ਕੀ ਪਾਊਡਰ ਨਾਲ ਫੈਲ ਰਿਹਾ ਕੈਂਸਰ? ਜੌਨਸਨ ਐਂਡ ਜੌਨਸਨ ਨੂੰ ਦੇਣਾ ਪਵੇਗਾ 14,500 ਕਰੋੜ ਰੁਪਏ ਮੁਆਵਜ਼ਾ
ਜੌਨਸਨ ਐਂਡ ਜੌਨਸਨ ਕੰਪਨੀ ਦੇ ਬੇਬੀ ਪਾਊਡਰ ਤੇ ਟੈਲਕਮ ਪਾਊਡਰ ਉੱਪਰ ਸਵਾਲ ਖੜ੍ਹੇ ਹੋ ਗਏ ਹਨ। ਪਾਊਡਰ ਨਾਲ ਕੈਂਸਰ ਫੈਲ ਰਿਹਾ ਹੈ। ਪਾਊਡਰ ਨਾਲ ਔਰਤਾਂ ਨੂੰ ਹੋਏ ਕੈਂਸਰ ਲਈ ਕੰਪਨੀ ਨੂੰ 14,500 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਹੀ ਹੋਵੇਗਾ। ਅਮਰੀਕਾ ਦੀ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਦੇ ਹੁਕਮ ਉੱਤੇ ਮੁੜ ਸੁਣਵਾਈ ਕਰਨ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ। ਕੰਪਨੀ ਨੇ ਹਰਜਾਨਾ ਦੇਣ ਦੇ ਹੁਕਮ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ।
ਵਾਸ਼ਿੰਗਟਨ ਡੀਸੀ: ਜੌਨਸਨ ਐਂਡ ਜੌਨਸਨ ਕੰਪਨੀ ਦੇ ਬੇਬੀ ਪਾਊਡਰ ਤੇ ਟੈਲਕਮ ਪਾਊਡਰ ਉੱਪਰ ਸਵਾਲ ਖੜ੍ਹੇ ਹੋ ਗਏ ਹਨ। ਪਾਊਡਰ ਨਾਲ ਕੈਂਸਰ ਫੈਲ ਰਿਹਾ ਹੈ। ਪਾਊਡਰ ਨਾਲ ਔਰਤਾਂ ਨੂੰ ਹੋਏ ਕੈਂਸਰ ਲਈ ਕੰਪਨੀ ਨੂੰ 14,500 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਹੀ ਹੋਵੇਗਾ। ਅਮਰੀਕਾ ਦੀ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਦੇ ਹੁਕਮ ਉੱਤੇ ਮੁੜ ਸੁਣਵਾਈ ਕਰਨ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ। ਕੰਪਨੀ ਨੇ ਹਰਜਾਨਾ ਦੇਣ ਦੇ ਹੁਕਮ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ।
ਇਹ ਹਰਜਾਨਾ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਣਾ ਹੈ, ਜਿਨ੍ਹਾਂ ਨੇ ਜੌਨਸਨ ਐਂਡ ਜੌਨਸਨ ਦੇ ਪਾਊਡਰ ਤੇ ਉਸ ਨਾਲ ਸਬੰਧਤ ਹੋਰ ਉਤਪਾਦ ਵਰਤੇ ਸਨ ਤੇ ਬਾਅਦ ’ਚ ਉਨ੍ਹਾਂ ਨੂੰ ਕੈਂਸਰ ਹੋ ਗਿਆ ਸੀ। ਕੰਪਨੀ ਦਾ ਕਹਿਣਾ ਸੀ ਕਿ ਮਿਸੂਰੀ ਦੀ ਹੇਠਲੀ ਅਦਾਲਤ ’ਚ ਸੁਣਵਾਈ ਦੌਰਾਨ ਉਸ ਨੂੰ ਆਪਣਾ ਪੱਖ ਠੀਕ ਤਰੀਕੇ ਰੱਖਣ ਦਾ ਮੌਕਾ ਨਹੀਂ ਮਿਲਿਆ ਸੀ।
ਹੇਠਲੀ ਅਦਾਲਤ ਨੇ ਪਹਿਲਾਂ 400 ਕਰੋੜ ਡਾਲਰ ਦਾ ਹਰਜਾਨਾ ਤੈਅ ਕੀਤਾ ਸੀ। ਭਾਵੇਂ ਹਾਈ ਕੋਰਟ ’ਚ ਅਪੀਲ ਤੋਂ ਬਾਅਦ ਉਸ ਨੂੰ ਅੱਧਾ ਕਰ ਦਿੱਤਾ ਗਿਆ ਸੀ। ਜੌਨਸਨ ਐਂਡ ਜੌਨਸਨ ਦੇ ਪਾਊਡਰ ਵਿੱਚ ਮਿਲਾ ਕੇ ਇਸਤੇਮਾਲ ਕਰਨ ਵਾਲੀਆਂ ਔਰਤਾਂ ਤੇ ਬੱਚਿਆਂ ਲਈ ਘਾਤਕ ਮੰਨਿਆ ਜਾਂਦਾ ਹੈ। ਮੁਕੱਦਮੇ ਅਨੁਸਾਰ ਔਰਤਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਮੌਜੂਦਾ ਮਾਮਲਿਆਂ ਵਿੱਚ 22 ਔਰਤਾਂ ਨੇ ਮੁਕੱਦਮਾ ਕੀਤਾ ਸੀ।
ਇਸ ਮੁਕੱਦਮੇ ’ਚ ਪੀੜਤ ਔਰਤਾਂ ਦੇ ਵਕੀਲ ਮਾਰਕ ਲੇਨੀਅਰ ਨੇ ਸੁਪਰੀਮ ਕੋਰਟ ਦੇ ਰੁਖ਼ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਸੰਦੇਸ਼ ਦਿੰਦਾ ਹੈ ਕਿ ਤੁਸੀਂ ਭਾਵੇਂ ਜਿੰਨੇ ਮਰੀਜ਼ ਅਮੀਰ ਹੋਵੋ ਜਾਂ ਸ਼ਕਤੀਸ਼ਾਲੀ ਹੋਵੋਂ, ਜੇ ਲੋਕਾਂ ਨੂੰ ਨੁਕਸਾਨ ਪਹੁੰਚਾਓਗੇ, ਤਾਂ ਕਾਨੂੰਨ ਸਾਹਵੇਂ ਸਾਰਿਆਂ ਨੂੰ ਸਮਾਨ ਮੰਨਣ ਵਾਲੀ ਦੇਸ਼ ਦੀ ਵਿਵਸਥਾ ਤੁਹਾਨੂੰ ਜ਼ਰੂਰ ਦੋਸ਼ੀ ਠਹਿਰਾਏਗੀ।
ਜੌਨਸਨ ਐਂਡ ਜੌਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਪਾਊਡਰ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਸ ਕੰਪਨੀ ਨੂੰ ਹੁਣ ਸਮੁੱਚੇ ਅਮਰੀਕਾ ’ਚ ਅਜਿਹੇ ਹੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਉਤਪਾਦਾਂ ਨਾਲ ਬੱਚੇਦਾਨੀ ਦਾ ਕੈਂਸਰ ਹੋਣ ਦਾ ਦਾਅਵਾ ਕਰਨ ਵਾਲੀਆਂ ਔਰਤਾਂ ਨੇ 9,000 ਤੋਂ ਵੱਧ ਮੁਕੱਦਮੇ ਦਰਜ ਕਰਵਾਏ ਹਨ। ਅਜਿਹੇ ਹੀ ਇੱਕ ਮਾਮਲੇ ’ਚ ਪਿਛਲੇ ਸਾਲ ਵਰਜੀਨੀਆ ’ਚ ਵੀ ਕੰਪਨੀ ਨੂੰ ਲਗਭਗ 73 ਕਰੋੜ ਰੁਪਏ ਦਾ ਹਰਜਾਨਾ ਦੇਣਾ ਪਿਆ ਸੀ।