਗਵਾ ਰਹੇ ਹਨ। ਇਹ ਅਸੀਂ ਨਹੀਂ ਸਗੋਂ ਇੱਕ ਰਿਪੋਰਟ ਦਾ ਕਹਿਣਾ ਹੈ। ਇਸ ਨੂੰ ਆਵਾਜਾਈ ਮੰਤਰਾਲੇ ਨੇ ਜਾਰੀ ਕੀਤਾ ਹੈ।
ਨਵੀਂ ਦਿੱਲੀ: ਹਾਲ ਹੀ ਦੇ ਸਮੇਂ ਭਾਰਤ ‘ਚ ਸੜਕ ‘ਤੇ ਪੈਦਲ ਚੱਲਣਾ ਜ਼ਿਆਦਾ ਖ਼ਤਰਨਾਕ ਹੋ ਗਿਆ ਹੈ। ਲੋਕ ਆਪਣੀ ਮੰਜ਼ਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਜਾਨ ਗਵਾ ਰਹੇ ਹਨ। ਇਹ ਅਸੀਂ ਨਹੀਂ ਸਗੋਂ ਇੱਕ ਰਿਪੋਰਟ ਦਾ ਕਹਿਣਾ ਹੈ। ਇਸ ਨੂੰ ਆਵਾਜਾਈ ਮੰਤਰਾਲੇ ਨੇ ਜਾਰੀ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸੜਕ ਹਾਦਸਿਆਂ ‘ਚ ਪੈਦਲ ਯਾਤਰੀਆਂ ਦੀ ਮੌਤ ਦਾ ਅੰਕੜਾ ਪਿਛਲ਼ੇ ਚਾਰ ਸਾਲ ‘ਚ 84% ਵਧ ਗਿਆ ਹੈ। ਰਿਪੋਰਟ ਮੁਤਾਬਕ ਹਰ ਦਿਨ ਦੇਸ਼ ‘ਚ ਔਸਤਨ 34 ਤੋਂ 62 ਮੌਤਾਂ ਹੋ ਰਹੀਆਂ ਹਨ।
ਜੇਕਰ ਗੱਲ ਕਰੀਏ 2014 ਦੇ ਸੜਕ ਹਾਦਸਿਆਂ ਦੀ ਤਾਂ ਇਨ੍ਹਾਂ ‘ਚ ਮਰਨ ਵਾਲੇ ਪੈਦਲ ਯਾਤਰੀਆਂ ਦੀ ਗਿਣਤੀ 12,330 ਸੀ, ਜੋ 2018 ‘ਚ ਵਧ ਕੇ 22,656 ਹੋ ਗਈ। ਸਾਲ 2015 ‘ਚ ਸੜਕ ਐਕਸੀਡੈਂਟ ‘ਚ ਮ੍ਰਿਤਕਾਂ ਦੀ ਗਿਣਤੀ 13,894 ਹੋ ਸੀ, ਜੋ 2016 ‘ਚ 15,746 ਤੇ 2017 ‘ਚ 20,457 ਪੈਦਲ ਯਾਤਰੀ ਮਾਰੇ ਗਏ ਤੇ 2018 ‘ਚ ਦੇਸ਼ ਭਰ ‘ਚ ਸੜਕ ਹਾਦਸਿਆਂ ‘ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 22,656 ਹੋ ਗਈ।
ਸੜਕ ਸੁਰੱਖਿਆ ਨਾਲ ਜੁੜੇ ਇਸ਼ਤਿਹਾਰਾਂ ਨੇ ਰਿਪੋਰਟ ਪ੍ਰਕਾਸ਼ਤ ਹੋਣ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ। ਮੰਤਰਾਲੇ ਦੀ 2018 ਦੀ ਰਿਪੋਰਟ ‘ਚ ਪੱਛਮੀ ਬੰਗਾਲ ਟੌਪ ‘ਤੇ ਹੈ ਜਿੱਥੇ 2618 ਪੈਦਲ ਯਾਤਰੀਆਂ ਨੇ ਸੜਕ ਹਾਦਸਿਆਂ ‘ਚ ਜਾਨ ਗਵਾਈ।
ਇਸ ਲਿਸਟ ‘ਚ ਦੂਜੇ ਨੰਬਰ ‘ਤੇ ਮਹਾਰਾਸ਼ਟਰ ਹੈ ਜਿੱਥੇ 2515 ਯਾਤਰੀਆਂ ਦੀ ਸੜਕ ਹਾਦਸੇ ‘ਚ ਮੌਤ ਹੋਈ, ਤੀਜੇ ਨੰਬਰ ‘ਤੇ ਆਂਧਰਾ ਪ੍ਰਦੇਸ਼ ਹੈ ਜਿੱਥੇ ਪੈਦਲ ਯਾਤਰੀਆਂ ਦੀ ਮੌਤ ਦਾ ਅੰਕੜਾ 1569 ਰਿਹਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement