Wrestlers Protests: 'ਭਾਜਪਾ ਆਗੂਆਂ ਨੇ ਦਿੱਤੀ ਸੀ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ', ਨਾਬਾਲਗ ਦੇ ਬਿਆਨ ਬਦਲਣ ‘ਤੇ ਪਹਿਲਵਾਨ ਸਾਕਸ਼ੀ ਮਲਿਕ ਨੇ ਕੀਤਾ ਵੱਡਾ ਖੁਲਾਸਾ
Wrestlers Protests: ਪਹਿਲਵਾਨ ਸਾਕਸ਼ੀ ਮਲਿਕ ਨੇ ਦੱਸਿਆ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਖਿਡਾਰੀ ਇੰਨੇ ਦਿਨ ਚੁੱਪ ਕਿਉਂ ਰਹੇ?
Wrestlers Protests: ਦਿੱਲੀ ਪੁਲਿਸ ਨੇ ਵੀਰਵਾਰ (15 ਜੂਨ) ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਪੁਲਿਸ ਨੇ ਅਦਾਲਤ ਨੂੰ ਸਿੰਘ 'ਤੇ ਲਗਾਏ ਗਏ ਪੋਕਸੋ ਐਕਟ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ।
ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਆਪਣਾ ਅੰਦੋਲਨ ਮੁਲਤਵੀ ਕੀਤਾ ਹੋਇਆ ਹੈ, ਪਰ ਚਾਰਜਸ਼ੀਟ ਤੋਂ ਬਾਅਦ ਖਿਡਾਰੀਆਂ ਦਾ ਅਗਲਾ ਕਦਮ ਕੀ ਹੋਵੇਗਾ, ਇਸ ਬਾਰੇ ਉਨ੍ਹਾਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਅਤੇ ਉਨ੍ਹਾਂ ਦੇ ਪਤੀ ਸੱਤਿਆਵਰਤ ਕਾਦਿਆਨ ਨੇ ਸ਼ਨੀਵਾਰ (17 ਜੂਨ) ਨੂੰ ਅੰਦੋਲਨ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ।
ਬਬੀਤਾ ਫੋਗਾਟ ਨੂੰ ਲੈ ਕੇ ਕੀ ਕਿਹਾ?
ਸੱਤਿਆਵਰਤ ਕਾਦਿਆਨ ਅਤੇ ਸਾਕਸ਼ੀ ਮਲਿਕ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸਾਡੇ ਅੰਦੋਲਨ ਨੂੰ ਲੈ ਕੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਨੇਤਾ ਦੀਪੇਂਦਰ ਹੁੱਡਾ ਨੇ ਅੰਦੋਲਨ ਭੜਕਾਇਆ ਹੈ, ਪਰ ਅਸੀਂ ਸਭ ਤੋਂ ਪਹਿਲਾਂ ਜਨਵਰੀ 'ਚ ਜੰਤਰ-ਮੰਤਰ 'ਤੇ ਧਰਨਾ ਸ਼ੁਰੂ ਕੀਤਾ ਸੀ। ਬੀਜੇਪੀ ਆਗੂ ਤੀਰਥ ਰਾਣਾ ਅਤੇ ਬਬੀਤਾ ਫੋਗਾਟ ਨੇ ਜੰਤਰ-ਮੰਤਰ ਥਾਣੇ ਵਿੱਚ ਇਸ ਪ੍ਰਦਰਸ਼ਨ ਦੀ ਇਜਾਜ਼ਤ ਲਈ ਸੀ।
The Truth.#WrestlersProtest pic.twitter.com/eWHRpOSwD9
— Sakshee Malikkh (@SakshiMalik) June 17, 2023
ਇਹ ਵੀ ਪੜ੍ਹੋ: 'PM ਮੋਦੀ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ, ਫਿਰ ਤੋਂ ਬਣਨਗੇ ਪ੍ਰਧਾਨ ਮੰਤਰੀ' ਬ੍ਰਿਟਿਸ਼ ਅਖਬਾਰ ਦ ਇਕਨੋਮੋਸਿਟ ਨੇ ਕਿਉਂ ਕੀਤਾ ਇਹ ਦਾਅਵਾ
ਪਹਿਲਵਾਨ ਇੰਨੇ ਦਿਨ ਤੱਕ ਚੁੱਪ ਕਿਉਂ ਰਹੇ?
ਕਾਦਿਆਨ ਨੇ ਕਿਹਾ ਕਿ ਸਾਡੀ ਲੜਾਈ ਸਰਕਾਰ ਨਾਲ ਨਹੀਂ ਹੈ, ਉੱਥੇ ਹੀ ਸਾਕਸ਼ੀ ਮਲਿਕ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਅਸੀਂ ਇੰਨੇ ਦਿਨ ਚੁੱਪ ਕਿਉਂ ਰਹੇ। ਇਸ ਦਾ ਕਾਰਨ ਇਹ ਸੀ ਕਿ ਸਾਡੇ ਵਿਚ ਏਕਤਾ ਨਹੀਂ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨਾਬਾਲਗ ਨੇ ਬਿਆਨ ਇਸ ਕਰਕੇ ਬਦਲਿਆ ਕਿਉਂਕਿ ਉਸ ਦੇ ਪਰਿਵਾਰ ਨੂੰ ਡਰਾਇਆ ਗਿਆ ਸੀ। ਭਾਰਤ ਦੇ ਟਾਪ ਦੇ ਪਹਿਲਵਾਨਾਂ ਨੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ, ਪਰ ਉਸ ਤੋਂ ਬਾਅਦ ਵੀ ਕੀ ਹੋਇਆ ਤੁਸੀਂ ਦੇਖ ਹੀ ਲਿਆ।
ਕਾਦਿਆਨ ਨੇ ਅੱਗੇ ਦੱਸਿਆ ਕਿ ਅਸੀਂ ਮਹਿਲਾ ਮਹਾਪੰਚਾਇਤ ਨਹੀਂ ਬੁਲਾਈ ਸੀ, ਖਾਪ ਪੰਚਾਇਤ ਨੇ ਬੁਲਾਈ ਸੀ। ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਨਵੀਂ ਸੰਸਦ ਦਾ ਉਦਘਾਟਨ ਵੀ 28 ਮਈ ਨੂੰ ਹੋ ਰਿਹਾ ਹੈ। ਸਾਨੂੰ ਜੰਤਰ-ਮੰਤਰ ਤੋਂ ਜ਼ਬਰਦਸਤੀ ਹਟਾ ਦਿੱਤਾ ਗਿਆ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ, ਚੰਦਰਸ਼ੇਖਰ ਆਜ਼ਾਦ ਅਤੇ ਸਾਬਕਾ ਰਾਜਪਾਲ ਸੱਤਿਆਪਾਲ ਸਮੇਤ ਕਈ ਜਥੇਬੰਦੀਆਂ ਦਾ ਧੰਨਵਾਦ ਕੀਤਾ।
ਚਾਰਜਸ਼ੀਟ ਵਿੱਚ ਕੀ-ਕੀ ਹੈ?
ਸਮਾਚਾਰ ਏਜੰਸੀ ਪੀਟੀਆਈ ਨੇ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਜਿਨਸੀ ਸ਼ੋਸ਼ਣ ਅਤੇ ਪਿੱਛਾ ਕਰਨ ਦੇ ਮਾਮਲੇ ਵਿੱਚ ਬੀਜੇਪੀ ਸੰਸਦ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਦਾਇਰ ਲਗਭਗ 1,500 ਪੰਨਿਆਂ ਦੀ ਚਾਰਜਸ਼ੀਟ ਵਿੱਚ ਸਾਰੀਆਂ ਛੇ ਮਹਿਲਾ ਪਹਿਲਵਾਨਾਂ ਦੇ ਵਿਸਤ੍ਰਿਤ ਬਿਆਨ ਸਬੂਤਾਂ ਦੇ ਨਾਲ ਹਨ।
ਇੱਕ ਪੁਲਿਸ ਸੂਤਰ ਨੇ ਕਿਹਾ, “ਇਸ ਮਾਮਲੇ ਵਿੱਚ ਸਾਰੀਆਂ ਛੇ ਮਹਿਲਾ ਸ਼ਿਕਾਇਤਕਰਤਾਵਾਂ ਨੇ ਆਪਣੇ ਵਿਸਤ੍ਰਿਤ ਬਿਆਨ ਦਰਜ ਕਰ ਲਏ ਹਨ ਅਤੇ ਅਸੀਂ ਕਾਲ ਡਿਟੇਲ ਰਿਕਾਰਡ (ਪਿਛਲੇ ਸਾਲ ਤੋਂ ਉਪਲਬਧ), ਤਸਵੀਰਾਂ ਅਤੇ ਵੀਡੀਓਜ਼ ਅਤੇ ਚਾਰਜਸ਼ੀਟ ਦੇ ਰੂਪ ਵਿੱਚ ਸਹਾਇਕ ਸਬੂਤ ਇਕੱਠੇ ਕੀਤੇ ਹਨ।
ਇਹ ਵੀ ਪੜ੍ਹੋ: Brij Bhushan Sharan Singh Rally Clash: ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਾਫਲੇ 'ਤੇ ਪਥਰਾਅ, ਹੰਗਾਮੇ ਦੌਰਾਨ ਵਾਲ-ਵਾਲ ਬਚੇ ਭਾਜਪਾ ਸਾਂਸਦ