(Source: ECI/ABP News)
WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
WhatsApp discontinued support for older iOS versions and iPhone models: ਪੰਜ ਮਈ ਤੋਂ ਲੱਖਾਂ ਫੋਨਾਂ ਉਪਰ ਵਟਸਐਪ ਨਹੀਂ ਚੱਲੇਗਾ। WhatsApp ਨੇ ਪੁਰਾਣੇ iOS ਵਰਜ਼ਨਾਂ ਤੇ ਆਈਫੋਨ ਮਾਡਲਾਂ ਲਈ
![WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ WhatsApp will no longer work on these phones! The company announced by releasing the complete list WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ](https://feeds.abplive.com/onecms/images/uploaded-images/2025/01/29/81bb13f15247c069f07414732a7f20851738134535987709_original.jpg?impolicy=abp_cdn&imwidth=1200&height=675)
WhatsApp discontinued support for older iOS versions and iPhone models: ਪੰਜ ਮਈ ਤੋਂ ਲੱਖਾਂ ਫੋਨਾਂ ਉਪਰ ਵਟਸਐਪ ਨਹੀਂ ਚੱਲੇਗਾ। WhatsApp ਨੇ ਪੁਰਾਣੇ iOS ਵਰਜ਼ਨਾਂ ਤੇ ਆਈਫੋਨ ਮਾਡਲਾਂ ਲਈ ਐਪ ਦਾ ਸਪੋਰਟ ਬੰਦ ਕਰ ਦਿੱਤਾ ਹੈ। WhatsApp ਨੇ ਕਿਹਾ ਹੈ ਕਿ 5 ਮਈ 2025 ਤੋਂ ਐਪ iOS 15.1 ਤੋਂ ਪਹਿਲਾਂ ਦੇ ਵਰਜਨਾਂ ਨੂੰ ਸਪੋਰਟ ਨਹੀਂ ਕਰੇਗਾ। ਮੈਟਾ-ਮਲਕੀਅਤ ਵਾਲੀ ਮੈਸੇਜਿੰਗ ਐਪ WhatsApp ਨੇ iOS 15.1 ਤੋਂ ਪੁਰਾਣੇ ਵਰਜਨਾਂ ਲਈ ਸਪੋਰਟ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ WhatsApp iPhone 5s, iPhone 6 ਤੇ iPhone 6 Plus 'ਤੇ ਕੰਮ ਨਹੀਂ ਕਰੇਗਾ।
WABetaInfo ਦੀ ਇੱਕ ਰਿਪੋਰਟ ਅਨੁਸਾਰ 5 ਮਈ 2025 ਤੋਂ WhatsApp iOS 15.1 ਤੋਂ ਪੁਰਾਣੇ ਵਰਜ਼ਨਾਂ ਨੂੰ ਸਪੋਰਟ ਨਹੀਂ ਕਰੇਗਾ। ਇਹ ਬਦਲਾਅ ਸਿਰਫ਼ ਸਟੈਂਡਰਡ WhatsApp ਐਪ 'ਤੇ ਹੀ ਨਹੀਂ ਸਗੋਂ WhatsApp Business 'ਤੇ ਵੀ ਲਾਗੂ ਹੋਵੇਗਾ, ਕਿਉਂਕਿ ਦੋਵੇਂ ਐਪ ਇੱਕੋ ਜਿਹੇ ਕੋਡ ਤੇ ਸਿਸਟਮ ਜ਼ਰੂਰਤਾਂ ਨੂੰ ਸਾਂਝਾ ਕਰਦੇ ਹਨ। ਪੁਰਾਣੇ iOS ਵਰਜ਼ਨਾਂ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਪ ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਡਿਵਾਈਸ ਨੂੰ ਅਪਡੇਟ ਕਰਨ ਜਾਂ ਨਵੇਂ ਆਈਫੋਨ 'ਤੇ ਸਵਿਚ ਕਰਨ।
ਹਾਸਲ ਜਾਣਕਾਰੀ ਮੁਤਾਬਕ ਇਹ ਬਦਲਾਅ ਮੁੱਖ ਤੌਰ 'ਤੇ iPhone 5s, iPhone 6, ਤੇ iPhone 6 Plus ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰੇਗਾ, ਕਿਉਂਕਿ ਇਨ੍ਹਾਂ ਡਿਵਾਈਸ ਮਾਡਲਾਂ ਲਈ ਉਪਲਬਧ ਆਖਰੀ iOS ਅਪਡੇਟ iOS 12.5.7 ਹੈ। ਇਨ੍ਹਾਂ ਡਿਵਾਈਸਾਂ ਨੂੰ 10 ਸਾਲ ਤੋਂ ਵੱਧ ਸਮਾਂ ਪਹਿਲਾਂ ਲਾਂਚ ਕੀਤਾ ਗਿਆ ਸੀ, ਇਸ ਲਈ ਇਨ੍ਹਾਂ 'ਤੇ WhatsApp ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਦੀ ਗਿਣਤੀ ਸ਼ਾਇਦ ਬਹੁਤ ਘੱਟ ਹੈ।
📝 WhatsApp beta for iOS 25.2.10.72: what's new?
— WABetaInfo (@WABetaInfo) January 29, 2025
WhatsApp has officially discontinued support for older iOS versions and iPhone models with the latest updates!https://t.co/01sr9yPtKK pic.twitter.com/fSNMKttiK8
ਇਨ੍ਹਾਂ ਫੋਨਾਂ 'ਤੇ WhatsApp ਕੰਮ ਨਹੀਂ ਕਰੇਗਾ
Apple iPhone 5
Apple iPhone 6
Apple iPhone 6S
Apple iPhone 6S Plus
Apple iPhone SE
Huawei Ascend G525
Huawei Ascend P6 S
Huawei C199
Huawei GX1s
Huawei Y625
Lenovo 46600
Lenovo A820
Lenovo A858T
Lenovo P70
Lenovo S890
LG Optimus 4X HD
LG Optimus G
LG Optimus G Pro
LG Optimus L7
Motorola Moto G
Motorola Moto X
Samsung Galaxy Ace Plus
Samsung Galaxy Core
Samsung Galaxy Express 2
Samsung Galaxy Grand
Samsung Galaxy Note 3
Samsung Galaxy S3 Mini
Samsung Galaxy S4 Active
Samsung Galaxy S4 Mini
Samsung Galaxy S4 Zoom
Sony Xperia E3
Sony Xperia M
Sony Xperia Z1
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)