18 ਸਾਲਾਂ ਬਾਅਦ ਭਾਰਤ-ਪਾਕਿ ਸਰਹੱਦ ਤੋਂ ਰਾਹਤ ਦੀ ਖ਼ਬਰ, ਕੰਟਰੋਲ ਰੇਖਾ ਪੂਰੀ ਤਰ੍ਹਾਂ ਸ਼ਾਂਤ
25 ਫਰਵਰੀ 2021 ਨੂੰ ਭਾਰਤ ਤੇ ਪਾਕਿਸਤਾਨ ਦੋਵੇਂ ਇੱਕ ਹੋਰ ਗੋਲੀਬੰਦੀ ਲਈ ਸਹਿਮਤ ਹੋਏ। 18 ਸਾਲਾਂ ਬਾਅਦ, ਕੰਟਰੋਲ ਰੇਖਾ (ਐਲਓਸੀ) 'ਤੇ 2003 ਦੇ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਲਈ ਸਹਿਮਤ ਹੋਈ ਹੈ। ਹਰ ਕੋਈ ਇਸ ਗੱਲੋਂ ਡਰਦਾ ਹੈ ਕਿ ਪਾਕਿਸਤਾਨ ਇਸ ਸਮਝੌਤੇ ਨੂੰ ਕਿੰਨਾ ਮੰਨਦਾ ਹੈ। ਹਾਲਾਂਕਿ, ਪਿਛਲੇ ਦੋ ਦਿਨਾਂ ਤੋਂ ਕੰਟਰੋਲ ਰੇਖਾ (ਐਲਓਸੀ) 'ਤੇ ਸ਼ਾਂਤੀ ਹੈ ਤੇ ਦੋਵਾਂ ਪਾਸਿਆਂ ਤੋਂ ਇੱਕ ਵੀ ਗੋਲੀ ਨਹੀਂ ਚਲਾਈ ਗਈ।
ਨਵੀਂ ਦਿੱਲੀ: 25 ਫਰਵਰੀ 2021 ਨੂੰ ਭਾਰਤ ਤੇ ਪਾਕਿਸਤਾਨ ਦੋਵੇਂ ਇੱਕ ਹੋਰ ਗੋਲੀਬੰਦੀ ਲਈ ਸਹਿਮਤ ਹੋਏ। 18 ਸਾਲਾਂ ਬਾਅਦ, ਕੰਟਰੋਲ ਰੇਖਾ (ਐਲਓਸੀ) 'ਤੇ 2003 ਦੇ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਲਈ ਸਹਿਮਤ ਹੋਈ ਹੈ। ਹਰ ਕੋਈ ਇਸ ਗੱਲੋਂ ਡਰਦਾ ਹੈ ਕਿ ਪਾਕਿਸਤਾਨ ਇਸ ਸਮਝੌਤੇ ਨੂੰ ਕਿੰਨਾ ਮੰਨਦਾ ਹੈ। ਹਾਲਾਂਕਿ, ਪਿਛਲੇ ਦੋ ਦਿਨਾਂ ਤੋਂ ਕੰਟਰੋਲ ਰੇਖਾ (ਐਲਓਸੀ) 'ਤੇ ਸ਼ਾਂਤੀ ਹੈ ਤੇ ਦੋਵਾਂ ਪਾਸਿਆਂ ਤੋਂ ਇੱਕ ਵੀ ਗੋਲੀ ਨਹੀਂ ਚਲਾਈ ਗਈ।
ਸੈਨਾ ਦੇ 15 ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਬੀਐਸ ਰਾਜੂ ਨੇ ਕਿਹਾ ਹੈ ਕਿ ਭਾਰਤੀ ਫੌਜ ਇਸ ਜੰਗਬੰਦੀ ਨੂੰ ਸਫਲ ਬਣਾਉਣ ਲਈ ਸਾਰੇ ਯਤਨ ਕਰੇਗੀ। ਕੰਟਰੋਲ ਰੇਖਾ ਤੇ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ ਰਹਿਣ ਵਾਲੇ ਲੋਕਾਂ ਲਈ ਪਾਕਿ ਪੱਖ ਤੋਂ ਅਚਾਨਕ ਕੀਤੀ ਜਾ ਰਹੀ ਫਾਇਰਿੰਗ ਵੀ ਇਕ ਵੱਡਾ ਖ਼ਤਰਾ ਹੈ।
ਜੰਮੂ ਦੇ ਰਾਜੌਰੀ ਵਿੱਚ ਰਹਿਣ ਵਾਲੇ ਅਮਿਤ ਸ਼ਰਮਾ ਦੇ ਅਨੁਸਾਰ ਕੰਟਰੋਲ ਰੇਖਾ ਦੇ ਆਸ ਪਾਸ ਦੇ ਪਿੰਡਾਂ ਵਿੱਚ ਫਿਲਹਾਲ ਸ਼ਾਂਤੀ ਹੈ। ਇੱਥੋਂ ਦੇ ਸਥਾਨਕ ਵਸਨੀਕ ਆਪਣੇ-ਆਪਣੇ ਘਰਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਨਾਗਰਿਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਬੰਕਰ ਬਣਾਏ ਗਏ ਸੀ, ਪਰ ਉਨ੍ਹਾਂ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ।
ਪਿਛਲੇ ਕੁਝ ਦਿਨਾਂ ਤੋਂ ਗੋਲੀਬਾਰੀ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਤੇ ਪਿੰਡ ਵਾਸੀ ਕੁਝ ਰਾਹਤ ਵਿੱਚ ਹਨ। ਇਸ ਦੇ ਬਾਅਦ ਵੀ ਉਹ ਬਿਲਕੁਲ ਲਾਪ੍ਰਵਾਹ ਨਹੀਂ ਹੋਣਾ ਚਾਹੁੰਦੇ। ਜੇ ਅਮਿਤ ਦੀ ਮੰਨੀਏ ਤਾਂ ਪਿੰਡ ਵਾਲੇ ਵੀ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ‘ਤੇ ਭਰੋਸਾ ਨਹੀਂ ਕਰ ਸਕਦੇ। ਕਦੋਂ ਸਵੇਰੇ ਤੜਕੇ ਜਾਂ ਦੇਰ ਰਾਤ ਗੋਲੀਬਾਰੀ ਸ਼ੁਰੂ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ।
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਤੋਂ ਪਾਕਿ ਪਾਸਿਓਂ ਫਾਇਰਿੰਗ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਤਰਫੋਂ ਬਜਟ ਸੈਸ਼ਨ ਦੌਰਾਨ ਸੰਸਦ 'ਚ ਦੱਸਿਆ ਗਿਆ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ 'ਚ ਸੁਰੱਖਿਆ ਬਲਾਂ ਦੇ 46 ਜਵਾਨ ਸ਼ਹੀਦ ਹੋ ਗਏ ਹਨ। ਜੇ ਸੂਤਰਾਂ ਦੀ ਮੰਨੀਏ ਤਾਂ ਇਸ ਜੰਗਬੰਦੀ ਲਈ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹੀ ਕਾਰਨ ਹੈ ਕਿ ਪਾਕਿਸਤਾਨੀ ਫੌਜ ਦੀ ਨੀਅਤ ਦਾ ਸ਼ੱਕ ਹੋਰ ਵਧ ਜਾਂਦਾ ਹੈ।