ਪੜਚੋਲ ਕਰੋ
Advertisement
ਨਵਾਂ ਸਾਲ ਚੜ੍ਹਦਿਆਂ ਹੀ ਬਦਲ ਜਾਣਗੇ ਨਿਯਮ, ਜਾਣੋ ਕਿੰਨਾ ਨਫਾ ਤੇ ਕਿੰਨਾ ਨੁਕਸਾਨ
ਇੱਕ ਜਨਵਰੀ 2020 ਤੋਂ ਤਬਦੀਲੀ ਦਾ ਦੌਰ ਸ਼ੁਰੂ ਹੋਵੇਗਾ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲੋਕਾਂ ਦੀ ਜੇਬ ‘ਤੇ ਵੀ ਇਸ ਦਾ ਅਸਰ ਪਵੇਗਾ। ਇਸ ‘ਚ ਪੀਐਫ, ਬੀਮਾ, ਗਹਿਣੇ, ਆਨਲਾਈਨ ਟ੍ਰਾਂਜੈਕਸ਼ਨ ਦੇ ਨਿਯਮ ਵੀ ਸ਼ਾਮਲ ਹਨ। ਆਓ ਅਜਿਹੇ 10 ਨਿਯਮਾਂ ਬਾਰੇ ਤੁਹਾਨੂੰ ਦੱਸਦੇ ਹਾਂ।
ਨਵੀਂ ਦਿੱਲੀ: ਇੱਕ ਜਨਵਰੀ 2020 ਤੋਂ ਤਬਦੀਲੀ ਦਾ ਦੌਰ ਸ਼ੁਰੂ ਹੋਵੇਗਾ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲੋਕਾਂ ਦੀ ਜੇਬ ‘ਤੇ ਵੀ ਇਸ ਦਾ ਅਸਰ ਪਵੇਗਾ। ਇਸ ‘ਚ ਪੀਐਫ, ਬੀਮਾ, ਗਹਿਣੇ, ਆਨਲਾਈਨ ਟ੍ਰਾਂਜੈਕਸ਼ਨ ਦੇ ਨਿਯਮ ਵੀ ਸ਼ਾਮਲ ਹਨ। ਆਓ ਅਜਿਹੇ 10 ਨਿਯਮਾਂ ਬਾਰੇ ਤੁਹਾਨੂੰ ਦੱਸਦੇ ਹਾਂ।
1. ਪੀਐਫ: ਉਹ ਕੰਪਨੀਆਂ ਜੋ ਪੀਐਫ ਦੇ ਦਾਇਰੇ ‘ਚ ਆਉਂਦੀਆਂ ਹਨ, ਉੱਥੇ ਦੇ ਕਰਮਚਾਰੀ ਖੁਦ ਆਪਣਾ ਪੀਐਫ ਲਈ ਹਿੱਸਾ ਤੈਅ ਕਰ ਸਕਣਗੇ।
2. ਕਰਜ਼: ਰੈਪੋ ਰੇਟ ਨਾਲ ਜੁੜੇ ਕਰਜ਼ 0.25% ਸਸਤੇ: ਐਸਬੀਆਈ ਨੇ ਰੈਪੋ ਰੇਟ ਨਾਲ ਜੁੜੇ ਵਿਆਜ਼ 0.25% ਘੱਟ ਕੀਤਾ ਹੈ। ਨਵੀਆਂ ਦਰਾਂ ਦਾ ਫਾਇਦਾ ਪੁਰਾਣੇ ਗਾਹਕਾਂ ਨੂੰ ਵੀ ਮਿਲੇਗਾ।
3. ਐਨਈਐਫਟੀ: ਨਵੇਂ ਸਾਲ ਤੋਂ ਬੈਂਕਾਂ ‘ਚ ਐਨਈਐਫਟੀ ਰਾਹੀਂ ਲੈਣ-ਦੇਣ ‘ਤੇ ਲੱਗਣ ਵਾਲਾ ਚਾਰਜ ਖ਼ਤਮ ਹੋ ਰਿਹਾ ਹੈ। ਹੁਣ ਹਫਤੇ ‘ਚ ਸੱਤੇ ਦਿਨ, 24 ਘੰਟੇ ਐਨਈਐਫਟੀ ਕੀਤਾ ਜਾ ਸਕੇਗਾ।
4. ਸੋਨੇ ਚਾਂਦੀ ਦੇ ਗਹਿਣਿਆਂ ‘ਤੇ ਹੋਲਮਾਰਕਿੰਗ ਜ਼ਰੂਰੀ ਹੋਵੇਗੀ। ਜਦਕਿ ਪੇਂਡੂ ਖੇਤਰਾਂ ‘ਚ ਇੱਕ ਸਾਲ ਤਕ ਦੀ ਛੂਟ ਰਹੇਗੀ। ਇਸ ਕਰਕੇ ਹੁਣ ਕੀਮਤਾਂ ਵੀ ਵਧ ਸਕਦੀਆਂ ਹਨ।
5. ਰੁਪੇ-ਯੂਪੀਆਈ: ਹੁਣ ਚਾਰਜ ਨਹੀਂ ਲੱਗੇਗਾ। 50 ਕਰੋੜ ਰੁਪਏ ਤੋਂ ਜ਼ਿਆਦਾ ਟਰਨਓਵਰ ਵਾਲੀ ਕੰਪਨੀਆਂ ਨੂੰ ਬਗੈਰ ਐਮਡੀਆਰ ਚਾਰਜ ਦੇ ਰੁਪੇ ਕਾਰਡ, ਯੂਪੀਆਈ ਕਿਊਆਰ ਕੋਡ ਰਾਹੀਂ ਭੁਗਤਾਨ ਦੀ ਸੁਵਿਧਾ ਦੇਣੀ ਹੋਵੇਗੀ।
6. ਪੈਨ-ਆਧਾਰ ਲਿੰਕ ਲਈ ਤਿੰਨ ਮਹੀਨੇ ਮਿਲੇ: ਪਹਿਲਾਂ ਪੈਨ ਕਾਰਡ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਤਾਰੀਖ ਇੱਕ ਜਨਵਰੀ ਸੀ ਜੋ ਹੁਣ ਮਾਰਚ 2020 ਹੋ ਗਈ ਹੈ।
7. ਬੀਮਾ ਪਾਲਿਸੀ: ਆਈਆਰਡੀਏ ਨੇ ਚੇਂਜ ਲਿੰਕਡ ਤੇ ਨੌਨ ਲਿੰਕਡ ਜੀਵਨ ਬੀਮਾ ਪਾਲਿਸੀ ‘ਚ ਬਦਲਾਅ ਦਾ ਐਲਾਨ ਕੀਤਾ ਹੈ। ਇਸ ‘ਚ ਪ੍ਰੀਮੀਅਮ ਮਹਿੰਗਾ ਹੋਵੇਗਾ। ਉਧਰ ਐਲਆਈਸੀ ਨੇ ਕ੍ਰੈਡਿਟ ਕਾਰਡ ਨਾਲ ਭੁਗਤਾਨ ‘ਤੇ ਲੱਗਣ ਵਾਲੇ ਚਾਰਜ ਨੂੰ ਵੀ ਖ਼ਤਮ ਕਰ ਦਿੱਤਾ ਹੈ।
8. ਡੈਬਿਟ ਕਾਰਡ: ਚਿੱਪ ਵਾਲੇ ਕਾਰਡ ਹੀ ਚੱਲਣਗੇ। 31 ਦਸੰਬਰ ਤਕ ਪੁਰਾਣੇ ਕਾਰਡ ਨੂੰ ਇਲੈਕਟ੍ਰੋਨਿਕ ਚਿੱਪ ਕਾਰਡ ਨਾਲ ਬਦਲਾਉਣਾ ਜ਼ਰੂਰੀ ਹੈ। ਨਵੇਂ ਸਾਲ ‘ਚ ਪੁਰਾਣੇ ਡੈਬਿਟ ਕਾਰਡ ‘ਚ ਕੈਸ਼ ਨਹੀਂ ਨਿਕਲੇਗਾ।
9. ਏਟੀਐਮ: ਕੈਸ਼ ਕਢਵਾਉਣ ਲਈ ਓਟੀਪੀ: ਐਸਬੀਆਈ ਨੇ ਏਟੀਐਮ ਵਿੱਚੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਕੈਸ਼ ਕਢਵਾਉਣ ਦੇ ਨਿਯਮ ਬਦਲ ਦਿੱਤੇ ਹਨ। ਰਾਤ 8 ਵਜੇ ਤੋਂ ਸਵੇਰੇ 8 ਵਜੇ ਤਕ ਕੈਸ਼ ਕਢਵਾਉਣ ਲਈ ਓਟੀਪੀ ਜ਼ਰੂਰੀ ਹੋਵੇਗਾ।
10. ਫਾਸਟੈਗ: ਹੁਣ ਜ਼ਰੂਰੀ, ਨਹੀਂ ਤਾਂ ਦੁੱਗਣਾ ਟੋਲ। 15 ਜਨਵਰੀ ਤੋਂ ਬਾਅਦ ਐਨਐਚ ਤੋਂ ਲੱਗਣ ਵਾਲੀਆਂ ਸਾਰੀਆਂ ਗੱਡੀਆਂ ‘ਤੇ ਫਾਸਟੈਗ ਜ਼ਰੂਰੀ ਹੈ। ਨਹੀਂ ਤਾਂ ਤੁਹਾਡੇ ਤੋਂ ਦੁਗਣਾ ਟੋਲ ਵਸੂਲ ਕੀਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਪੰਜਾਬ
Advertisement