Wrestlers Protest: 'ਇਹ ਸਾਰਾ ਮੁੱਦਾ ਹੱਲ ਹੋਵੇਗਾ ਤਾਂ ਹੀ ਅਸੀਂ ਏਸ਼ੀਅਨ ਗੇਮਜ਼ ਖੇਡਾਂਗੇ', ਪਹਿਲਵਾਨ ਸਾਕਸ਼ੀ ਮਲਿਕ ਦਾ ਵੱਡਾ ਬਿਆਨ
Wrestlers Protest: 'ਇਹ ਸਾਰਾ ਮੁੱਦਾ ਹੱਲ ਹੋਵੇਗਾ ਤਾਂ ਹੀ ਅਸੀਂ ਏਸ਼ੀਅਨ ਗੈਮਜ਼ ਖੇਡਾਂਗੇ', ਪਹਿਲਵਾਨ ਸਾਕਸ਼ੀ ਮਲਿਕ ਦਾ ਵੱਡਾ ਬਿਆਨ
Wrestlers Protest: ਹਰਿਆਣਾ ਦੇ ਸੋਨੀਪਤ 'ਚ ਸ਼ਨੀਵਾਰ ਨੂੰ ਪਹਿਲਵਾਨਾਂ ਦੇ ਸਮਰਥਨ 'ਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਆਈ ਖੇਡਾਂ ਉਦੋਂ ਹੀ ਖੇਡਾਂਗੇ ਜਦੋਂ ਇਹ ਸਾਰਾ ਮਾਮਲਾ ਹੱਲ ਹੋ ਜਾਵੇਗਾ। ਦੱਸਣਯੋਗ ਹੈ ਕਿ ਕੁਸ਼ਤੀ ਪਹਿਲਵਾਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਸਾਕਸ਼ੀ ਮਲਿਕ ਨੇ ਕਿਹਾ ਕਿ ਬ੍ਰਿਜ ਭੂਸ਼ਣ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਜੇ ਉਹ ਬਾਹਰ ਰਹਿੰਦਾ ਹੈ ਤਾਂ ਡਰ ਦਾ ਮਾਹੌਲ ਬਣ ਜਾਵੇਗਾ। ਪਹਿਲਾਂ ਗ੍ਰਿਫਤਾਰੀ, ਫਿਰ ਜਾਂਚ। ਸਾਨੂੰ ਸਮਰਥਨ ਮਿਲ ਰਿਹਾ ਹੈ। ਅਸੀਂ ਸੱਚ ਦੀ ਲੜਾਈ ਲੜ ਰਹੇ ਹਾਂ। ਕੁਝ ਫਰਜ਼ੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ।
ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਜੋ ਗੱਲਬਾਤ ਹੋਵੇਗੀ, ਉਸ ਨੂੰ ਅਸੀਂ ਆਪਣੇ ਤੱਕ ਹੀ ਸੀਮਤ ਰੱਖਾਂਗੇ। ਅਸੀਂ ਇਸ ਗੱਲਬਾਤ ਨੂੰ ਉਨ੍ਹਾਂ ਲੋਕਾਂ ਦੇ ਸਾਹਮਣੇ ਰੱਖਾਂਗੇ ਜੋ ਸਾਡੀ ਹਮਾਇਤ ਵਿੱਚ ਖੜ੍ਹੇ ਹਨ, ਭਾਵੇਂ ਉਹ ਕੋਈ ਵੀ ਸੰਸਥਾ ਹੋਵੇ ਜਾਂ ਖਾਪ ਪੰਚਾਇਤ। ਖਿਡਾਰੀ ਖਾਪ ਪੰਚਾਇਤਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕਰਨਗੇ।
ਸਰਕਾਰ ਨੂੰ 15 ਜੂਨ ਤੱਕ ਦਾ ਅਲਟੀਮੇਟਮ
ਪਹਿਲਵਾਨਾਂ ਦੇ ਸਮਰਥਨ ਵਿੱਚ ਸ਼ਨੀਵਾਰ (10 ਜੂਨ) ਨੂੰ ਸੋਨੀਪਤ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਮਹਾਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਨੇ 15 ਜੂਨ ਤੱਕ ਕੋਈ ਫੈਸਲਾ ਨਾ ਲਿਆ ਤਾਂ ਅਗਲੇਰੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਸਾਕਸ਼ੀ ਮਲਿਕ ਨੇ ਕਿਹਾ, ''ਜੇ ਬ੍ਰਿਜ ਭੂਸ਼ਣ ਸਿੰਘ ਬਾਹਰ ਰਹਿੰਦੇ ਹੈ ਤਾਂ ਡਰ ਦਾ ਮਾਹੌਲ ਬਣ ਜਾਵੇਗਾ। ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਅਸੀਂ ਸੱਚ ਦੀ ਲੜਾਈ ਲੜ ਰਹੇ ਹਾਂ। ਦੂਜੇ ਪਾਸੇ ਮਹਾਪੰਚਾਇਤ 'ਚ ਬਜਰੰਗ ਪੁਨੀਆ ਨੇ ਕਿਹਾ ਕਿ ਇਹ ਭੈਣਾਂ-ਧੀਆਂ ਦੀ ਇੱਜ਼ਤ ਦਾ ਮਾਮਲਾ ਹੈ। ਇਸ ਅੰਦੋਲਨ ਵਿੱਚ ਅਸੀਂ ਦਿਲੋਂ ਸ਼ਾਮਲ ਹੋਏ ਹਾਂ ਕੋਈ ਰਾਜਨੀਤੀ ਨਹੀਂ ਕਰ ਰਿਹਾ। ਪੂਨੀਆ ਨੇ ਕਿਹਾ ਕਿ ਇਸ ਮੁੱਦੇ 'ਤੇ ਗੱਲ ਹੋਣੀ ਚਾਹੀਦੀ ਹੈ। ਜੇ 15 ਜੂਨ ਤੱਕ ਕੋਈ ਹੱਲ ਨਿਕਲਦਾ ਹੈ ਤਾਂ ਉਹ ਮੁੜ ਜੰਤਰ-ਮੰਤਰ 'ਤੇ ਧਰਨਾ ਦੇਣਗੇ। ਅਸੀਂ 16 ਅਤੇ 17 ਜੂਨ ਨੂੰ ਆਪਣੇ ਅਗਲੇ ਕਦਮ ਦਾ ਐਲਾਨ ਕਰਾਂਗੇ।