ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜੈਕ ਮਾ ਚੀਨ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਨਹੀਂ ਰਹੇ ਨੰਬਰ 1 'ਤੇ, 'ਲੋਨ ਵੁਲਫ' ਨੇ ਦਿੱਤੀ ਮਾਤ
ਚੀਨ ਦੇ ਅਰਬਪਤੀ ਅਤੇ ਅਲੀ ਬਾਬਾ ਕੰਪਨੀ ਦੇ ਮਾਲਕ ਤੋਂ ਹੁਣ ਅਮੀਰੀ ਦਾ ਤਾਜ ਨਹੀਂ ਰਿਹਾ। ਪਾਣੀ ਦੀਆਂ ਬੋਤਲਾਂ ਅਤੇ ਵੈਕਸੀਨ ਟਾਈਕੂਨ ਚੀਨ 'ਚ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਅਨੁਸਾਰ ਜ਼ੋਂਗ ਸ਼ੂਨਸਾਨ ਦੀ ਕੁਲ ਦੌਲਤ 58.7 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ।
![ਜੈਕ ਮਾ ਚੀਨ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਨਹੀਂ ਰਹੇ ਨੰਬਰ 1 'ਤੇ, 'ਲੋਨ ਵੁਲਫ' ਨੇ ਦਿੱਤੀ ਮਾਤ Jack Ma loses No. 1 place in list of China's richest people, Lone Wolf wins ਜੈਕ ਮਾ ਚੀਨ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਨਹੀਂ ਰਹੇ ਨੰਬਰ 1 'ਤੇ, 'ਲੋਨ ਵੁਲਫ' ਨੇ ਦਿੱਤੀ ਮਾਤ](https://static.abplive.com/wp-content/uploads/sites/5/2016/10/19145427/jack-ma.-alibaba.jpg?impolicy=abp_cdn&imwidth=1200&height=675)
ਚੀਨ ਦੇ ਅਰਬਪਤੀ ਅਤੇ ਅਲੀ ਬਾਬਾ ਕੰਪਨੀ ਦੇ ਮਾਲਕ ਤੋਂ ਹੁਣ ਅਮੀਰੀ ਦਾ ਤਾਜ ਨਹੀਂ ਰਿਹਾ। ਪਾਣੀ ਦੀਆਂ ਬੋਤਲਾਂ ਅਤੇ ਵੈਕਸੀਨ ਟਾਈਕੂਨ ਚੀਨ 'ਚ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਅਨੁਸਾਰ ਜ਼ੋਂਗ ਸ਼ੂਨਸਾਨ ਦੀ ਕੁਲ ਦੌਲਤ 58.7 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ।
ਜੋਂਗ ਸ਼ੂਨਸਾਨ ਇੰਡੈਕਸ 'ਚ ਅਲੀ ਬਾਬਾ ਦੇ ਸੰਸਥਾਪਕ ਜੈਕ ਮਾ ਨਾਲੋਂ 2 ਅਰਬ ਡਾਲਰ ਅੱਗੇ ਹਨ। ਚੀਨੀ ਸਟਾਕ ਮਾਰਕੀਟ 'ਚ ਕੰਪਨੀ ਨੂੰ ਰਜਿਸਟਰ ਕਰਨ ਅਤੇ ਵੈਕਸੀਨ ਬਣਾਉਣ ਵਾਲੀ ਕੰਪਨੀ 'ਚ ਵਧੇਰੇ ਮਾਲਕੀਅਤ ਹੋਣ ਕਾਰਨ ਉਨ੍ਹਾਂ ਦੀ ਦੌਲਤ ਵਧੀ ਹੈ। ਦੌਲਤ ਵਿੱਚ ਬੇਮਿਸਾਲ ਵਾਧਾ ਹੋਣ ਤੋਂ ਬਾਅਦ ਉਸ ਨੇ ਮੁਕੇਸ਼ ਅੰਬਾਨੀ ਤੋਂ ਬਾਅਦ ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਜਿੱਤਿਆ ਹੈ।
ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ 'ਚ ਉਹ 17 ਵੇਂ ਨੰਬਰ 'ਤੇ ਹੈ। ਜੋਂਗ ਸ਼ੂਨਸਾਨ ਨੂੰ ਅਕਸਰ 'ਲੋਨ ਵੁਲਫ' ਵੀ ਕਿਹਾ ਜਾਂਦਾ ਹੈ। ਹਾਂਗ ਕਾਂਗ 'ਚ ਪ੍ਰਚੂਨ ਵੇਚਣ ਵਾਲਿਆਂ 'ਚ ਉਸ ਦੀ ਡੱਬਾਬੰਦ ਪਾਣੀ ਵੇਚਣ ਵਾਲੀ ਕੰਪਨੀ ਬਹੁਤ ਮਸ਼ਹੂਰ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਚੀਨ ਦਾ ਅਰਬਪਤੀ ਟੈਕਨਾਲੋਜੀ ਦੇ ਖੇਤਰ ਨਾਲ ਸਬੰਧਤ ਹੈ ਪਰ 'ਲੋਨ ਵੁਲਫ' ਦੇ ਨਾਮ ਨਾਲ ਮਸ਼ਹੂਰ ਜੋਂਗ ਸ਼ੂਨਸਾਨ ਇਸ ਮਾਮਲੇ 'ਚ ਪੂਰੀ ਤਰ੍ਹਾਂ ਵੱਖਰੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)