ਪੜਚੋਲ ਕਰੋ
Advertisement
ਕੋਵਿਡ -19: ਸੰਕਰਮਿਤ ਲੋਕਾਂ ਦੀ ਗਿਣਤੀ ਹੋਈ 1585, 35 ਦੀ ਮੌਤਾਂ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਕੇਸਾਂ ‘ਚ ਹੋਇਆ ਤੇਜ਼ੀ ਨਾਲ ਵਾਧਾ
ਸਿਹਤ ਮੰਤਰਾਲੇ ਮੁਤਾਬਕ ਕੋਰੋਨਾਵਾਇਰਸ ਨਾਲ ਸੰਕਰਮਿਤ 35 ਮਰੀਜ਼ਾਂ ਦੀ ਦੇਸ਼ ਭਰ ਵਿੱਚ ਮੌਤ ਹੋ ਗਈ। ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਅੱਜ ਵਧ ਕੇ 1585 ਹੋ ਗਈ ਹੈ। ਇਨ੍ਹਾਂ ਚੋਂ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 148 ਲੋਕ ਠੀਕ ਹੋ ਚੁੱਕੇ ਹਨ। ਸਭ ਤੋਂ ਵੱਧ ਮਾਮਲੇ, ਮਹਾਰਾਸ਼ਟਰ, ਕੇਰਲ ਅਤੇ ਤਾਮਿਲਨਾਡੂ ਦੇ ਹਨ। ਮੰਗਲਵਾਰ ਨੂੰ ਮਹਾਰਾਸ਼ਟਰ ‘ਚ ਕੋਵਿਡ-19 ਦੇ 72 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸੂਬੇ ‘ਚ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 302 ਹੋ ਗਈ।
ਕੇਰਲਾ ਵਿੱਚ ਕੋਰੋਨਾਵਾਇਰਸ ਦੇ ਸੱਤ ਹੋਰ ਨਵੇਂ ਕੇਸ ਦਰਜ ਹੋਏ ਹਨ। ਜਿਸ ਤੋਂ ਬਾਅਦ ਇੱਥੇ ਸੰਕਰਮਿਤ ਲੋਕਾਂ ਦੀ ਗਿਣਤੀ 241 ਹੋ ਗਈ। ਤਾਮਿਲਨਾਡੂ ਵਿੱਚ ਅੱਜ 55 ਨਵੇਂ ਕੇਸ ਸਾਹਮਣੇ ਆਏ ਤੇ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 124 ਹੋ ਗਈ ਹੈ। ਇਨ੍ਹਾਂ ਚੋਂ 50 ਉਹ ਹਨ ਜੋ ਦਿੱਲੀ ਦੇ ਨਿਜ਼ਾਮੂਦੀਨ ਮਾਰਕਾਜ਼ ਸੰਮੇਲਨ ‘ਚ ਸ਼ਾਮਲ ਹੋਏ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਸੰਕਰਮਣ ਨੂੰ ਰੋਕਣ ਲਈ ਲਾਗੂ ਕੀਤੇ ਗਏ ਦੇਸ਼ ਵਿਆਪੀ ਲੌਕਡਾਊਨ ਦੀ ਪਾਲਣਾ ਨਾ ਕਰਨ ਕਾਰਨ ਮਾਮਲੇ ਵਧ ਰਹੇ ਹਨ। ਇਨ੍ਹਾਂ ਦੇ ਨਾਲ ਸੰਕਰਮਣ ਵਾਲੇ ਇਲਾਕਿਆਂ ‘ਚ ਵੀ ਵਾਧਾ ਹੋ ਰਿਹਾ ਹੈ।
ਹੋਰ ਸੂਬਿਆਂ ਦਾ ਹਾਲ:
ਕਰਨਾਟਕ ‘ਚ 101, ਉੱਤਰ ਪ੍ਰਦੇਸ਼ ‘ਚ 10, ਦਿੱਲੀ ਵਿਚ, 97, ਰਾਜਸਥਾਨ ਵਿਚ 93, ਤੇਲੰਗਾਨਾ ‘ਚ 92, ਗੁਜਰਾਤ ‘ਚ 74, ਜੰਮੂ-ਕਸ਼ਮੀਰ ‘ਚ 55, ਹਰਿਆਣੇ ‘ਚ 43, ਪੰਜਾਬ ‘ਚ 41, ਆਂਧਰਾ ਪ੍ਰਦੇਸ਼ ‘ਚ 40, ਪੱਛਮੀ ਬੰਗਾਲ ਵਿੱਚ 27, ਬਿਹਾਰ ਵਿੱਚ 21, ਚੰਡੀਗੜ੍ਹ ਵਿੱਚ 13, ਲੱਦਾਖ ਵਿੱਚ 13, ਅੰਡੇਮਾਨ ਅਤੇ ਨਿਕੋਬਾਰ ਵਿੱਚ 10, ਛੱਤੀਸਗੜ੍ਹ ਵਿੱਚ 8, ਉਤਰਾਖੰਡ ਵਿੱਚ 7, ਗੋਆ ਵਿੱਚ 5, ਹਿਮਾਚਲ ਪ੍ਰਦੇਸ਼, ਓਡੀਸ਼ਾ, ਅਸਾਮ, ਝਾਰਖੰਡ ਵਿੱਚ 3 ਤੇ ਮਨੀਪੁਰ, ਮਿਜ਼ੋਰਮ, ਪੁਡੂਚੇਰੀ ‘ਚ ਇੱਕ-ਇੱਕ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement