ਪੜਚੋਲ ਕਰੋ
ਨੀਰਵ ਮੋਦੀ ਦੀ ਭੈਣ ਨੇ ਬ੍ਰਿਟੇਨ ਬੈਂਕ ਖਾਤੇ 'ਚੋਂ 17.25 ਕਰੋੜ ਰੁਪਏ ਭਾਰਤ ਸਰਕਾਰ ਨੂੰ ਭੇਜੇ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਕਿਹਾ ਕਿ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਨੇ ਬ੍ਰਿਟੇਨ ਦੇ ਇਕ ਬੈਂਕ ਖਾਤੇ ਤੋਂ 17 ਕਰੋੜ ਰੁਪਏ ਭਾਰਤ ਸਰਕਾਰ ਨੂੰ ਭੇਜੇ ਹਨ।
![ਨੀਰਵ ਮੋਦੀ ਦੀ ਭੈਣ ਨੇ ਬ੍ਰਿਟੇਨ ਬੈਂਕ ਖਾਤੇ 'ਚੋਂ 17.25 ਕਰੋੜ ਰੁਪਏ ਭਾਰਤ ਸਰਕਾਰ ਨੂੰ ਭੇਜੇ Nirav Modi's sister remits Rs 17.25 crore from UK bank account to Indian government ਨੀਰਵ ਮੋਦੀ ਦੀ ਭੈਣ ਨੇ ਬ੍ਰਿਟੇਨ ਬੈਂਕ ਖਾਤੇ 'ਚੋਂ 17.25 ਕਰੋੜ ਰੁਪਏ ਭਾਰਤ ਸਰਕਾਰ ਨੂੰ ਭੇਜੇ](https://feeds.abplive.com/onecms/images/uploaded-images/2021/06/24/98e61dd984764d6b638c72f04a30348a_original.gif?impolicy=abp_cdn&imwidth=1200&height=675)
nirav
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਕਿਹਾ ਕਿ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਨੇ ਬ੍ਰਿਟੇਨ ਦੇ ਇਕ ਬੈਂਕ ਖਾਤੇ ਤੋਂ 17 ਕਰੋੜ ਰੁਪਏ ਭਾਰਤ ਸਰਕਾਰ ਨੂੰ ਭੇਜੇ ਹਨ। ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੂੰ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ ਉਸਦੀ ਮਦਦ ਕਰਨ ਬਦਲੇ ਅਪਰਾਧਿਕ ਕਾਰਵਾਈਆਂ ਤੋਂ ਛੋਟ ਦਿੱਤੀ ਗਈ ਸੀ।
ਈਡੀ ਨੇ ਇੱਕ ਬਿਆਨ ਵਿੱਚ ਕਿਹਾ, “24 ਜੂਨ ਨੂੰ ਪੂਰਵੀ ਮੋਦੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕੀਤਾ ਕਿ ਉਸ ਨੂੰ ਲੰਡਨ, ਯੂਕੇ ਵਿੱਚ ਉਸਦੇ ਨਾਮ ਤੇ ਇੱਕ ਬੈਂਕ ਖਾਤਾ ਮਿਲਿਆ ਜੋ ਉਸਦੇ ਭਰਾ ਨੀਰਵ ਮੋਦੀ ਦੇ ਕਹਿਣ 'ਤੇ ਖੋਲ੍ਹਿਆ ਗਿਆ ਸੀ ਅਤੇ ਇਹ ਪੈਸਾ ਉਸ ਦਾ ਨਹੀਂ ਸੀ।"
ਬਿਆਨ 'ਚ ਕਿਹਾ ਗਿਆ ਹੈ,'ਕਿਉਂਕਿ ਪੂਰਵੀ ਮੋਦੀ ਨੂੰ ਪੂਰਾ ਅਤੇ ਸਹੀ ਖੁਲਾਸਾ ਕਰਨ ਦੀਆਂ ਸ਼ਰਤਾਂ 'ਤੇ ਮੁਆਫੀ ਦੀ ਇਜਾਜ਼ਤ ਦਿੱਤੀ ਗਈ ਸੀ, ਇਸ ਲਈ ਉਨ੍ਹਾਂ ਨੇ ਯੂਕੇ ਦੇ ਇਕ ਬੈਂਕ ਖਾਤੇ ਤੋਂ 23,16,889.03 ਡਾਲਰ ਦੀ ਰਾਸ਼ੀ ਭਾਰਤ ਸਰਕਾਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਬੈਂਕ ਖਾਤੇ 'ਚ ਜਮ੍ਹਾ ਭੇਜ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)