ਪੜਚੋਲ ਕਰੋ
Advertisement
ਦੁਸ਼ਮਣ ਦੀ ਗੋਲੀ ਝੱਲਣ ਲਈ ਭਾਰਤੀ ਸੈਨਾ ਦੇ ਮੇਜਰ ਨੇ ਬਣਾਈ ਦੁਨੀਆ ਦੀ ਪਹਿਲੀ ਯੂਨੀਵਰਸਲ ਬੁਲੇਟ ਪਰੂਫ ਜੈਕਟ
ਅਨੂਪ ਮਿਸ਼ਰਾ ਭਾਰਤੀ ਫੌਜ ਦੇ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ ਵਿਚ ਕੰਮ ਕਰਦਾ ਹੈ। ਉਸਨੇ ਦੇਸੀ ਬੁਲੇਟ ਪਰੂਫ ਹੈਲਮਟ ਵੀ ਬਣਾਏ ਹਨ।
ਨਵੀਂ ਦਿੱਲੀ: ਅੱਤਵਾਦੀਆਂ ਖਿਲਾਫ ਮੁਹਿੰਮ ਵਿਚ ਭਾਰਤੀ ਫੌਜ ਦੀ ਸਭ ਤੋਂ ਵੱਡੀ ਚਿੰਤਾ ਸੈਨਿਕਾਂ ਦੀ ਸੁਰੱਖਿਆ ਹੈ। ਇਸ ਦੌਰਾਨ ਸੈਨਾ ਦੀ ਸੁਰੱਖਿਆ ਲਈ ਮੇਜਰ ਅਨੂਪ ਮਿਸ਼ਰਾ ਨੇ ਦੁਨੀਆ ਦੀ ਪਹਿਲੀ ਸਵਦੇਸ਼ੀ ਸੁੱਰਖਿਆਤਮਕ ਬੁਲੇਟ ਪਰੂਫ ਜੈਕੇਟ 'ਸ਼ਕਤੀ' ਤਿਆਰ ਕੀਤੀ ਹੈ। ਇਸ ਜੈਕਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਆਦਮੀ ਅਤੇ ਔਰਤ ਦੋਵੇ ਪਹਿਨ ਸਕਦੇ ਹਨ। ਇਸ ਤੋਂ ਇਲਾਵਾ ਇਹ ਜੈਕਟ ਦੁਨੀਆ ਦਾ ਸਭ ਤੋਂ ਲਚਕਦਾਰ ਬਾਡੀ ਕਵਚ ਹੈ। ਇਹ ਜੈਕਟ ਭਾਰਤੀ ਸੈਨਾ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੇਜਰ ਅਨੂਪ ਮਿਸ਼ਰਾ ਨੇ ਯੂਨੀਵਰਸਲ ਬੁਲੇਟ ਪਰੂਫ ਜੈਕੇਟ 'ਸ਼ਕਤੀ' ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਉਹ ਸਵਦੇਸ਼ੀ ਬੁਲੇਟ ਪਰੂਫ ਹੈਲਮੇਟ ਵੀ ਤਿਆਰ ਕਰ ਚੁੱਕੇ ਹਨ। ਉਸ ਦੀ ਬੁਲੇਟ-ਪਰੂਫ ਜੈਕਟ ਪਿਛਲੇ ਸਾਲ 7 ਫਰਵਰੀ ਨੂੰ ਡਿਫੈਂਸ ਐਕਸਪੋ 2020 ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ, ਜਿਸ ਨੇ ਬਹੁਤ ਸੁਰਖੀਆਂ ਬਟੋਰੀਆਂ ਸੀ। ਦੱਸ ਦਈਏ ਕਿ ਬੁਲੇਟ-ਪਰੂਫ ਹੈਲਮੇਟ 10 ਮੀਟਰ ਦੀ ਦੂਰੀ ਤੋਂ ਚਲਾਈ ਗਈ ਏਕੇ 47 ਦੀ ਗੋਲੀ ਨੂੰ ਰੋਕ ਸਕਦਾ ਹੈ ਅਤੇ ਸਿਪਾਹੀ ਦੀ ਜਾਨ ਬਚਾ ਸਕਦਾ ਹੈ। ਹੈਲਮੇਟ ਨੂੰ 'ਅਭੇਦ ਪ੍ਰੋਜੈਕਟ' ਤਹਿਤ ਬਣਾਇਆ ਗਿਆ ਸੀ।
ਮੇਜਰ ਮਿਸ਼ਰਾ ਨੇ ਫੁਲ ਬਾਡੀ ਦੇਸੀ ਬੁਲੇਟ ਪਰੂਫ ਜੈਕਟ ਵੀ ਬਣਾਏ ਹਨ। ਜੈਕਟ ਵਿਚ ਸਨਿੱਪਰ ਦੀਆਂ ਗੋਲੀਆਂ ਦਾ ਮੁਕਾਬਲਾ ਕਰਨ ਦੀ ਯੋਗਤਾ ਵੀ ਹੈ। ਜੈਕਟ ਦਾ ਨਾਂ 'ਸਰਵਵਤਰਾ' ਰੱਖਿਆ ਗਿਆ। ਇਸਦੇ ਲਈ ਮਿਸ਼ਰਾ ਦਾ ਉਸ ਸਮੇਂ ਦੇ ਚੀਫ ਆਫ਼ ਆਰਮੀ ਸਟਾਫ, ਜਨਰਲ ਬਿਪਿਨ ਰਾਵਤ ਨੇ ਉਤਸ਼ਾਹਤ ਕੀਤਾ ਅਤੇ ਉਸਨੇ ਮੇਜਰ ਮਿਸ਼ਰਾ ਨੂੰ ਆਰਮੀ ਡਿਜ਼ਾਈਨ ਬਿਊਰੋ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ। ਮਿਸ਼ਰਾ ਦੀ ਜੈਕਟ ਨਾਲ, ਸੈਨਿਕਾਂ ਨੂੰ ਸਰਹੱਦ ਪਾਰੋਂ ਦੀਆਂ ਭਿਆਨਕ ਗਤੀਵਿਧੀਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਭਾਰਤੀ ਫੌਜ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ: Tesla ਦੀ ਭਾਰਤ ਵਿਚ ਐਂਟਰੀ, ਜਾਣੋ ਕੰਪਨੀ ਬਾਰੇ 10 ਵੱਡੀਆਂ ਗੱਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement