ਪੜਚੋਲ ਕਰੋ

Canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ! ਦੋ ਪੰਜਾਬੀ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ

Punjab Youth's Heart Attack in canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਪੰਜਾਬ ਦੇ ਦੋ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਤੇ ਦੂਜਾ ਮਖੂ ਨੇੜਲੇ ਮੋਹਕਮ ਅਰਾਈਆਂ ਵਾਲਾ ਨਾਲ ਸਬੰਧਤ ਸਨ।

Punjab Youth's Heart Attack in canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਪੰਜਾਬ ਦੇ ਦੋ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਤੇ ਦੂਜਾ ਮਖੂ ਨੇੜਲੇ ਮੋਹਕਮ ਅਰਾਈਆਂ ਵਾਲਾ ਨਾਲ ਸਬੰਧਤ ਸਨ। ਮੌਤ ਦੀ ਖ਼ਬਰ ਨਾਲ ਨੌਜਵਾਨਾਂ ਦੇ ਪਿੰਡਾਂ ਵਿੱਚ ਸੋਗ ਹੈ। ਨੌਜਵਾਨਾਂ ਦੇ ਮਾਪਿਆਂ ਨੇ ਸਰਕਾਰ ਤੋਂ ਮ੍ਰਿਤਕ ਦੇਹਾਂ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਪਰਿਵਾਰ ਆਪਣੇ ਪੁੱਤਰਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ। 

ਹਾਸਲ ਜਾਣਕਾਰੀ ਮੁਤਾਬਕ ਸੁਨਾਮ ਨੇੜਲੇ ਪਿੰਡ ਚੱਠਾ ਸੇਖਵਾਂ ਦੇ ਨੌਜਵਾਨ ਪਵਨਦੀਪ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਰਥਿਕ ਤੰਗੀ ਨਾਲ ਜੂਝ ਰਹੇ ਸਧਾਰਨ ਪਰਿਵਾਰ ਦਾ ਨੌਜਵਾਨ ਪਵਨਦੀਪ ਸਿੰਘ ਪੁੱਤਰ ਹਮੀਰ ਸਿੰਘ ਡੇਢ ਸਾਲ ਪਹਿਲਾਂ ਸਾਕ-ਸਬੰਧੀਆਂ ਦੀ ਮਦਦ ਨਾਲ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਪਵਨਦੀਪ ਸਿੰਘ ਕੈਨੇਡਾ ਦੇ ਸਰੀ ਸ਼ਹਿਰ ’ਚ ਰਹਿ ਰਿਹਾ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੇ ਪਿੱਛੇ ਪਰਿਵਾਰ ’ਚ ਵਿਧਵਾ ਮਾਂ ਬਲਵਿੰਦਰ ਕੌਰ ਤੇ ਭਰਾ ਮੱਖਣ ਸਿੰਘ ਹਨ। 

ਦੂਜੇ ਮਾਮਲੇ ’ਚ ਬਲਾਕ ਮੱਖੂ ਦੇ ਪਿੰਡ ਮੋਹਕਮ ਅਰਾਈਆਂ ਵਾਲੇ‌ ਦੇ ਨੌਜਵਾਨ ਜਸਬੀਰ ਸਿੰਘ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਸਬੀਰ ਸਿੰਘ (30) ਪੁੱਤਰ ਲਖਵਿੰਦਰ ਸਿੰਘ ਰੋਜ਼ੀ-ਰੋਟੀ ਦੀ ਭਾਲ ’ਚ ਲਗਪਗ ਨੌ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਜਸਬੀਰ ਦੇ ਪਰਿਵਾਰ ’ਚ ਪਤਨੀ, ਤਿੰਨ ਸਾਲ ਦਾ ਬੇਟਾ ਤੇ ਬਜ਼ੁਰਗ ਮਾਂ-ਪਿਓ ਹਨ। 

ਹਾਰਟ ਅਟੈਕ ਬਣੀ ਵੱਡੀ ਸਮੱਸਿਆ
ਦੱਸ ਦਈਏ ਕਿ ਵਿਸ਼ਵ ਪੱਧਰ 'ਤੇ ਵੱਧ ਰਹੀਆਂ ਸਭ ਤੋਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਦਿਲ ਦੀ ਬਿਮਾਰੀ ਹੈ, ਜਿਸ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ। ਦਿਲ ਦੀ ਬਿਮਾਰੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸ਼ਾਮਲ ਹਨ ਜੋ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ। ਕੋਰੋਨਰੀ ਆਰਟਰੀ ਡਿਜ਼ੀਜ਼ (CAD) ਇਨ੍ਹਾਂ ਵਿੱਚੋਂ ਸਭ ਤੋਂ ਆਮ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੋਕਾਂ ਦੀ ਰੋਜ਼ਾਨਾ ਰੁਟੀਨ ਤੇ ਖਾਣ-ਪੀਣ ਦੀਆਂ ਆਦਤਾਂ ਵਿਗੜ ਰਹੀਆਂ ਹਨ, ਉਸ ਨਾਲ ਨੌਜਵਾਨਾਂ ਵਿੱਚ ਵੀ ਇਸ ਬਿਮਾਰੀ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ।

ਸਿਹਤ ਮਹਿਰਾਂ ਮੁਤਾਬਕ ਦਿਲ ਦਾ ਸਿਹਤਮੰਦ ਰਹਿਣਾ ਤੇ ਸਹੀ ਢੰਗ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੁੰਦਾ ਜਾਂ ਕੋਈ ਸਮੱਸਿਆ ਹੁੰਦੀ ਹੈ, ਤਾਂ ਇਸ ਨੂੰ ਸਰੀਰ ਨੂੰ ਲੋੜੀਂਦਾ ਖੂਨ ਤੇ ਆਕਸੀਜਨ ਪਹੁੰਚਾਉਂਦੇ ਰਹਿਣ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਵਾਧੂ ਦਬਾਅ ਦਿਲ ਦਾ ਦੌਰਾ ਪੈਣ ਵਰਗੀਆਂ ਗੰਭੀਰ ਤੇ ਜਾਨਲੇਵਾ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿ ਦਿਲ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

1. ਸਿਹਤਮੰਦ ਖੁਰਾਕ 
ਖੁਰਾਕ ਦਾ ਦਿਲ ਦੀ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ। ਸੰਤੁਲਿਤ ਤੇ ਪੌਸ਼ਟਿਕ ਖੁਰਾਕ ਦਿਲ ਨੂੰ ਸਿਹਤਮੰਦ ਤੇ ਮਜ਼ਬੂਤ ​​ਰੱਖਣ ਵਿੱਚ ਮਦਦ ਕਰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਨਿਯਮਿਤ ਤੌਰ 'ਤੇ ਭਰਪੂਰ ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਓਮੇਗਾ-3 ਫੈਟੀ ਐਸਿਡ ਵਾਲੀਆਂ ਚੀਜ਼ਾਂ ਦਿਲ ਲਈ ਬਹੁਤ ਮਹੱਤਵਪੂਰਨ ਹਨ। ਇਸ ਲਈ ਮੱਛੀ, ਅਖਰੋਟ ਤੇ ਅਲਸੀ ਦੇ ਬੀਜਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਤਲੇ ਹੋਏ ਤੇ ਜ਼ਿਆਦਾ ਚਰਬੀ ਵਾਲੇ ਭੋਜਨ, ਨਮਕ ਤੇ ਖੰਡ ਦਾ ਜ਼ਿਆਦਾ ਸੇਵਨ ਦਿਲ ਦੀ ਸਿਹਤ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ।

2. ਨਿਯਮਿਤ ਤੌਰ 'ਤੇ ਕਸਰਤ ਕਰੋ

ਸਰੀਰਕ ਗਤੀਵਿਧੀ ਦਿਲ ਨੂੰ ਮਜ਼ਬੂਤ ​​ਬਣਾਉਂਦੀ ਹੈ ਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਜੋ ਲੋਕ ਸਰੀਰਕ ਤੌਰ 'ਤੇ ਸਰਗਰਮ ਨਹੀਂ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਤੇ ਦਿਲ ਦੇ ਦੌਰੇ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਤੁਰਨਾ, ਦੌੜਨਾ, ਯੋਗਾ, ਸਾਈਕਲਿੰਗ ਤੇ ਤੈਰਾਕੀ ਵਰਗੇ ਐਰੋਬਿਕ ਕਸਰਤਾਂ ਕਰੋ। ਖੋਜ ਦਰਸਾਉਂਦੀ ਹੈ ਕਿ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਦਰਮਿਆਨੀ ਜਾਂ 75 ਮਿੰਟ ਦੀ ਜ਼ੋਰਦਾਰ ਸਰੀਰਕ ਗਤੀਵਿਧੀ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੀ ਹੈ।

3. ਬਹੁਤ ਜ਼ਿਆਦਾ ਤਣਾਅ ਤੋਂ ਬਚੋ

ਜੇਕਰ ਤੁਸੀਂ ਅਕਸਰ ਤਣਾਅ ਵਿੱਚ ਰਹਿੰਦੇ ਹੋ ਤਾਂ ਇਹ ਦਿਲ ਦੀ ਸਿਹਤ ਲਈ ਵੀ ਚੰਗਾ ਨਹੀਂ। ਬਹੁਤ ਜ਼ਿਆਦਾ ਤਣਾਅ ਵੀ ਦਿਲ ਦੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਤਣਾਅ ਸੋਜ ਦਾ ਕਾਰਨ ਬਣਦਾ ਹੈ, ਬਲੱਡ ਪ੍ਰੈਸ਼ਰ ਵਧਾਉਂਦਾ ਹੈ ਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਤਣਾਅ ਪ੍ਰਬੰਧਨ ਲਈ ਉਪਾਵਾਂ ਦੀ ਪਾਲਣਾ ਕਰੋ। ਹਰ ਰੋਜ਼ 10-20 ਮਿੰਟ ਦੇ ਧਿਆਨ ਦੀ ਮਦਦ ਨਾਲ ਤੁਸੀਂ ਤਣਾਅ ਘਟਾਉਣ ਵਿੱਚ ਸਫਲ ਹੋ ਸਕਦੇ ਹੋ। ਕੋਈ ਅਜਿਹਾ ਸ਼ੌਕ ਅਪਣਾਓ ਜੋ ਤੁਹਾਨੂੰ ਖੁਸ਼ ਤੇ ਆਰਾਮਦਾਇਕ ਬਣਾਉਂਦਾ ਹੋਏ ਜਿਵੇਂ ਸੰਗੀਤ ਸੁਣਨਾ, ਪੇਂਟਿੰਗ ਕਰਨਾ ਜਾਂ ਬਾਗਬਾਨੀ ਕਰਨਾ।

4. ਸਿਗਰਟਨੋਸ਼ੀ ਤੇ ਸ਼ਰਾਬ ਦੇ ਸੇਵਨ ਤੋਂ ਬਚੋ

ਸਿਗਰਟਨੋਸ਼ੀ ਤੇ ਸ਼ਰਾਬ ਦੋਵੇਂ ਹੀ ਤੁਹਾਡੇ ਦਿਲ ਦੀ ਸਿਹਤ ਲਈ ਚੰਗੇ ਨਹੀਂ। ਸਿਗਰਟਨੋਸ਼ੀ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਤੇ ਸਿੱਧੇ ਤੌਰ 'ਤੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸੇ ਤਰ੍ਹਾਂ ਸ਼ਰਾਬ ਦਾ ਜ਼ਿਆਦਾ ਸੇਵਨ ਦਿਲ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਸਕਦਾ ਹੈ। ਇਨ੍ਹਾਂ ਆਦਤਾਂ ਤੋਂ ਦੂਰ ਰਹਿਣਾ ਤੁਹਾਡੇ ਦਿਲ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ। ਸਮੇਂ-ਸਮੇਂ 'ਤੇ ਆਪਣੇ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਂਦੇ ਰਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
Canada On India: ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
Advertisement
ABP Premium

ਵੀਡੀਓਜ਼

ਕਿਸਾਨਾਂ ਨੂੰ ਪਈ ਨਵੀਂ ਚਿੰਤਾ! ਕੀ ਹੋਵੇਗਾ ਹਾੜ੍ਹੀ ਦੀ ਫ਼ਸਲ ਦਾ?ਕਿਸਾਨਾਂ ਨੇ ਸ਼ੰਗਾਰੀਆਂ ਟਰਾਲੀਆਂ! ਮੋਰਚਾ ਫ਼ਤਹਿ ਕਰਨ ਦੀ ਖਿੱਚੀ ਤਿਆਰੀਕੁਰਸੀ ਦੀ ਭੁੱਖੀ ਕਾਂਗਰਸ ਮਾਰਦੀ ਚੀਕਾਂ! ਕੈਬਿਨੇਟ ਮੰਤਰੀ ਦਾ ਫੁੱਟਿਆ ਗੁੱਸਾBikram Majithiya | ਅੰਬੇਦਕਰ ਬੁੱਤ ਮਾਮਲੇ 'ਚ ਮਜੀਠੀਆ ਦਾ ਵੱਡਾ ਖੁਲਾਸਾ| abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
Canada On India: ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
Sara Tendulkar: ਸਚਿਨ ਤੇਂਦੁਲਕਰ ਦੀ ਧੀ ਸਾਰਾ ਨੇ ਜ਼ਿੰਦਗੀ ਦੇ ਨਵੇਂ ਸਫਰ ਦੀ ਕੀਤੀ ਸ਼ੁਰੂਆਤ, ਮਿਲੀ ਇਹ ਵੱਡੀ ਜ਼ਿੰਮੇਵਾਰੀ...
ਸਚਿਨ ਤੇਂਦੁਲਕਰ ਦੀ ਧੀ ਸਾਰਾ ਨੇ ਜ਼ਿੰਦਗੀ ਦੇ ਨਵੇਂ ਸਫਰ ਦੀ ਕੀਤੀ ਸ਼ੁਰੂਆਤ, ਮਿਲੀ ਇਹ ਵੱਡੀ ਜ਼ਿੰਮੇਵਾਰੀ...
ਹੱਦ ਤੋਂ ਜ਼ਿਆਦਾ ਗੁੱਸਾ ਕਰਨ ਨਾਲ ਵਧਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ, ਜਾਣੋ ਇਸ ਨੂੰ ਕੰਟਰੋਲ ਕਰਨ ਦਾ ਤਰੀਕਾ
ਹੱਦ ਤੋਂ ਜ਼ਿਆਦਾ ਗੁੱਸਾ ਕਰਨ ਨਾਲ ਵਧਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ, ਜਾਣੋ ਇਸ ਨੂੰ ਕੰਟਰੋਲ ਕਰਨ ਦਾ ਤਰੀਕਾ
Gold Silver Rate Today: ਬਜਟ ਤੋਂ ਪਹਿਲਾਂ ਸੋਨੇ ਨੇ ਤੋੜਿਆ ਰਿਕਾਰਡ! ਅੱਜ ਕੀਮਤਾਂ 'ਚ ਹੋਇਆ ਵਾਧਾ, ਜਾਣੋ 10 ਗ੍ਰਾਮ ਦੇ ਨਵੇਂ ਰੇਟ  
ਬਜਟ ਤੋਂ ਪਹਿਲਾਂ ਸੋਨੇ ਨੇ ਤੋੜਿਆ ਰਿਕਾਰਡ! ਅੱਜ ਕੀਮਤਾਂ 'ਚ ਹੋਇਆ ਵਾਧਾ, ਜਾਣੋ 10 ਗ੍ਰਾਮ ਦੇ ਨਵੇਂ ਰੇਟ  
ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
Embed widget